ਸੁਖਬੀਰ ਸਿੰਘ ਬਾਦਲ ਦੀ ਚੋਣ ਮੁਹਿੰਮ ਨੂੰ ਅੱਜ ਫ਼ਾਜ਼ਿਲਕਾ ਹਲਕੇ ਵਿੱਚ ਮਿਲਿਆ ਭਰਵਾਂ ਹੁੰਗਾਰਾ

By  Shanker Badra April 24th 2019 09:27 PM

ਸੁਖਬੀਰ ਸਿੰਘ ਬਾਦਲ ਦੀ ਚੋਣ ਮੁਹਿੰਮ ਨੂੰ ਅੱਜ ਫ਼ਾਜ਼ਿਲਕਾ ਹਲਕੇ ਵਿੱਚ ਮਿਲਿਆ ਭਰਵਾਂ ਹੁੰਗਾਰਾ:ਫ਼ਾਜ਼ਿਲਕਾ : ਆਪਣੀ ਚੋਣ ਮੁਹਿੰਮ ਦੇ ਦੂਜੇ ਦਿਨ ਸੁਖਬੀਰ ਸਿੰਘ ਬਾਦਲ ਨੇ ਫ਼ਾਜ਼ਿਲਕਾ ਹਲਕੇ ਦੇ ਵੱਖ- ਵੱਖ ਪਿੰਡਾਂ ਵਿੱਚ ਜਾ ਕੇ ਚੋਣ ਰੈਲੀਆਂ ਨੂੰ ਸੰਬੋਧਿਤ ਕੀਤਾ ਹੈ।ਇਸ ਚੋਣ ਮੁਹਿੰਮ ਦੌਰਾਨ ਫ਼ਾਜ਼ਿਲਕਾ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਬਲਾਕ ਸਮਿਤੀ ਦੇ ਸਾਬਕਾ ਚੇਅਰਮੈਨ ਦੇਸ ਰਾਜ ਜੰਡਵਾਲੀਆ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋ ਗਏ।ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਸਿਰੋਪਾ ਪਾ ਪਾਰਟੀ 'ਚ ਸ਼ਾਮਿਲ ਕੀਤਾ ਹੈ।

Sukhbir Singh Badal Fazilka villages Election Rally
ਸੁਖਬੀਰ ਸਿੰਘ ਬਾਦਲ ਦੀ ਚੋਣ ਮੁਹਿੰਮ ਨੂੰ ਅੱਜ ਫ਼ਾਜ਼ਿਲਕਾ ਹਲਕੇ ਵਿੱਚ ਮਿਲਿਆ ਭਰਵਾਂ ਹੁੰਗਾਰਾ

ਫਾਜ਼ਿਲਕਾ ਦੇ ਹੀ ਪਿੰਡ ਲੱਖੇਵਾਲੀ ਢਾਬ ਵਿੱਚ ਵੀ ਸ. ਬਾਦਲ ਨੂੰ ਵੱਡੀ ਕਾਮਯਾਬੀ ਮਿਲੀ ਹੈ।ਕਾਂਗਰਸ ਨਾਲ ਜੁੜੇ ਇੱਕੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਏ ਹਨ।ਸੁਖਬੀਰ ਸਿੰਘ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਬੱਲ ਮਿਲਿਆ ਜਦੋਂ ਉਹ ਫਾਜ਼ਿਲਕਾ ਦੇ ਬਾਰਡਰ ਪੱਟੀ 'ਤੇ ਵੱਸੇ ਪਿੰਡ ਮਹਾਤਮ ਨਗਰ ਪੁੱਜੇ।ਇਸ ਪਿੰਡ ਦੇ ਚੋਣ ਜਲਸੇ ਵਿੱਚ ਦਾਖ਼ਲ ਹੁੰਦਿਆਂ ਹੀ ਰਾਏ ਸਿੱਖ ਬਰਾਦਰੀ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਸੁਖਬੀਰ ਬਾਦਲ ਦਾ ਜ਼ੋਰਦਾਰ ਸਵਾਗਤ ਕੀਤਾ।

Sukhbir Singh Badal Fazilka villages Election Rally
ਸੁਖਬੀਰ ਸਿੰਘ ਬਾਦਲ ਦੀ ਚੋਣ ਮੁਹਿੰਮ ਨੂੰ ਅੱਜ ਫ਼ਾਜ਼ਿਲਕਾ ਹਲਕੇ ਵਿੱਚ ਮਿਲਿਆ ਭਰਵਾਂ ਹੁੰਗਾਰਾ

ਇਸ ਚੋਣ ਜਲਸੇ ਦੌਰਾਨ ਕਈ ਵਾਰ ਰਾਏ ਸਿੱਖ ਬਰਾਦਰੀ ਦੇ ਨਾਲ ਜੁੜੇ ਲੋਕਾਂ ਨੇ ਹੱਥ ਖੜ੍ਹੇ ਕਰਕੇ ਸੁਖਬੀਰ ਬਾਦਲ ਨੂੰ ਮੁਕੰਮਲ ਹਮਾਇਤ ਦੇਣ ਦਾ ਐਲਾਨ ਕੀਤਾ।ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਸਟੇਜ ਤੋਂ ਰਾਏ ਸਿੱਖ ਬਰਾਦਰੀ ਦੇ ਆਗੂਆਂ ਨੇ ਜਿੱਥੇ ਸ਼ੇਰ ਸਿੰਘ ਘੁਬਾਇਆ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਣ ਦੇ ਫੈਸਲੇ ਦੀ ਆਲੋਚਨਾ ਕੀਤੀ,ਉੱਥੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੂੰ ਭਰੋਸਾ ਦਿੱਤਾ ਕਿ ਬਰਾਦਰੀ ਪੂਰੀ ਤਰ੍ਹਾਂ ਉਨ੍ਹਾਂ ਦੇ ਨਾਲ ਖੜ੍ਹੀ ਹੈ।ਇੱਥੇ ਵੀ ਸੁਖਬੀਰ ਸਿੰਘ ਬਾਦਲ ਦੀ ਚੋਣ ਮੁਹਿਮ ਨੂੰ ਵੱਡਾ ਬਲ ਮਿਲਿਆ ,ਜਦੋਂ ਰਾਏ ਸਿੱਖ ਬਰਾਦਰੀ ਦੇ ਕਾਂਗਰਸ ਨਾਲ ਜੁੜੇ ਦਰਜਨਾਂ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋ ਗਏ ਅਤੇ ਸੁਖਬੀੇਰ ਬਾਦਲ ਨੇ ਇਨ੍ਹਾਂ ਨੂੰ ਸਿਰੋਪਾ ਪਾ ਸਤਿਕਾਰ ਦਿੱਤਾ।ਇਸ ਦੇ ਨਾਲ ਹੀ ਫਾਜ਼ਿਲਕਾ ਦੇ ਪਿੰਡ ਗੁੱਦੜ ਭੈਣੀ ਵਿੱਚ ਵੀ ਕਾਂਗਰਸ ਨਾਲ ਸਬੰਧਿਤ ਕਈ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ ਹਨ।

Sukhbir Singh Badal Fazilka villages Election Rally
ਸੁਖਬੀਰ ਸਿੰਘ ਬਾਦਲ ਦੀ ਚੋਣ ਮੁਹਿੰਮ ਨੂੰ ਅੱਜ ਫ਼ਾਜ਼ਿਲਕਾ ਹਲਕੇ ਵਿੱਚ ਮਿਲਿਆ ਭਰਵਾਂ ਹੁੰਗਾਰਾ

ਸੁਖਬੀਰ ਸਿੰਘ ਬਾਦਲ ਨੇ ਆਪਣੀ ਚੋਣ ਮੁਹਿੰਮ ਦੌਰਾਨ ਮੰਡੀ ਲਾਧੂਕਾ ਦੇ ਵਿੱਚ ਇੱਕ ਭਰਵੇਂ ਚੋਣ ਜਲਸੇ ਵਿੱਚ ਵੀ ਸ਼ਿਰਕਤ ਕੀਤੀ ਹੈ।ਇਸ ਮੌਕੇ ਸ.ਬਾਦਲ ਨੇ ਪਿਛਲੇ ਸਮੇਂ ਵਿੱਚ ਆਪਣੀ ਸਰਕਾਰ ਵੱਲੋਂ ਕਰਵਾਏ ਵਿਕਾਸ ਬਾਰੇ ਦੱਸਦਿਆਂ ਲੋਕਾਂ ਨੂੰ ਇਸ ਵਾਰ ਵੀ ਵੋਟਾਂ ਪਾ ਕੇ ਜੇਤੂ ਉਮੀਦਵਾਰ ਬਣਾਉਣ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਇਲਾਕਿਆਂ ਤੋਂ ਹੀ ਸਬੰਧਤ ਹਨ।ਇਸ ਲਈ ਇਸ ਸਰਹੱਦੀ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਜਾਂਣਦੇ ਹਨ ,ਜਿਸ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਤੁਸੀਂ ਮੈਨੂੰ ਵੋਟਾਂ ਪਾਉਣ ਵਾਲੀ ਹਨੇਰੀ ਲਿਆ ਦਿਓ , ਮੈਂ ਵਿਕਾਸ ਦੀ ਹਨੇਰੀ ਲਿਆ ਦਿਆਂਗਾ।

-PTCNews

Related Post