ਹਰਿਆਣਾ 'ਚ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਮੋਟਰਾਂ 'ਤੇ ਬਿਜਲੀ ਬਿਲ ਕੀਤੇ ਜਾਣਗੇ ਮੁਆਫ, ਟਿਊਬਵੈੱਲ ਲਗਾਉਣ ਲਈ ਨਹੀਂ ਹੋਵੇਗਾ ਕੋਈ ਖਰਚਾ, ਕੀਤੇ ਹੋਰ ਕਈ ਵੱਡੇ ਐਲਾਨ

By  Joshi August 19th 2018 02:08 PM -- Updated: August 19th 2018 02:24 PM

ਹਰਿਆਣਾ 'ਚ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਮੋਟਰਾਂ 'ਤੇ ਬਿਜਲੀ ਬਿਲ ਕੀਤੇ ਜਾਣਗੇ ਮੁਆਫ, ਟਿਊਬਵੈੱਲ ਲਗਾਉਣ ਲਈ ਨਹੀਂ ਹੋਵੇਗਾ ਕੋਈ ਖਰਚਾ, ਕੀਤੇ ਹੋਰ ਕਈ ਵੱਡੇ ਐਲਾਨ

SUKHBIR BADAL ANNOUNCES TO WAIVE POWER BILLS FOR AGRI SECTORਅੱਜ ਪਿਪਲੀ, ਕੁਰੂਕਸ਼ੇਤਰ, ਹਰਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਸੂਬੇ ਵਿੱਚ ਅਕਾਲੀ ਸਰਕਾਰ ਆਉਂਦੇ ਹੀ ਮੋਟਰਾਂ ਦੇ ਬਿਲ ਮੁਆਫ ਕਰ ਦਿੱਤੇ ਜਾਣਗੇ ਅਤੇ ਟਿਊਬਵੈੱਲ ਲਗਾਉਣ ਵਾਸਤੇ ਕੋਈ ਖ਼ਰਚਾ ਨਹੀਂ ਲਿਆ ਜਾਵੇਗਾ।

ਉਹਨਾਂ ਅੱਗੇ ਐਲਾਨ ਕਰਦਿਆਂ ਕਿਹਾ ਹੈ ਕਿ ਗਰੀਬ ਸ਼੍ਰੇਣੀ ਨਾਲ ਸੰਬੰਧਤ ਲੋਕਾਂ ਦਾ ਸਿਹਤ ਬੀਮਾ ਕੀਤਾ ਜਾਵੇਗਾ ਤਾਂ ਜੋ ਬੁਨਿਆਦੀ ਸਹੂਲਤਾਂ ਲਈ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਦਰਪੇਸ਼ ਨਾ ਆਵੇ।

ਬਾਦਲ ਨੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਦਲਿਤ ਪਰਿਵਾਰ ਨੂੰ 400 ਯੂਨਿਟ ਬਿਜਲੀ ਦੇ ਬਿਲ ਮਾਫ ਕੀਤੇ ਜਾਣਗੇ ਅਤੇ ਨੌਜਵਾਨਾਂ ਦੀ ਬਿਹਤਰ ਸਿਹਤ ਅਤੇ ਭਵਿੱਖ ਲਈ ਹਰ ਪਿੰਡ ਵਿਚ ਖੇਡਾਂ ਦਾ ਸਾਮਾਨ ਤੇ ਜਿਮ ਬਣਾ ਕੇ ਦਿੱਤੇ ਜਾਣਗੇ।

ਸ: ਬਾਦਲ ਨੇ ਅੱਗੇ ਬੋਲਦਿਆਂ ਕਿਹਾ ਕਿ ਹਿਸਾਰ 'ਚ ਸਿੱਖ ਪਰਿਵਾਰ ਨਾਲ ਕੁੱਟਮਾਰ ਦੀ ਘਟਨਾ ਵਰਗੀਆਂ ਕਈ ਹੋਰ ਘਟਨਾਵਾਂ ਵਾਪਰਦੀਅ ਹਨ, ਜਿੰਨ੍ਹਾਂ ਨੂੰ ਠੱਲ ਪਾਉਣ ਲਈ ਸਿੱਖ ਕੌਮ ਦੇ ਸਾਥ ਨਾਲ ਅਕਾਲੀ ਦਲ ਪਾਰਟੀ ਤਿਆਰ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬਾਨਾਂ ਦੇ ਆਸ਼ੀਰਵਾਦ ਅਤੇ ਸ: ਪਰਕਾਸ਼ ਸਿੰਘ ਬਾਦਲ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ ਉਹ ਹਰਿਆਣਾ 'ਚ ਆਪਣੀ ਸਰਕਾਰ ਬਣਾਉਣ ਨੂੰ ਤਿਆਰ ਹਨ।

ਹਰਿਆਣਾ ਵਾਸੀਆਂ ਲਈ ਅਕਾਲੀ ਦਲ ਨੂੰ 'ਪੇਕੇ' ਦੱਸਦਿਆਂ ਸ: ਬਾਦਲ ਨੇ ਕਿਹਾ ਕਿ ਜੇਕਰ ਉਹ ਇੱਕਠੇ ਹੋ ਕੇ ਪਾਰਟੀ ਦਾ ਸਾਥ ਦਿੰਦੇ ਹਨ ਤਾਂ ਕੋਈ ਵੀ ਤਾਕਤ ਉਹਨਾਂ ਨੂੰ ਰੋਕ ਨਹੀਂ ਸਕੇਗੀ।

ਵਿਰੋਧੀਆਂ 'ਤੇ ਹਮਲਾ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਹੁਣ ਹਰਿਆਣਾ ਜਾਂ ਉਹਨਾਂ ਦੀ ਸਰਕਾਰ ਵਿਰੋਧੀਆਂ ਦੀਆਂ ਕੋਝੀਆਂ ਚਾਲਾਂ ਤੋਂ ਡਰਨ ਵਾਲੇ ਨਹੀਂ ਹਨ।

—PTC News

Related Post