ਭਾਜਪਾ ਉਮੀਦਵਾਰ ਸੰਨੀ ਦਿਓਲ ਅੱਜ ਭਰਨਗੇ ਨਾਮਜ਼ਦਗੀ , ਸੰਨੀ ਦਿਓਲ ਦੇ ਚੋਣ ਪ੍ਰਚਾਰ ਵਿੱਚ ਨਿਤਰੇ ਭਰਾ ਬੋਬੀ ਦਿਓਲ

By  Shanker Badra April 29th 2019 10:08 AM -- Updated: May 1st 2019 05:52 PM

ਭਾਜਪਾ ਉਮੀਦਵਾਰ ਸੰਨੀ ਦਿਓਲ ਅੱਜ ਭਰਨਗੇ ਨਾਮਜ਼ਦਗੀ , ਸੰਨੀ ਦਿਓਲ ਦੇ ਚੋਣ ਪ੍ਰਚਾਰ ਵਿੱਚ ਨਿਤਰੇ ਭਰਾ ਬੋਬੀ ਦਿਓਲ:ਅੰਮ੍ਰਿਤਸਰ : ਪੰਜਾਬ 'ਚ ਗਰਮੀ ਵੱਧਣ ਦੇ ਨਾਲ-ਨਾਲ ਸਿਆਸਤ ਵੀ ਗਰਮ ਹੁੰਦੀ ਨਜ਼ਰ ਆਉਣ ਲੱਗ ਪਈ ਹੈ।ਪੰਜਾਬ ਰਾਜ ਅੰਦਰ ਪੈਣ ਵਾਲ਼ੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।ਬਾਲੀਵੁੱਡ ਅਦਾਕਾਰ ਤੇ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਵੀ ਅੱਜ ਲੋਕ ਸਭਾ ਸੀਟ ਗੁਰਦਾਸਪੁਰ ਤੋਂ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਨਗੇ।

Sunny Deol election campaign Brother Bobby Deol Arrived Amritsar ਭਾਜਪਾ ਉਮੀਦਵਾਰ ਸੰਨੀ ਦਿਓਲ ਅੱਜ ਭਰਨਗੇ ਨਾਮਜ਼ਦਗੀ , ਸੰਨੀ ਦਿਓਲ ਦੇ ਚੋਣ ਪ੍ਰਚਾਰ ਵਿੱਚ ਨਿਤਰੇ ਭਰਾ ਬੋਬੀ ਦਿਓਲ

ਇਸ ਤੋਂ ਪਹਿਲਾਂ ਸੰਨੀ ਦਿਓਲ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਨ।ਓਥੇ ਉਨ੍ਹਾਂ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਰਾਜਨੀਤੀ ਦੀ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ਹੈ।ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਨੇਤਾ ਮੌਜੂਦ ਸਨ।

Sunny Deol election campaign Brother Bobby Deol Arrived Amritsar ਭਾਜਪਾ ਉਮੀਦਵਾਰ ਸੰਨੀ ਦਿਓਲ ਅੱਜ ਭਰਨਗੇ ਨਾਮਜ਼ਦਗੀ , ਸੰਨੀ ਦਿਓਲ ਦੇ ਚੋਣ ਪ੍ਰਚਾਰ ਵਿੱਚ ਨਿਤਰੇ ਭਰਾ ਬੋਬੀ ਦਿਓਲ

ਇਸ ਦੌਰਾਨ ਲੋਕ ਸਭਾ ਹਲਕਾ ਗੁਰਦਾਸਪੁਰ ਵਿਖੇ ਚੋਣ ਅਖਾੜਾ ਤਿਆਰ ਹੋ ਚੁੱਕਾ ਹੈ। ਜਿਥੇ ਸ਼ੁੱਕਰਵਾਰ ਨੂੰ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਨੇ ਨਾਮਜ਼ਦਗੀ ਭਰੀ ਸੀ ਤੇ ਹੁਣ ਅੱਜ ਸੰਨੀ ਦਿਓਲ ਨਾਮਜ਼ਦਗੀ ਲਈ ਪਹੁੰਚ ਰਹੇ ਹਨ।ਇਸ ਦੌਰਾਨ ਅੰਮ੍ਰਿਤਸਰ ਤੋਂ ਲੈ ਕੇ ਗੁਰਦਾਸਪੁਰ ਤੱਕ ਰੋਡ ਸ਼ੋਅ ਕੀਤਾ ਜਾਵੇਗਾ।ਇਸ ਰੈਲੀ ਦੀ ਖ਼ਾਸ ਗੱਲ ਇਹ ਹੈ ਕਿ ਸੰਨੀ ਦਿਓਲ ਨਾਲ ਉਨ੍ਹਾਂ ਦੇ ਭਰਾ ਤੇ ਅਦਾਕਾਰ ਬੌਬੀ ਦਿਓਲ ਹੋਣਗੇ।ਇਸ ਦੇ ਲਈ ਬੋਬੀ ਦਿਓਲ ਵੀ ਅਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚੇ ਹਨ।ਉਨ੍ਹਾਂ ਦੇ ਪਹੁੰਚਣ ਦੀ ਖਬਰ ਜਦੋਂ ਸ਼ਹਿਰ ਦੇ ਲੋਕਾਂ ਨੂੰ ਪਤਾ ਲੱਗੀ ਤਾਂ ਲੋਕ ਦੋਵਾਂ ਭਰਾਵਾਂ ਦੀ ਝਲਕ ਪਾਉਣ ਲਈ ਉਤਾਵਲੇ ਹੋ ਰਹੇ ਹਨ।

Sunny Deol election campaign Brother Bobby Deol Arrived Amritsar ਭਾਜਪਾ ਉਮੀਦਵਾਰ ਸੰਨੀ ਦਿਓਲ ਅੱਜ ਭਰਨਗੇ ਨਾਮਜ਼ਦਗੀ , ਸੰਨੀ ਦਿਓਲ ਦੇ ਚੋਣ ਪ੍ਰਚਾਰ ਵਿੱਚ ਨਿਤਰੇ ਭਰਾ ਬੋਬੀ ਦਿਓਲ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲੋਕ ਸਭਾ ਚੋਣਾਂ 2019 ਦੇ ਚੌਥੇ ਗੇੜ ਲਈ ਵੋਟਿੰਗ ਸ਼ੁਰੂ , 9 ਸੂਬਿਆਂ ਦੀਆਂ 72 ਸੀਟਾਂ ‘ਤੇ ਪੈ ਰਹੀਆਂ ਨੇ ਵੋਟਾਂ

ਜ਼ਿਕਰਯੋਗ ਹੈ ਕਿ ਪੰਜਾਬ ਭਰ ‘ਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ।ਜਿਸ ਦੌਰਾਨ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਜਾ ਰਹੇ ਹਨ।ਇਸ ਦੇ ਤਹਿਤ ਅੱਜ ਸੰਨੀ ਦਿਓਲ ਵੀ ਗੁਰਦਾਸਪੁਰ ਪਹੁੰਚ ਕੇ ਕਰੀਬ 11 ਵਜੇ ਆਪਣੇ ਨਾਮਜ਼ਦਗੀ ਕਾਗਜ ਦਾਖਲ ਕਰਵਾਉਣਗੇ।

-PTCNews

ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ

Related Post