Nirbhaya Case: ਸੁਪਰੀਮ ਕੋਰਟ ਨੇ ਦੋਸ਼ੀ ਮੁਕੇਸ਼ ਦੀ ਪਟੀਸ਼ਨ ਕੀਤੀ ਖਾਰਿਜ

By  Jashan A January 29th 2020 10:41 AM -- Updated: January 29th 2020 11:11 AM

Nirbhaya Case: ਸੁਪਰੀਮ ਕੋਰਟ ਨੇ ਦੋਸ਼ੀ ਮੁਕੇਸ਼ ਦੀ ਪਟੀਸ਼ਨ ਕੀਤੀ ਖਾਰਿਜ

ਨਵੀਂ ਦਿੱਲੀ: ਨਿਰਭਿਆ ਸਾਮੂਹਿਕ ਬਲਾਤਕਾਰ ਅਤੇ ਕਤਲ ਮਾਮਲੇ ‘ਚ ਸੁਪਰੀਮ ਨੇ ਦੋਸ਼ੀ ਮੁਕੇਸ਼ ਕੁਮਾਰ ਰਹਿਮ ਪਟੀਸ਼ਨ ਖਾਰਿਜ ਕਰਨ ਦੇ ਰਾਸ਼ਟਰਪਤੀ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਅੱਜ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਉਂਦਿਆਂ ਦੋਸ਼ੀ ਨੂੰ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ।

ਕੋਰਟ ਨੇ ਅਰਜ਼ੀ ਖਾਰਜ ਕਰਦੇ ਹੋਇਆ ਕਿਹਾ ਕਿ ਅਰਜ਼ੀ 'ਚ ਕੋਈ ਦਮ ਨਹੀਂ ਹੈ ਅਤੇ ਨਾ ਹੀ ਅਸੀਂ ਜਲਦਬਾਜ਼ੀ 'ਚ ਕੋਈ ਫੈਸਲਾ ਲਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਦਿੱਲੀ ‘ਚ 2012 ‘ਚ ਹੋਏ ਇਸ ਘਿਨਾਉਣੇ ਅਪਰਾਧ ਲਈ ਚਾਰ ਦੋਸ਼ੀਆਂ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ,ਜਿਸ ਦਾ ਸਮਾਂ 1 ਫਰਵਰੀ ਸਵੇਰੇ 6 ਵਜੇ ਨਿਰਧਾਰਿਤ ਕੀਤਾ ਗਿਆ ਹੈ।

ਹੋਰ ਪੜ੍ਹੋ:ਕੁਝ ਪੈਸਿਆਂ ਲਈ ਮਾਂ ਹੀ ਵੇਚਦੀ ਸੀ ਬੇਟੀ ਦਾ ਜਿਸਮ, ਚੜ੍ਹੀ ਪੁਲਿਸ ਦੇ ਅੜਿੱਕੇ

ਦੱਸਣਯੋਗ ਹੈ ਕਿ ਸਾਲ 2012 ‘ਚ 23 ਸਾਲਾਂ ਮੈਡੀਕਲ ਸਟੂਡੈਂਟ ਨਾਲ ਚੱਲਦੀ ਬੱਸ ‘ਚ ਗੈਂਗਰੇਪ ਤੋਂ ਬਾਅਦ ਇਨ੍ਹਾਂ ਚਾਰਾਂ ਦੋਸ਼ੀਆਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।

https://twitter.com/ANI/status/1222385408614395904?s=20

-PTC News

Related Post