ਛੇੜਛਾੜ ਦੇ ਚੱਲਦਿਆਂ ਵਿਦਿਆਰਥਣ ਨੇ ਚੁੱਕਿਆ ਵੱਡਾ ਕਦਮ, ਕੀਤੀ ਆਤਮਹੱਤਿਆ 

By  Joshi March 21st 2018 03:15 PM -- Updated: March 21st 2018 03:33 PM

ਛੇੜਛਾੜ ਦੇ ਚੱਲਦਿਆਂ ਵਿਦਿਆਰਥਣ ਨੇ ਚੁੱਕਿਆ ਵੱਡਾ ਕਦਮ, ਕੀਤੀ ਆਤਮਹੱਤਿਆ : ਦਿੱਲੀ, ਨੋਇਡਾ 'ਚ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਵਾਲੀ ਵਿਦਿਆਰਥਣ ਦੇ ਰਿਸ਼ਤੇਦਾਰਾਂ ਵੱਲੋਂ ਦੋ ਅਧਿਆਪਕਾਂ ਅਤੇ ਸਕੂਲ਼ ਪ੍ਰਸ਼ਾਸਨ 'ਤੇ ਗੰਭੀਰ ਆਰੋਪ ਲਗਾਏ ਗਏ ਹਨ।

ਪਰਿਜਨਾਂ ਦਾ ਕਹਿਣਾ ਹੈ ਕਿ ਸਕੂਲ ਦੇ ਦੋ ਅਧਿਆਪਕ ਉਹਨਾਂ ਦੀ ਬੇਟੀ ਨਾਲ ਛੇੜ ਛਾੜ ਕਰਦੇ ਸਨ ਅਤੇ ਉਸਨੂੰ ਜਿਨਸੀ ਅਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਦੇ ਸਨ।

ਮਾਂ-ਬਾਪ ਮੁਤਾਬਕ, ਇਸੇ ਪਰੇਸ਼ਾਨੀ ਦੇ ਚੱਲਦਿਆਂ ਉਹਨਾਂ ਦੀ ਬੇਟੀ ਨੇ ਆਤਮਹੱਤਿਆ ਜਿਹਾ ਵੱਡਾ ਕਦਮ ਚੁੱਕਿਆ ਹੈ। ਉਹਨਾਂ ਵੱਲੋਂ ਸਕੂਲ ਪ੍ਰਸ਼ਾਸਨ ਸਮੇਤ ਉਕਤ ਆਰੋਪੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਅਪੀਲ ਕੀਤੀ ਗਈ ਹੈ।

ਹਾਂਲ਼ਾਕਿ, ਮ੍ਰਿਤਕ ਦੇ ਕੋਲੋਂ ਕੋਈ ਵੀ ਸੁਸਾਈਡ ਨੋਟ ਨਹੀਂ ਮਿਲਿਆ ਹੈ।

ਮ੍ਰਿਤਕ ਦੇ ਮਾਪਿਆਂ ਅਨੁਸਾਰ, ਉਹਨਾਂ ਦੀ ਬੇਟੀ ਦੇ ਟੀਚਰਾਂ ਵੱਲੋਂ ਉਸ ਨਾਲ ਕੀਤਾ ਜਾਂਦਾ ਜਿਨਸੀ ਸੋਸ਼ਣ ਹੀ ਇਸ ਆਤਮਹੱਤਿਆ ਦਾ ਮੁੱਖ ਕਾਰਨ ਹੈ।

ਮਾਪਿਆਂ ਨੇ ਅਧਿਆਪਕਾਂ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹਨਾਂ ਦੀ ਬੇਟੀ ਨੂੰ ਇਸ ਗੱਲ ਦਾ ਤਣਾਅ ਸੀ ਕਿ ਜੇਕਰ ਉਹ ਆਪਣੇ ਅਧਿਆਪਕਾਂ ਦੀਆਂ ਨਾਜਾਇਜ਼ ਮੰਗਾਂ ਪੂਰੀਆਂ ਨਹੀਂ ਕਰੇਗੀ ਤਾਂ ਉਸ ਨੂੰ ਪਾਸ ਨਹੀਂ ਕੀਤਾ ਜਾਵੇਗਾ। ਉਹ ਅਕਸਰ ਸਕੂਲ 'ਚ ਉਸ ਨਾਲ 'ਕੁਝ ਸਹੀ ਨਾ ਹੋਣ' ਦੀ ਗੱਲ ਕਹਿੰਦੀ ਸੀ।

ਇਸੇ ਦੇ ਚੱਲਦਿਆਂ ਵਿਦਿਆਰਥਣ ਨੇ ਟੇਲਿੰਗ ਤੋਂ ਛਲਾਂਗ ਲਗਾ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਓਸ਼ਰ, ਨੋਇਡਾ ਪੁਲਿਸ ਨੇ ਪਹਿਲਾਂ ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਨੂੰ ਲਾਪਰਵਾਹੀ ਦੇ ਦੋਸ਼ਾਂ ਕਾਰਨ ਮੁਅੱਤਲ ਕਰ ਕੇ ਦੂਸਰੇ ਅਧਿਕਾਰੀ ਨੂੰ ਜਾਂਚ ਸੌਂਪ ਦਿੱਤੀ ਹੈ।

—PTC News

Related Post