ਬਾਬੇ ਨਾਨਕ ਦੀ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ 'ਚ ਮੁਫ਼ਤ ਸਾਈਕਲ ਸੇਵਾ ਬਣੀ ਖਿੱਚ ਦਾ ਕੇਂਦਰ

By  Shanker Badra November 8th 2019 08:55 PM

ਬਾਬੇ ਨਾਨਕ ਦੀ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ 'ਚ ਮੁਫ਼ਤ ਸਾਈਕਲ ਸੇਵਾ ਬਣੀ ਖਿੱਚ ਦਾ ਕੇਂਦਰ:ਸੁਲਤਾਨਪੁਰ ਲੋਧੀ : ਬਾਬੇ ਨਾਨਕ ਦੀ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਵਿਖੇ ਸੰਗਤਾਂ ਲਈ ਇਕ ਅਨੌਖੀ ਪਹਿਲ ਕੀਤੀ ਗਈ ਹੈ। ਜਿੱਥੇ ਦੂਰੋਂ-ਦੂਰੋਂ ਆਉਣ ਵਾਲੇ ਲੋਕ ਪਵਿੱਤਰ ਅਸਥਾਨਾਂ 'ਤੇ ਪਹੁੰਚਣ ਲਈ ਸੁਲਤਾਨਪੁਰ ਲੋਧੀ ਵਿਚ ਸਥਾਪਿਤ ਕੀਤੇ ਚਾਰ ਸਾਈਕਲ ਸਟੈਂਡਾਂ ਤੋਂ ਆਪਣਾ ਸ਼ਨਾਖਤੀ ਕਾਰਡ ਦਿਖਾ ਕੇ ਪੂਰੇ ਦਿਨ ਵਿਚ ਸਾਈਕਲ ਮੁਫਤ ਵਿਚ ਲੈ ਸਕਦੇ ਹਨ। ਸਾਰਾ ਦਿਨ ਫਰੀ ਸੇਵਾ ਤੋਂ ਬਾਅਦ ਸ਼ਾਮ ਨੂੰ ਸਾਈਕਲ ਸਟੈਂਡ 'ਤੇ ਇਹ ਸਾਈਕਲ ਵਾਪਸ ਜਮ੍ਹਾਂ ਕਰਵਾਇਆ ਜਾਂਦਾ ਹੈ।

Sultanpur Lodhi free cycles Service , 1500 pilgrims used free cycles in 8 days ਬਾਬੇ ਨਾਨਕ ਦੀ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ 'ਚ ਮੁਫ਼ਤ ਸਾਈਕਲਸੇਵਾ ਬਣੀ ਖਿੱਚ ਦਾ ਕੇਂਦਰ

ਸੁਲਤਾਨਪੁਰ ਲੋਧੀ ਵਿਖੇ ਅਜਿਹੇ ਚਾਰ ਸਾਈਕਲ ਸਟੈਂਡ ਲਗਾਏ ਗਏ ਹਨ। ਪਹਿਲਾ ਸਾਈਕਲ ਸਟੈਂਡ ਨਗਰ ਕੌਂਸਲ ਦਫਤਰ ਦੇ ਬਾਹਰ, ਦੂਜਾ ਬੱਸ ਅੱਡਾ, ਤੀਸਰਾ ਗੁਰਦੁਆਰਾ ਬੇਰ ਸਾਹਿਬ ਨੇੜੇ ਅਤੇ ਚੌਥਾ ਗੁਰਦੁਆਰਾ ਸ੍ਰੀ ਹੱਟ ਸਾਹਿਬ ਦੇ ਨਜ਼ਦੀਕ ਸਥਾਪਤ ਕੀਤਾ ਗਿਆ ਹੈ।ਇਸ ਦੌਰਾਨ ਹੀਰੋ ਕੰਪਨੀ ਦੇ ਸੁਪਰਵਾਈਜ਼ਰ ਰਿਸ਼ਬ ਨੇ ਦੱਸਿਆ ਕਿ ਹਰੇਕ ਸਾਈਕਲ ਸਟੈਂਡ 'ਤੇ ਸੰਗਤ ਲਈ 25 -25 ਸਾਈਕਲ ਉਪਲੱਬਧ ਹਨ। ਇੱਥੇ ਕੋਈ ਵੀ ਵਿਅਕਤੀ ਆਪਣਾ ਪਹਿਚਾਣ ਪੱਤਰ ਦਿਖਾ ਕੇ ਸਾਈਕਲ ਦਿਨ ਭਰ ਦੇ ਲਈ ਲੈ ਸਕਦਾ ਹੈ। ਸਬੰਧਿਤ ਵਿਅਕਤੀ ਦਾ ਆਈ ਕਾਰਡ ਅਸੀਂ ਜਮ੍ਹਾਂ ਕਰ ਲੈਂਦੇ ਹਾਂ ਅਤੇ ਸਾਈਕਲ ਵਾਪਸ ਦੇਣ ਉੱਤੇ ਆਈ ਕਾਰਡ ਵਾਪਸ ਦਿੱਤਾ ਜਾਂਦਾ ਹੈ।

Sultanpur Lodhi free cycles Service , 1500 pilgrims used free cycles in 8 days ਬਾਬੇ ਨਾਨਕ ਦੀ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ 'ਚ ਮੁਫ਼ਤ ਸਾਈਕਲਸੇਵਾ ਬਣੀ ਖਿੱਚ ਦਾ ਕੇਂਦਰ

ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਬਹੁਤ ਕ੍ਰੇਜ਼ ਹੈ, ਜੋ ਸ਼ਹਿਰ ਦੇ ਆਸ -ਪਾਸ ਜਾਣਾ ਚਾਹੁੰਦੇ ਹਨ ਅਤੇ ਭੀੜ ਕਾਰਨ ਆਪਣੀਆਂ ਕਾਰਾਂ ਆਦਿ ਨਹੀਂ ਲੈ ਕੇ ਆ ਸਕਦੇ। ਉਨ੍ਹਾਂ ਕਿਹਾ ਕਿ ਇਹ ਸਹੂਲਤ 31 ਅਕਤੂਬਰ ਨੂੰ ਸ਼ੁਰੂ ਕੀਤੀ ਗਈ ਸੀ। ਹੁਣ ਤੱਕ 1500 ਤੋਂ ਜ਼ਿਆਦਾ ਸੰਗਤ ਸਾਈਕਲ ਦਾ ਫਾਇਦਾ ਲੈ ਚੁੱਕੀ ਹੈ ਅਤੇ ਰੋਜ਼ਾਨਾ 200 ਤੋਂ ਜ਼ਿਆਦਾ ਸੰਗਤ ਸਾਈਕਲ ਲੈ ਰਹੀ ਹੈ।

 Sultanpur Lodhi free cycles Service , 1500 pilgrims used free cycles in 8 days ਬਾਬੇ ਨਾਨਕ ਦੀ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ 'ਚ ਮੁਫ਼ਤ ਸਾਈਕਲਸੇਵਾ ਬਣੀ ਖਿੱਚ ਦਾ ਕੇਂਦਰ

ਇਸ ਦੌਰਾਨ ਸਾਈਕਲ ਸਟੈਂਡ ਉੱਤੇ ਆਏ ਜਲੰਧਰ ਦੇ ਅਵਤਾਰ ਸਿੰਘ ਨਗਰ ਦੇ ਰਹਿਣ ਵਾਲੇ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਗੁਰੂ ਘਰ ਵਿੱਚ ਸ਼ੀਸ਼ ਨਿਵਾਉਣ ਆਏ ਹਨ ਪਰ ਹੁਣ ਉਨ੍ਹਾਂ ਨੇ ਇੱਥੇ ਸਥਿਤ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬ ਘੁੰਮਣ ਦਾ ਮਨ ਬਣਾਇਆ ਹੈ। ਇਸ ਲਈ ਉਹ ਸਾਈਕਲ ਲੈ ਕੇ ਸਾਰੇ ਗੁਰੂ ਘਰਾਂ ਤੱਕ ਜਾਣਾ ਚਾਹੁੰਦੇ ਹਨ, ਜਿਸ ਦੇ ਚੱਲਦੇ ਉਨ੍ਹਾਂ ਨੇ ਸਾਈਕਲ ਸਟੈਂਡ ਵਿੱਚ ਆਪਣਾ ਪਹਿਚਾਣ ਪੱਤਰ ਜਮ੍ਹਾਂ ਕਰਵਾ ਕੇ ਇੱਕ ਸਾਈਕਲ ਲੈ ਲਿਆ ਹੈ।

-PTCNews

Related Post