ਸੁਖਪਾਲ ਖਹਿਰਾ ਦੇ ਕਾਫਲੇ ਦੀ ਗੱਡੀ ਨੇ ਕੁਚਲਿਆ ਸੀ ਮਾਸੂਮ ਬੱਚਾ ,ਮਾਮਲੇ 'ਚ ਆਇਆ ਮੋੜ

By  Shanker Badra October 5th 2018 08:44 PM -- Updated: October 5th 2018 08:47 PM

ਸੁਖਪਾਲ ਖਹਿਰਾ ਦੇ ਕਾਫਲੇ ਦੀ ਗੱਡੀ ਨੇ ਕੁਚਲਿਆ ਸੀ ਮਾਸੂਮ ਬੱਚਾ ,ਮਾਮਲੇ 'ਚ ਆਇਆ ਮੋੜ:ਫਰੀਦਕੋਟ 'ਚ ਵਿਰੋਧੀ ਧਿਰ ਦੇ ਸਾਬਕਾ ਆਗੂ ਅਤੇ ਆਮ ਆਦਮੀ ਪਾਰਟੀ ਦੇ ਬਾਗੀ ਲੀਡਰ ਸੁਖਪਾਲ ਖਹਿਰਾ ਦੇ ਕਾਫਲੇ ਦੀ ਗੱਡੀ ਵੱਲੋਂ ਇੱਕ ਮਾਸੂਮ ਬੱਚੇ ਨੂੰ ਦਰੜਨ ਦਾ ਮਾਮਲਾ ਸਾਹਮਣੇ ਆਇਆ ਸੀ।ਜਿਸ ਤੋਂ ਬਾਅਦ ਬੱਚੇ ਨੂੰ ਤੁਰੰਤ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ।ਇਸ ਘਟਨਾ ਦੇ 2 ਦਿਨਾਂ ਬਾਅਦ ਬੱਚੇ ਨੇ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਦਮ ਤੋੜ ਦਿੱਤਾ ਹੈ।

ਜਾਣਕਾਰੀ ਅਨੁਸਾਰ ਜਦੋਂ ਸੁਖਪਾਲ ਖਹਿਰਾ ਦਾ ਕਾਫਲਾ ਗੋਲੇਵਾਲਾ ਵਾਲੇ ਪਾਸਿਓ ਆ ਰਿਹਾ ਸੀ ਤਾਂ ਕਾਫਲੇ 'ਚ ਸ਼ਾਮਲ ਇੱਕ ਪਾਇਲਟ ਗੱਡੀ ਨੇ ਫਰੀਦਕੋਟ ਦੀ ਨਾਨਕਸਰ ਬਸਤੀ ਕੋਲ ਇੱਕ 6 ਸਾਲਾ ਮਾਸੂਮ ਬੱਚੇ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਕਾਰਨ ਬੱਚਾ ਗੰਭੀਰ ਜ਼ਖਮੀਂ ਹੋ ਗਿਆ ਸੀ ਅਤੇ ਉਸ ਨੂੰ ਇਲਾਜ ਲਈ ਤੁਰੰਤ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ।ਜਿਸ ਤੋਂ ਬਾਅਦ ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ 'ਚ ਉਸ ਬੱਚੇ ਦੀ ਮੌਤ ਹੋਣ ਬਾਰੇ ਜਾਣਕਾਰੀ ਮਿਲੀ ਹੈ।

ਇਸ ਦੌਰਾਨ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਖਹਿਰਾ ਨੇ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ।ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚੇ ਦੀ ਮੌਤ ਤੋਂ ਬਾਅਦ ਫਰੀਦਕੋਟ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਹੁਣ ਉਨ੍ਹਾਂ ਕੋਲ ਪਹੁੰਚੇ ਹਨ।

-PTCNews

Related Post