ਸੁਖਬੀਰ ਬਾਦਲ ਵੱਲੋਂ ਕੇਜੇ ਸਿੰਘ ਅਤੇ ਉਹਨਾਂ ਦੀ ਮਾਤਾ ਦੇ ਕਤਲ ਉੱਤੇ ਡੂੰਘੇ ਸਦਮੇ ਦਾ ਇਜ਼ਹਾਰ

By  Joshi September 24th 2017 10:39 AM

ਚੰਡੀਗੜ: ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸੀਨੀਅਰ ਪੱਤਰਕਾਰ ਕੇਜੇ ਸਿੰਘ ਅਤੇ ਉਹਨਾਂ ਦੀ ਮਾਤਾ ਦੇ ਮੁਹਾਲੀ ਵਿਖੇ ਹੋਏ ਹੌਲਨਾਕ ਕਤਲ ਉੱਤੇ ਡੂੰਘੇ ਸਦਮੇ ਦਾ ਪ੍ਰਗਟਾਵਾ ਕੀਤਾ ਹੈ। Sukhbir Badal expresses shock

Sukhbir Badal expresses shock at murder of KJ Singh and his motherਸਰਦਾਰ ਬਾਦਲ ਨੇ ਕਿਹਾ ਕਿ ਕੇਜੇ ਸਿੰਘ ਅਤੇ ਉਹਨਾਂ ਦੀ ਮਾਤਾ ਗੁਰਚਰਨ ਕੌਰ ਦਾ ਕਤਲ ਦਿਲ ਦਹਿਲਾਉਣ ਵਾਲਾ ਹੈ। ਕੇਜੇ ਦੇ ਕਤਲ ਨਾਲ ਮੀਡੀਆ ਇੱਕ ਨੇਕ ਰਾਹਦਸੇਰੇ ਤੋਂ ਵਾਂਝਾ ਹੋ ਗਿਆ ਹੈ, ਜੋ ਕਿ ਇਸ ਖੇਤਰ ਦੇ ਸਭ ਤੋਂ ਸੀਨੀਅਰ ਨਿਊਜ਼ ਸੰਪਾਦਕਾਂ ਵਿਚੋਂ ਇੱਕ ਸਨ।

ਉਹਨਾਂ ਕਿਹਾ ਕਿ ਕੇਜੇ ਨੇ ਲੰਬਾ ਸਮਾਂ ਇੰਡੀਅਨ ਐਕਸਪ੍ਰੈਸ ਦੇ ਚੰਡੀਗੜ• ਐਡੀਸ਼ਨ ਵਿਚ ਕੰਮ ਕੀਤਾ ਸੀ, ਜਿਸ ਦੌਰਾਨ ਉਹਨਾਂ ਨੇ ਬਹੁਤ ਸਾਰੇ ਪੱਤਰਕਾਰਾਂ ਨੂੰ ਇਸ ਪੇਸ਼ੇ ਦੇ ਗੁਰ ਸਿਖਾਏ। ਉਹਨਾਂ ਨੇ ਟਾਈਮਜ਼ ਆਫ ਇੰਡੀਆ ਅਤੇ ਦ ਟ੍ਰਿਬਿਊਨ ਦੇ ਚੰਡੀਗੜ• ਐਡੀਸ਼ਨਾਂ ਵਿਚ ਕੰਮ ਕੀਤਾ ਸੀ। ਉਹ ਇੱਕ ਬੇਹੱਦ ਇਮਾਨਦਾਰ ਅਤੇ ਪੇਸ਼ਾਵਰ ਪੱਤਰਕਾਰ ਸਨ।

Sukhbir Badal expresses shock at murder of KJ Singh and his motherਸਰਦਾਰ ਬਾਦਲ ਨੇ ਕਿਹਾ ਕਿ ਦੋਸ਼ੀਆਂ ਨੂੰ ਗਿਰਫ਼ਤਾਰ ਕਰਨ ਲਈ ਤੁਰੰਤ ਤਲਾਸ਼ ਸ਼ੁਰੂ ਕਰ ਦੇਣੀ ਚਾਹੀਦੀ ਹੈ। ਸਾਨੂੰ ਜਲਦੀ ਤੋਂ ਜਲਦੀ ਇਸ ਭਿਆਨਕ ਕਤਲ ਦੇ ਦੋਸ਼ੀਆਂ ਨੂੰ ਕਾਬੂ ਕਰਨਾ ਚਾਹੀਦਾ ਹੈ।

—PTC News

Related Post