Sagar Murder Case chargesheet: 170 ਪੇਜ਼ਾਂ ਦੀ ਚਾਰਜਸ਼ੀਟ 'ਚ ਓਲੰਪੀਅਨ ਸੁਸ਼ੀਲ ਕੁਮਾਰ ਮੁੱਖ ਮੁਲਜ਼ਮ

By  Jashan A August 2nd 2021 03:53 PM

ਨਵੀਂ ਦਿੱਲੀ: ਬਹੁਚਰਚਿਤ ਸਾਗਰ ਪਹਿਲਵਾਨ ਹੱਤਿਆਕਾਂਡ (Sagar Murder Case) ਮਾਮਲੇ 'ਚ ਦਿੱਲੀ ਪੁਲਿਸ (Delhi Police) ਦੀ ਕਰਾਈਮ ਬ੍ਰਾਂਚ (Crime Branch) ਨੇ ਆਪਣੀ ਚਾਰਜਸੀਟ (Charge sheet) ਰੋਹਿਨੀ ਕੋਰਟ 'ਚ ਪੇਸ਼ ਕੀਤੀ ਗਈ। ਜਿਸ 'ਚ ਸੁਸ਼ੀਲ ਕੁਮਾਰ (Sushil Kumar) ਨੂੰ ਮੁੱਖ ਮੁਲਜ਼ਮ ਬਣਾਇਆ ਗਿਆ।

ਕਰਾਈਮ ਬ੍ਰਾਂਚ ਦੀ ਕਰੀਬ 3 ਮਹੀਨੇ ਦੀ ਤਫਤੀਸ਼ 'ਚ ਸਾਹਮਣੇ ਆਇਆ ਹੈ ਕਿ ਇਸ ਮਾਮਲੇ 'ਚ ਸੁਸ਼ੀਲ ਕੁਮਾਰ ਸਮੇਤ ਕੁੱਲ 20 ਮੁਲਜ਼ਮ ਸ਼ਾਮਿਲ ਹਨ, ਜਿਨ੍ਹਾਂ 'ਚ ਹੁਣ ਤੱਕ ਦਿੱਲੀ ਪੁਲਿਸ ਦੀ ਕਰਾਈਮ ਬ੍ਰਾਂਚ ਸਪੈਸ਼ਲ ਸੈੱਲ ਨੇ ਕੁੱਲ 15 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ।

ਹੋਰ ਪੜ੍ਹੋ: ਓਲੰਪਿਕ ਖੇਡ ਹਾਰਦਿਕ ਸਿੰਘ ਨੇ ਦਾਦੇ ਦਾ ਸੁਫਨਾ ਕੀਤਾ ਪੂਰਾ, ਪਰਿਵਾਰ ਨੂੰ ਵੱਡੀਆਂ ਉਮੀਦਾਂ

ਮਿਲੀ ਜਾਣਕਾਰੀ ਮੁਤਾਬਕ ਸੁਸ਼ੀਲ ਕੁਮਾਰ ਨੇ ਕਥਿਤ ਜਾਇਦਾਦ ਵਿਵਾਦ ਨੂੰ ਲੈ ਕੇ ਛਤਰਸਾਲ ਸਟੇਡੀਅਮ ਵਿੱਚ 23 ਸਾ ਦੇ ਇੱਕ ਜਵਾਨ ਪਹਿਲਵਾਨ ਸਾਗਰ ਰਾਣਾ ਅਤੇ ਉਸਦੇ ਦੋ ਦੋਸਤਾਂ ਦੀ ਪਿਟਾਈ ਕੀਤੀ ਸੀ ਜਿਸ ਤੋਂ ਬਾਅਦ ਸਾਗਰ ਦੀ ਮੌਤ ਹੋ ਗਈ ਸੀ।

-PTC News

Related Post