ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਪੀਟੀਸੀ ਨੈੱਟਵਰਕ ਵੱਲੋਂ ਸੰਗਤਾਂ ਲਈ ਵੱਡਾ ਤੋਹਫ਼ਾ, ਪੜ੍ਹੋ ਖ਼ਬਰ

By  Jashan A November 12th 2019 05:47 PM

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਪੀਟੀਸੀ ਨੈੱਟਵਰਕ ਵੱਲੋਂ ਸੰਗਤਾਂ ਲਈ ਵੱਡਾ ਤੋਹਫ਼ਾ, ਪੜ੍ਹੋ ਖ਼ਬਰ,ਸੁਲਤਾਨਪੁਰ ਲੋਧੀ: ਪੀਟੀਸੀ ਨੈਟਵਰਕ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਨੂੰ ਇੱਕ ਹੋਰ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਦਰਅਸਲ, ਪੀਟੀਸੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ "ਵਰਚੁਐਲ ਰਿਐਲਿਟੀ 360 ਡਿਗਰੀ ਲਾਈਵ ਟੈਲੀਕਾਸਟ" ਸ਼ੁਰੂ ਕਰ ਦਿੱਤਾ ਹੈ। ਇਸ ਦੀ ਰਸਮੀ ਸ਼ੁਰੂਆਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਪੀਟੀਸੀ ਨੈਟਵਰਕ ਦੇ ਪ੍ਰੈਜ਼ੀਡੈਂਟ ਤੇ ਮੈਨੇਜਿੰਗ ਡਾਇਰੈਕਟਰ ਰਬਿੰਦਰ ਨਾਰਾਇਣ ਵਲੋਂ ਸੁਲਤਾਨਪੁਰ ਲੋਧੀ ਵਿਖੇ ਕੀਤੀ ਗਈ।

PTCਪੀਟੀਸੀ ਨੈਟਵਰਕ ਦੇ ਮੈਨੇਜਿੰਗ ਡਾਇਰੈਕਟਰ ਰਬਿੰਦਰ ਨਾਰਾਇਣ ਮੁਤਾਬਕ ਉਨ੍ਹਾਂ ਵਲੋਂ ਦੁਨੀਆ ਦਾ ਪਹਿਲਾ ਰੋਜ਼ਾਨਾ "ਵਰਚੁਐਲ ਰਿਐਲਿਟੀ 360 ਡਿਗਰੀ ਲਾਈਵ ਟੈਲੀਕਾਸਟ" ਸ਼ੁਰੂ ਕੀਤਾ ਗਿਆ ਹੈ।

ਇਸ ਤਕਨੀਕ ਸਦਕਾ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਵੇਖਣ ਵਾਲੇ ਨੂੰ ਇੰਝ ਮਹਿਸੂਸ ਹੋਵੇਗਾ ਜਿਵੇਂ ਉਹ ਸੱਚਮੁੱਚ ਹੀ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਬੈਠ ਕੇ ਗੁਰਬਾਣੀ ਦਾ ਆਨੰਦ ਮਾਣ ਰਹੇ ਹੋਣ।

PTCਸ੍ਰੀ ਰਬਿੰਦਰ ਨਾਰਾਇਣ ਨੇ ਅੱਗੇ ਦੱਸਿਆ ਕਿ ਇਹ ਸਹੂਲਤ "ਜੀਓ ਟੀਵੀ" ਅਤੇ "ਪੀਟੀਸੀ ਪਲੇਅ ਐਪ" ਉਤੇ ਬਿਲਕੁਲ ਮੁਫ਼ਤ ਉਪਲਬਧ ਹੈ। ਇਸ ਸਹੂਲਤ ਦਾ ਆਨੰਦ ਮਾਨਣ ਲਈ ਦਰਸ਼ਕਾਂ ਨੂੰ ਸਿਰਫ ਅੱਖਾਂ ਉਤੇ "ਵੀ ਆਰ ਗੇਅਰ" ਨਾਂ ਦਾ ਯੰਤਰ ਪਹਿਨ ਕੇ ਮੋਬਾਈਲ 'ਤੇ ਇਹ ਸਰਵਿਸ ਸ਼ੁਰੂ ਕਰਨੀ ਪਵੇਗੀ, ਜਿਸ ਤੋਂ ਬਾਅਦ ਸਰੀਰ ਅਤੇ ਦਿਮਾਗ ਨੂੰ ਇਹ ਅਹਿਸਾਸ ਹੋਵੇਗਾ ਜਿਵੇਂ ਤੁਸੀਂ ਸਚਮੁੱਚ ਹੀ ਸ੍ਰੀ ਦਰਬਾਰ ਸਾਹਿਬ ਚ ਬੈਠੇ ਹੋਵੋ ਅਤੇ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਚੱਲ ਰਿਹਾ ਹੋਵੇ।

PTCਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਪੀਟੀਸੀ ਨੈਟਵਰਕ 2016 ਤੋਂ ਸਾਰੇ ਵੱਡੇ ਸਮਾਗਮ "ਵਰਚੁਐਲ ਰਿਐਲਿਟੀ 360 ਡਿਗਰੀ ਟੈਲੀਕਾਸਟ" ਰਾਹੀਂ ਵਿਖਾਉਂਦਾ ਆਇਆ ਹੈ ਅਤੇ ਹੁਣ ਇਸ ਤਕਨੀਕ ਰਾਹੀਂ ਲਾਈਵ ਪ੍ਰਸਾਰਣ ਵਿਖਾਉਣ 'ਚ ਵੀ ਪੀਟੀਸੀ ਨੇ ਸਭ ਨੂੰ ਪਛਾੜ ਦਿੱਤਾ ਹੈ।

PTCਇਥੇ ਇਹ ਵੀ ਦੱਸਣਾ ਬੜਾ ਜ਼ਰੂਰੀ ਹੈ ਕਿ ਪੀਟੀਸੀ ਨੈਟਵਰਕ ਇਸ ਵਕਤ ਪੀਟੀਸੀ ਨਿਊਜ਼, ਪੀਟੀਸੀ ਪੰਜਾਬੀ, ਪੀਟੀਸੀ ਸਿਮਰਨ ਤੇ ਪੀਟੀਸੀ ਗੋਲ ਸਮੇਤ ਕੁੱਲ 7 ਚੈਨਲਾਂ ਨਾਲ ਦੁਨੀਆਂ ਦਾ ਸਭ ਤੋਂ ਵੱਡਾ ਪੰਜਾਬੀ ਨੈਟਵਰਕ ਹੈ ਤੇ ਇਹ ਨੈਟਵਰਕ ਖ਼ਬਰਾਂ, ਧਾਰਮਿਕ ਗਤੀਵਿਧੀਆਂ ਅਤੇ ਮਨੋਰੰਜਨ ਸਮੇਤ ਹਰ ਖੇਤਰ ਦੇ ਦਰਸ਼ਕਾਂ ਦੀਆਂ ਉਮੀਦਾਂ ਉਤੇ ਖਰਾ ਉਤਰਨ 'ਚ ਵੀ ਸਭ ਤੋਂ ਮੋਹਰੀ ਹੈ।

-PTC News

Related Post