ਬਜਟ ਸੈਸ਼ਨ ਵਿਚ ਨਹੀਂ ਪਹੁੰਚੇ ਸੁਖਪਾਲ ਖਹਿਰਾ ,ਬੀਬੀ ਜਗੀਰ ਕੌਰ ਨੇ ਚੁੱਕੇ ਸਵਾਲ

By  Shanker Badra February 12th 2019 05:01 PM

ਬਜਟ ਸੈਸ਼ਨ ਵਿਚ ਨਹੀਂ ਪਹੁੰਚੇ ਸੁਖਪਾਲ ਖਹਿਰਾ ,ਬੀਬੀ ਜਗੀਰ ਕੌਰ ਨੇ ਚੁੱਕੇ ਸਵਾਲ:ਚੰਡੀਗੜ : ਚੱਲ ਰਹੇ ਬਜਟ ਸੈਸ਼ਨ ਵਿਚ ਭਾਗ ਨਾ ਲੈਣ ਸੰਬੰਧੀ ਸ਼ਰੇਆਮ ਐਲਾਨ ਕਰਨ ਵਾਸਤੇ ਭੁਲੱਥ ਵਿਧਾਇਕ ਅਤੇ ਪੰਜਾਬੀ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੂੰ ਝਾੜ ਪਾਉਂਦਿਆਂ ਸਾਬਕਾ ਮੰਤਰੀ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਉਸ ਦਾ ਅਜਿਹਾ ਗੈਰ ਜ਼ਿੰਮੇਵਾਰਾਨਾ ਵਤੀਰਾ ਵੋਟਰਾਂ ਦਾ ਸਿੱਧਾ ਅਪਮਾਨ ਹੈ।

Sukhpal Khaira did not attend vidhan sabha session Bibi jagir kaur raises question
ਬਜਟ ਸੈਸ਼ਨ ਵਿਚ ਨਹੀਂ ਪਹੁੰਚੇ ਸੁਖਪਾਲ ਖਹਿਰਾ , ਬੀਬੀ ਜਗੀਰ ਕੌਰ ਨੇ ਚੁੱਕੇ ਸਵਾਲ

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਲੋਕ ਇਸ ਲਈ ਵਿਧਾਇਕ ਚੁਣਦੇ ਹਨ ਤਾਂ ਕਿ ਉਹਨਾਂ ਦੇ ਹਲਕੇ ਦੀਆਂ ਲੋੜਾਂ, ਸਮੱਸਿਆਵਾਂ ਅਤੇ ਉਮੀਦਾਂ ਨੂੰ ਉਹ ਵਿਧਾਨ ਸਭਾ ਸੈਸ਼ਨ ਵਿਚ ਜਾ ਕੇ ਉਠਾਉਣ।ਇਹ ਮਸਲੇ ਸਦਨ ਅੰਦਰ ਸੁਆਲ-ਜੁਆਬ ਦੌਰਾਨ ਜਾਂ ਵੱਖ ਵੱਖ ਮੁੱਦਿਆਂ ਉੱਤੇ ਬਹਿਸਾਂ ਵਿਚ ਭਾਗ ਲੈ ਕੇ ਉਠਾਏ ਜਾਂਦੇ ਹਨ।ਅਕਾਲੀ ਆਗੂ ਨੇ ਕਿਹਾ ਕਿ ਸੈਸ਼ਨ ਵਿਚ ਭਾਗ ਨਾ ਲੈਣ ਦਾ ਫੈਸਲਾ ਕਰਕੇ ਖਹਿਰਾ ਆਪਣੀ ਜ਼ਿੰਮੇਵਾਰੀ ਤੋਂਂ ਭੱਜ ਗਿਆ ਹੈ।ਜੇਕਰ ਉਹ ਵਿਧਾਇਕ ਵਜੋਂ ਆਪਣੇ ਫਰਜ਼ ਨਹੀਂ ਨਿਭਾ ਸਕਦਾ ਤਾਂ ਉਸ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।

Sukhpal Khaira did not attend vidhan sabha session Bibi jagir kaur raises question
ਬਜਟ ਸੈਸ਼ਨ ਵਿਚ ਨਹੀਂ ਪਹੁੰਚੇ ਸੁਖਪਾਲ ਖਹਿਰਾ , ਬੀਬੀ ਜਗੀਰ ਕੌਰ ਨੇ ਚੁੱਕੇ ਸਵਾਲ

ਬੀਬੀ ਜਗੀਰ ਕੌਰ ਨੇ ਕਿਹਾ ਕਿ ਖਹਿਰਾ ਵੱਲੋਂ ਸਾਲ ਦੇ ਬਜਟ ਸੈਸ਼ਨ ਵਿਚ ਭਾਗ ਨਾ ਲੈਣ ਸੰਬੰਧੀ ਦੱਸੀ ਵਜ੍ਹਾ ਹੋਰ ਵੀ ਅਫਸੋਸਨਾਕ ਹੈ ਕਿ ਉਹ ਸੈਸ਼ਨ ਦੀਆਂ ਤਾਰੀਖਾਂ ਦੇ ਐਲਾਨ ਤੋਂ ਪਹਿਲਾਂ ਹੀ ਸੂਬੇ ਦੇ ਲੋਕਾਂ ਨਾਲ ਆਪਣੇ ਸਿਆਸੀ ਪ੍ਰੋਗਰਾਮਾਂ ਦੀ ਰੂਪ ਰੇਖਾ ਤਿਆਰ ਕਰ ਚੁੱਕਿਆ ਸੀ।ਉਹਨਾਂ ਕਿਹਾ ਕਿ ਹਰ ਵਿਧਾਇਕ ਇਸ ਗੱਲ ਤੋਂ ਜਾਣੂ ਹੈ ਕਿ ਬਜਟ ਸੈਸ਼ਨ ਸਾਲ ਵਿਚ ਇਸੇ ਸਮੇਂ ਦੌਰਾਨ ਹੁੰਦਾ ਹੈ ਅਤੇ ਹਰ ਵਿਧਾਇਕ ਬਜਟ ਸੈਸ਼ਨ ਦੀਆਂ ਤਾਰੀਖਾਂ ਨੂੰ ਧਿਆਨ ਵਿਚ ਰੱਖਦੇ ਆਪਣੇ ਸਿਆਸੀ ਪ੍ਰੋਗਰਾਮ ਉਲੀਕਦਾ ਹੈ।

Sukhpal Khaira did not attend vidhan sabha session Bibi jagir kaur raises question
ਬਜਟ ਸੈਸ਼ਨ ਵਿਚ ਨਹੀਂ ਪਹੁੰਚੇ ਸੁਖਪਾਲ ਖਹਿਰਾ , ਬੀਬੀ ਜਗੀਰ ਕੌਰ ਨੇ ਚੁੱਕੇ ਸਵਾਲ

ਉਹਨਾਂ ਕਿਹਾ ਕਿ ਖਹਿਰਾ ਆਪਣੇ ਕੰਮ ਨੂੰ ਲੈ ਕੇ ਸੰਜੀਦਾ ਨਹੀਂ ਹੈ ਅਤੇ ਹਮੇਸ਼ਾਂ ਇੱਕ ਪਾਰਟੀ ਤੋਂ ਦੂਜੀ ਪਾਰਟੀ ਅਤੇ ਇੱਕ ਗਰੁੱਪ ਤੋਂ ਦੂਜੇ ਗਰੁੱਪ ਵਿਚ ਛਾਲਾਂ ਮਾਰ ਕੇ ਸਸਤੀ ਸ਼ੁਹਰਤ ਲੱਭਦਾ ਰਹਿੰਦਾ ਹੈ।ਉਹਨਾਂ ਕਿਹਾ ਕਿ ਅਜਿਹੇ ਥਾਲੀ ਦੇ ਬੈਂਗਣ ਉਤੇ ਕਿਸੇ ਦਾ ਭਰੋਸਾ ਨਹੀਂ ਟਿਕਦਾ।ਬੀਬੀ ਜਗੀਰ ਕੌਰ ਨੇ ਕਿਹਾ ਕਿ ਕਿਸੇ ਬੀਮਾਰੀ ਜਾਂ ਕਿਸੇ ਵਿਵਾਦਗ੍ਰਸਤ ਮੁੱਦੇ ਉੱਤੇ ਰੋਸ ਪ੍ਰਦਰਸ਼ਨ ਕਰਕੇ ਸੈਸ਼ਨ ਵਿਚੋਂ ਗੈਰਹਾਜ਼ਿਰ ਹੋਣਾ ਤਾਂ ਸਮਝ ਵਿਚ ਆਉਂਦਾ ਹੈ, ਪਰੰਤੂ ਗੈਰ ਸੰਜੀਦਗੀ ਅਤੇ ਲਾਪਰਵਾਹੀ ਕਰਕੇ ਅਜਿਹਾ ਕਰਨਾ ਬਹੁਤ ਹੀ ਨਿੰਦਣਯੋਗ ਹੈ।

-PTCNews

Related Post