ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਕੋਲ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਵਿਚ ਮਦਦ ਕਰਨ ਵਾਲੇ ਸਾਰੇ ਗਵਾਹਾਂ ਅਤੇ ਵਕੀਲਾਂ ਨੂੰ ਇਕੋ ਸਮਾਰੋਹ ਵਿਚ ਸਨਮਾਨਿਤ ਕਰਨ ਦੀ ਕੀਤੀ ਅਪੀਲ

By  Shanker Badra January 17th 2019 06:00 PM

ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਕੋਲ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਵਿਚ ਮਦਦ ਕਰਨ ਵਾਲੇ ਸਾਰੇ ਗਵਾਹਾਂ ਅਤੇ ਵਕੀਲਾਂ ਨੂੰ ਇਕੋ ਸਮਾਰੋਹ ਵਿਚ ਸਨਮਾਨਿਤ ਕਰਨ ਦੀ ਕੀਤੀ ਅਪੀਲ:ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1984 ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਲਈ ਅਣਥੱਕ ਲੜਾਈ ਲੜਣ ਵਾਲੇ ਤਿੰਨ ਗਵਾਹਾਂ ਨੂੰ ਸਨਮਾਨਿਤ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਇਸ ਕੇਸ ਨੂੰ ਲੜਣ ਵਾਲੇ ਸਾਰੇ ਵਕੀਲਾਂ ਦਾ ਵੀ ਉਸੇ ਸਮਾਰੋਹ ਵਿਚ ਸਨਮਾਨ ਕੀਤਾ ਜਾਵੇ।ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਐਸਜੀਪੀਸੀ ਨੇ ਆਪਣੀ ਸਮਝ ਅਨੁਸਾਰ ਸ਼ੁਰੂ ਵਿਚ ਇਸ ਕੇਸ ਦੇ ਤਿੰਨ ਗਵਾਹਾਂ ਬੀਬੀ ਜਗਦੀਸ਼ ਕੌਰ, ਬੀਬੀ ਨਿਰਪ੍ਰੀਤ ਕੌਰ ਅਤੇ ਜਗਸ਼ੇਰ ਸਿੰਘ ਨੂੰ ਸਨਮਾਨਿਤ ਕਰਨ ਫੈਸਲਾ ਲਿਆ ਹੈ।ਉਹਨਾਂ ਕਿਹਾ ਕਿ ਮੈਂ ਮਹਿਸੂਸ ਕਰਦਾ ਹਾਂ ਕਿ ਇਸ ਸਮਾਰੋਹ ਵਿਚ ਪਹਿਲਾਂ ਗਵਾਹਾਂ ਨੂੰ ਸਨਮਾਨਿਤ ਕਰਨ ਦੀ ਬਜਾਇ ਗਵਾਹਾਂ ਅਤੇ ਵਕੀਲਾਂ ਦੋਵਾਂ ਨੂੰ ਸਨਮਾਨਿਤ ਕਰਨਾ ਵਧੇਰੇ ਠੀਕ ਰਹੇਗਾ।ਇਸ ਸੰਬੰਧੀ ਮੈਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਬੇਨਤੀ ਵੀ ਕਰ ਦਿੱਤੀ ਹੈ।

Sukhbir Badal SGPC Witnesses and lawyers same event Honored Appeal
ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਕੋਲ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਵਿਚ ਮਦਦ ਕਰਨ ਵਾਲੇ ਸਾਰੇ ਗਵਾਹਾਂ ਅਤੇ ਵਕੀਲਾਂ ਨੂੰ ਇਕੋ ਸਮਾਰੋਹ ਵਿਚ ਸਨਮਾਨਿਤ ਕਰਨ ਦੀ ਕੀਤੀ ਅਪੀਲ

ਬਾਦਲ ਨੇ ਕਿਹਾ ਕਿ ਸਿੱਖ ਕੌਮ ਚਾਹੁੰਦੀ ਹੈ ਕਿ ਬੁੱਚੜ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਵਾਲੇ ਸਾਰੇ ਵਕੀਲਾਂ ਅਤੇ ਇਸ ਕਾਰਵਾਈ ਵਿਚ ਸਾਥ ਦੇਣ ਵਾਲੇ ਬਾਕੀ ਵਿਅਕਤੀਆਂ ਦਾ ਸਰਬਉੱਚ ਸਿੱਖ ਸੰਸਥਾ ਵੱਲੋਂ ਸਨਮਾਨ ਕੀਤਾ ਜਾਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਸ਼ਿਕਾਇਤ ਕਰਤਾ ਜਗਦੀਸ਼ ਕੌਰ ਦੇ ਵਕੀਲ ਐਚਐਸ ਫੂਲਕਾ ਦੀ ਭੂਮਿਕਾ ਤੋਂ ਤਾਂ ਸਾਰੇ ਜਾਣੂ ਹਨ, ਕੁੱਝ ਅਜਿਹੇ ਛੁਪੇ ਹੋਏ ਨਾਇਕ ਵੀ ਹਨ,ਜਿਹਨਾਂ ਨੂੰ ਸਿੱਖ ਪੰਥ ਵੱਲੋਂ ਮਾਨਤਾ ਦਿੱਤੇ ਜਾਣ ਦੀ ਜਰੂਰਤ ਹੈ।ਉਹਨਾਂ ਕਿਹਾ ਕਿ ਇਹਨਾਂ ਵਿਚੋਂ ਸਭ ਤੋਂ ਪਹਿਲਾਂ ਸੀਨੀਅਰ ਵਕੀਲ ਅਤੇ ਸੀਬੀਆਈ ਇਸਤਗਾਸਾ ਪੱਖ ਦੇ ਵਕੀਲ ਆਰ ਐਸ ਚੀਮਾ ਹਨ, ਜਿਹਨਾਂ ਨੇ ਆਪਣੀ ਬੇਟੀ ਤਰੰਨਮ ਚੀਮਾ ਨਾਲ ਮਿਲ ਕੇ ਰਾਜ ਨਗਰ ਪੁਲਿਸ ਸਟੇਸ਼ਨ, ਜਿਸ ਦੇ ਅਧਿਕਾਰ ਖੇਤਰ ਅੰਦਰ ਨਵੰਬਰ 1984 ਵਿਚ 34 ਸਿੱਖਾਂ ਦਾ ਕਤਲ ਕੀਤਾ ਗਿਆ ਸੀ, ਦੀ ਰੋਜ਼ਾਨਾ ਡਾਇਰੀ ਦੀਆਂ ਬਰੀਕੀਆਂ ਕੱਢ ਕੇ ਅਤੇ ਅਦਾਲਤ ਵਿਚ ਪੇਸ਼ ਕਰਕੇ ਸੀਬੀਆਈ ਨੂੰ ਅਨੋਖੀ ਜਿੱਤ ਦਿਵਾਈ ਹੈ।ਚੀਮਾ ਦੇ ਸਿਰ ਰੋਜ਼ਾਨਾ ਡਾਇਰੀ ਰਾਹੀਂ ਕਾਂਗਰਸ ਸਰਕਾਰ ਅਤੇ ਪੁਲਿਸ ਦੀ ਮਿਲੀ-ਭੁਗਤ ਨੂੰ ਸਾਬਿਤ ਕਰਨ ਦਾ ਸਿਹਰਾ ਜਾਂਦਾ ਹੈ, ਜਿਸ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਸਮੂਹਿਕ ਕਤਲੇਆਮ ਦੇ ਸਮੇਂ ਰਾਜ ਨਗਰ ਦੇ ਇਲਾਕੇ ਵਿਚ ਕੋਈ ਅਹਿਮ ਘਟਨਾ ਨਹੀਂ ਸੀ ਵਾਪਰੀ।

Sukhbir Badal SGPC Witnesses and lawyers same event Honored Appeal
ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਕੋਲ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਵਿਚ ਮਦਦ ਕਰਨ ਵਾਲੇ ਸਾਰੇ ਗਵਾਹਾਂ ਅਤੇ ਵਕੀਲਾਂ ਨੂੰ ਇਕੋ ਸਮਾਰੋਹ ਵਿਚ ਸਨਮਾਨਿਤ ਕਰਨ ਦੀ ਕੀਤੀ ਅਪੀਲ

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸੇ ਤਰ੍ਹਾਂ ਜਗਸ਼ੇਰ ਸਿੰਘ ਵੱਲੋਂ ਪੇਸ਼ ਹੋਏ ਵਕੀਲਾਂ ਗੁਰਬਖ਼ਸ਼ ਸਿੰਘ ਅਤੇ ਉਹਨਾਂ ਦੀ ਟੀਮ ਜਰਨੈਲ ਸਿੰਘ ਅਤੇ ਜਸਲੀਨ ਚਾਹਲ ਨੂੰ ਵੀ ਸਨਮਾਨਤ ਕੀਤਾ ਜਾਣਾ ਚਾਹੀਦਾ ਹੈ,ਜਿਹਨਾਂ ਨੇ 1984 ਪੀੜਤਾਂ ਨੂੰ ਇਨਸਾਫ ਦਿਵਾਉਣ ਵਿਚ ਵਡੇਰੀ ਭੂਮਿਕਾ ਨਿਭਾਈ ਹੈ।ਉਹਨਾਂ ਕਿਹਾ ਕਿ ਦੂਜੇ ਵਕੀਲਾਂ ਜਿਹਨਾਂ ਸੀਬੀਆਈ ਦੀ ਇਸਤਗਾਸਾ ਟੀਮ ਵਜੋਂ ਅਹਿਮ ਭੂਮਿਕਾ ਨਿਭਾਈ ਹੈ, ਨੂੰ ਵੀ ਢੁੱਕਵੇਂ ਤਰੀਕੇ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ।ਇਹਨਾਂ ਵਿਚ ਡੀਪੀ ਸਿੰਘ, ਹੀਰਾਲ ਗੁਪਤਾ, ਮਨੂੰ ਮਿਸ਼ਰਾ ਅਤੇ ਸਮਰਿਥੀ ਸੁਰੇਸ਼ ਸ਼ਾਮਿਲ ਹਨ।ਉਹਨਾਂ ਕਿਹਾ ਕਿ ਇਸੇ ਤਰ੍ਹਾਂ ਫੂਲਕਾ ਦੀ ਟੀਮ ਦੇ ਵਕੀਲਾਂ ਕਾਮਨਾ ਵੋਹਰਾ ਅਤੇ ਸ਼ਿਲਪਾ ਦੀਵਾਨ ਨੂੰ ਵੀ ਇਸ ਮੌਕੇ ਸਨਮਾਨਿਤ ਕਰਨਾ ਚਾਹੀਦਾ ਹੈ।

Sukhbir Badal SGPC Witnesses and lawyers same event Honored Appeal ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਕੋਲ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਵਿਚ ਮਦਦ ਕਰਨ ਵਾਲੇ ਸਾਰੇ ਗਵਾਹਾਂ ਅਤੇ ਵਕੀਲਾਂ ਨੂੰ ਇਕੋ ਸਮਾਰੋਹ ਵਿਚ ਸਨਮਾਨਿਤ ਕਰਨ ਦੀ ਕੀਤੀ ਅਪੀਲ

ਬਾਦਲ ਨੇ ਕਿਹਾ ਕਿ ਸਿੱਖ ਕੌਮ ਇਸ ਕੇਸ ਦੇ ਗਵਾਹਾਂ ਦੀ ਰਿਣੀ ਹੈ, ਜਿਹੜੇ ਧਮਕੀਆਂ ਦਿੱਤੇ ਜਾਣ ਅਤੇ ਝੂਠੇ ਕੇਸ ਦਰਜ ਕੀਤੇ ਜਾਣ ਦੇ ਬਾਵਜੂਦ ਆਪਣੇ ਬਿਆਨਾਂ ਉਤੇ ਕਾਇਮ ਰਹੇ।ਬੀਬੀ ਨਿਰਪ੍ਰੀਤ ਕੌਰ ਅਤੇ ਉਸ ਦੇ ਪਰਿਵਾਰ ਖ਼ਿਲਾਫ ਝੂਠ ਕੇਸ ਦਰਜ ਕੀਤੇ ਗਏ ਸਨ।ਉਹਨਾਂ ਕਿਹਾ ਕਿ ਇਸੇ ਤਰ•ਾਂ ਸੀਬੀਆਈ ਅਤੇ ਸ਼ਿਕਾਇਤਕਰਤਾਵਾਂ ਵੱਲੋਂ ਪੇਸ਼ ਹੋਏ ਵਕੀਲਾਂ ਨੇ ਅਹਿਮ ਸਬੂਤ ਨਸ਼ਟ ਹੋਣ ਦੇ ਬਾਵਜੂਦ ਸੱਜਣ ਕੁਮਾਰ ਨੂੰ ਮਿਸਾਲੀ ਸਜ਼ਾ ਦਿਵਾ ਕੇ ਇੱਕ ਸ਼ਾਨਦਾਰ ਕੰਮ ਕੀਤਾ ਹੈ।ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਮੈਂ ਐਸਜੀਪੀਸੀ ਨੂੰ ਬੇਨਤੀ ਕਰਦਾ ਹਾਂ ਕਿ ਸਾਰੇ ਵਕੀਲਾਂ ਅਤੇ ਗਵਾਹਾਂ ਨੂੰ ਇੱਕੋ ਸਮਾਰੋਹ ਵਿਚ ਸਨਮਾਨਿਤ ਕੀਤਾ ਜਾਵੇ।

-PTCNews

Related Post