ਰੋਡ ਰੇਜ ਮਾਮਲਾ : ਸੁਪਰੀਮ ਕੋਰਟ ਨੇ ਸੁਣਾਇਆ ਇਹ ਫੈਸਲਾ!

By  Joshi May 15th 2018 11:29 AM -- Updated: May 15th 2018 11:43 AM

ਅੱਜ ਪੰਜਾਬ ਸਰਕਾਰ 'ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸਰਵ ਉਚ ਅਦਾਲਤ ਵੱਲੋਂ ਰੋਡ ਰੇਜ ਮਾਮਲੇ 'ਤੇ ਫੈਸਲਾ ਸੁਣਾਇਆ ਗਿਆ ਹੈ, ਜਿਸ 'ਚ ਸਿੱਧੂ ਨੂੰ ਬਰੀ ਕਰ ਦਿੱਤਾ ਗਿਆ ਹੈ ।

ਦੱਸ ਦੇਈਏ ਕਿ ਇਹ ਤਕਰੀਬਨ ਮਾਮਲਾ 30 ਸਾਲ ਪੁਰਾਣਾ ਹੈ। ਇਸ ਮਾਮਲੇ 'ਚ  ਨਵਜੋਤ ਸਿੰਘ ਸਿੱਧੂ ਨੂੰ ਹੇਠਲੀ ਅਦਾਲਤ ਨੇ ਦੋਸ਼ ਮੁਕਤ ਕਰਨ ਦਾ ਫੈਸਲਾ ਕੀਤਾ ਸੀ। ਪਰ ਸਿੱਧੂ 'ਤੇ ਖਤਰੇ ਦੀ ਤਲਵਾਰ ਉਸ ਸਮੇਂ ਆ ਲਟਕੀ ਸੀ ਜਦੋਂ ਹਾਈਕੋਰਟ ਨੇ ਸਿੱਧੂ ਨੂੰ ਗ਼ੈਰ-ਇਰਾਦਾਤਨ ਕਤਲ ਦਾ ਦੋਸ਼ੀ ਮੰਨ ਕੇ ਤਿੰਨ ਸਾਲ ਕੈਦ ਦੀ ਸਜ਼ਾ ਦਾ ਫੈਸਲਾ ਸੁਣਾਇਆ ਸੀ। ਹਾਈਕੋਰਟ ਦੇ ਇਸ ਫੈਸਲੇ ਤੋਂ ਬਾਅਦ ਸਿੱਧੂ ਨੇ ਇਸ ਫੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਸੀ।

supreme court announces verdict on navjot sidhu road rage caseਕੀ ਹੈ ਮਾਮਲਾ?

1988 ਦੀ 27 ਦਸੰਬਰ ਨੂੰ ਕੈਬਨਿਟ ਮੰਤਰੀ ਸਿੱਧੂ ਦੀ ਕਾਰ ਪਾਰਕਿੰਗ ਨੂੰ ਲੈ ਕੇ ਪਟਿਆਲਾ 'ਚ ਇਕ ਬਹਿਸਬਾਜੀ ਹੋ ਗਈ ਸੀ। ਇਹ ਬਹਿਸ ਗੁਰਨਾਮ ਸਿੰਘ ਨਾਮੀ ਵਿਅਕਤੀ ਨਾਲ ਹੋਈ ਸੀ ਜੋ ਕਿ ਬਾਅਦ 'ਚ ਮਾਮਲਾ ਗਰਮਾਉਣ 'ਤੇ ਹੱਥੋਪਾਈ 'ਚ ਤਬਦੀਲ ਹੋ ਗਈ ਸੀ।

ਜਿਸ ਸਮੇਂ ਇਹ ਘਟਨਾ ਘਟੀ, ਮ੍ਰਿਤਕ ਗੁਰਨਾਮ ਸਿੰਘ ਦੇ ਨਾਲ ਉਸਦਾ ਉਸਦਾ ਭਾਣਜਾ ਮੌਕੇ 'ਤੇ ਮੌਜੂਦ ਸੀ।

ਭਾਣਜੇ ਦੇ ਅਨੁਸਾਰ, ਨਵਜੋਤ ਸਿੰਘ ਸਿੱਧੂ ਨੇ ਗੁਰਮਾਨ ਸਿੰਘ ਨੂੰ ਮੁੱਕਾ ਮਾਰਿਆ ਅਤੇ ਮੁੱਕੇ ਦੀ ਮਾਰ ਨਾ ਸਹਾਰਦੇ ਹੋਏ ਗੁਰਨਾਮ ਸਿੰਘ ਸੜਕ 'ਤੇ ਜਾ ਡਿੱਗਿਆ ਸੀ।

ਗੁਰਨਾਮ ਦੀ ਵਿਗੜਦੀ ਤਬੀਅਤ ਦੇ ਚੱਲਦਿਆਂ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਨੂੰ ਮ੍ਰਿਤਕ ਐਲਾਨਿਆ ਗਿਆ ਸੀ।

ਹਾਂਲਾਕਿ, ਪਹਿਲਾਂ ਸਿੱਧੂ ਅਜਿਹੀ ਕਿਸੇ ਵੀ ਗੱਲ ਤੋਂ ਪਾਸਾ ਵੱਟਦੇ ਰਹੇ ਸਨ ਪਰ ਇੱਕ ਨਿੱਜੀ ਚੈਨਲ 'ਤੇ ਗੱਲਬਾਤ ਕਰਦਿਆਂ ਉਹਨਾਂ ਨੇ ਹੱਥੋਪਾਈ ਅਤੇ ਮੁੱਕਾ ਮਾਰਨ ਦੀ ਗੱਲ ਖੁਦ ਕਬੂਲ ਕੀਤੀ ਸੀ।

—PTC News

Related Post