ਜਨਮ ਦਿਨ 'ਤੇ ਬੱਚਿਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ Surprise Party, ਸੋਸ਼ਲ ਮੀਡੀਆ 'ਤੇ ਤਸਵੀਰ ਕੀਤੀ ਸਾਂਝੀ

By  Jashan A July 10th 2019 03:53 PM

ਜਨਮ ਦਿਨ 'ਤੇ ਬੱਚਿਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ Surprise Party, ਸੋਸ਼ਲ ਮੀਡੀਆ 'ਤੇ ਤਸਵੀਰ ਕੀਤੀ ਸਾਂਝੀ,ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੀਤੇ ਦਿਨ 57 ਸਾਲਾਂ ਦੇ ਹੋ ਗਏ ਹਨ। ਉਹਨਾਂ ਨੇ ਅੱਜ 58ਵੇਂ ਸਾਲ ਵਿੱਚ ਪੈਰ ਧਰ ਲਿਆ ਹੈ।ਉਹਨਾਂ ਦੇ ਜਨਮ ਦਿਨ ‘ਤੇ ਸੋਸ਼ਲ ਮੀਡੀਆ ‘ਤੇ ਸੋਮਵਾਰ ਰਾਤ ਤੋਂ ਹੀ ਉਨ੍ਹਾਂ ਦੇ ਹਮਾਇਤੀ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਸਨ। ਸੁਖਬੀਰ ਸਿੰਘ ਬਾਦਲ ਨੇ ਆਪਣਾ ਜਨਮ ਦਿਨ ਬੜੇ ਹੀ ਸਾਦੇ ਤਰੀਕੇ ਨਾਲ ਮਨਾਇਆ।

ਦਿਨ 'ਚ ਜਿਥੇ ਉਨ੍ਹਾਂ ਨੇ ਵਧਾਈਆਂ ਦੇਣ ਆਏ ਪਾਰਟੀ ਵਰਕਰਾਂ ਅਤੇ ਆਗੂਆਂ ਨਾਲ ਮੁਲਾਕਾਤ ਕੀਤੀ, ਉਥੇ ਹੀ ਰਾਤ ਨੂੰ ਪਰਿਵਾਰ ਨਾਲ ਜਨਮਦਿਨ ਮਨਾਇਆ। ਜਿਸ ਦੀ ਇੱਕ ਤਸਵੀਰ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਜਿਸ 'ਚ ਉਹਨਾਂ ਨਾਲ ਉਹਨਾਂ ਦੇ ਬੱਚੇ ਵੀ ਦਿਖਾਈ ਦੇ ਰਹੇ ਹਨ।

ਹੋਰ ਪੜ੍ਹੋ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਿਨਾਂ ਕਿਸੇ ਵੀ ਪ੍ਰਧਾਨ ਮੰਤਰੀ ਨੇ ਕਿਸਾਨਾਂ ਦਾ ਦੁੱਖ ਨਹੀਂ ਸਮਝਿਆ:ਸੁਖਬੀਰ ਬਾਦਲ

ਤੁਹਾਨੂੰ ਦੱਸ ਦੇਈਏ ਕਿ ਸੁਖਬੀਰ ਸਿੰਘ ਬਾਦਲ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਕਿ "ਕੱਲ੍ਹ ਵਧਾਈਆਂ ਦੇਣ ਆਏ ਪਾਰਟੀ ਵਰਕਰਾਂ ਨਾਲ ਗੱਲਾਂਬਾਤਾਂ ਦਾ ਲੰਮਾ ਸਿਲਸਿਲਾ ਚੱਲਿਆ ਪਰ ਬੱਚਿਆਂ ਨੇ ਮੇਰੀ ਪਸੰਦ ਦੇ ਰਾਤ ਦੇ ਖਾਣੇ ਦਾ ਜੋ ਇੰਤਜ਼ਾਮ ਕੀਤਾ, ਉਸ ਨੇ ਜਨਮ ਦਿਨ ਦੀ ਖੁਸ਼ੀ ਦਾ ਅਹਿਸਾਸ ਹੀ ਬਦਲ ਦਿੱਤਾ। ਅਜਿਹੀਆਂ ਘੜੀਆਂ ਤੁਹਾਨੂੰ ਸੱਚਮੁੱਚ ਹੀ ਕਿਸੇ ਵਿਸ਼ੇਸ਼ਤਾ ਦਾ ਅਹਿਸਾਸ ਕਰਵਾਉਂਦੀਆਂ ਹਨ।

ਗੁਰੂ ਸਾਹਿਬ ਦਾ ਕੋਟਨ-ਕੋਟਿ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਅਜਿਹੇ ਪਿਆਰ ਕਰਨ ਵਾਲੇ ਪਰਿਵਾਰ ਦੀ ਦਾਤ ਬਖਸ਼ੀ ਹੈ। ਮੈਨੂੰ ਲੱਗਦਾ ਹੈ ਕਿ ਇਸ ਤੋਂ ਵਧੀਆ ਤੋਹਫ਼ਾ ਕੋਈ ਹੋਰ ਨਹੀਂ ਹੋ ਸਕਦਾ"।

-PTC News

Related Post