T20 World Cup'ਤੇ ਫੈਸਲਾ ਜੁਲਾਈ ਤੱਕ ਮੁਲਤਵੀ ,ਆਈਸੀਸੀ ਅਗਲੇ ਮਹੀਨੇ ਲਵੇਗਾ ਫੈਸਲਾ

By  Shanker Badra June 11th 2020 10:28 AM

T20 World Cup'ਤੇ ਫੈਸਲਾ ਜੁਲਾਈ ਤੱਕ ਮੁਲਤਵੀ ,ਆਈਸੀਸੀ ਅਗਲੇ ਮਹੀਨੇ ਲਵੇਗਾ ਫੈਸਲਾ:ਨਵੀਂ ਦਿੱਲੀ : ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੇਇਸ ਸਾਲ ਅਕਤੂਬਰ-ਨਵੰਬਰ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ 'ਤੇ'ਤੇ ਕੋਈ ਫ਼ੈਸਲਾ ਲੈਣ ਤੋਂ ਪਹਿਲਾਂਬੁੱਧਵਾਰ ਨੂੰ ਇੱਕ ਮਹੀਨਾ ਹੋਰ ਇੰਤਜ਼ਾਰ ਕਰਨ ਦਾ ਫੈਸਲਾ ਕੀਤਾ ਹੈ ,ਮਤਲਬ ਫੈਸਲਾ ਜੁਲਾਈ ਤੱਕ ਮੁਲਤਵੀ ਕਰ ਦਿੱਤਾ ਹੈ।

ਆਈਸੀਸੀ ਬੋਰਡ ਦੀ 3 ਘੰਟੇ ਦੀ ਵੀਡੀਓ ਕਾਨਫਰੰਸ ਮੀਟਿੰਗ ਵਿੱਚ ਸ਼ਸ਼ਾਂਕ ਮਨੋਹਰ ਤੋਂ ਬਾਅਦ ਦੂਜੇ ਚੇਅਰਮੈਨ ਦੀ ਨਾਮਜ਼ਦਗੀ ਪ੍ਰਕਿਰਿਆ ‘ਤੇ ਕੋਈ ਗੱਲਬਾਤ ਨਹੀਂ ਹੋਈ। ਆਈਸੀਸੀ ਨੇ ਹਾਲਾਂਕਿ, ਗੁਪਤ ਈ-ਮੇਲ ਲੀਕ ਹੋਣ ਤੋਂ ਬਾਅਦ ਜਾਂਚ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ ਅਤੇ ਸਾਰੇ ਮੈਂਬਰ ਦੇਸ਼ਾਂ ਨੂੰ ਜਾਂਚ ਲਈ ਧਿਰ ਬਣਾਇਆ ਗਿਆ ਹੈ।

ਉਥੇ ਟੈਕਸ 'ਚ ਛੋਟ ਨੂੰ ਲੈ ਕੇ ਆਈਸੀਸੀ ਨੇ ਬੀਸੀਸੀਆਈ ਨੂੰ ਦਸੰਬਰ ਤੱਕ ਦੀ ਛੋਟ ਦੇ ਦਿੱਤੀ ਹੈ। ਇਸ ਨਾਲ ਬੀਸੀਸੀਆਈ ਸਰਕਾਰ ਨਾਲ ਗੱਲ ਕਰ ਕੇ ਟੈਕਸ ਵਿਚ ਛੋਟ ਦਿਵਾ ਸਕਦੀ ਹੈ। ਜੇ ਅਜਿਹਾ ਨਹੀਂ ਹੁੰਦਾ ਤਾਂ ਫਿਰ ਆਈਸੀਸੀ ਬੀਸੀਸੀਆਈ ਤੋਂ ਟੀ-20 ਵਿਸ਼ਵ ਕੱਪ 2021 ਤੇ ਵਨ ਡੇ ਵਿਸ਼ਵ ਕੱਪ 2023 ਦੀ ਮੇਜ਼ਬਾਨੀ ਖੋਹ ਲਵੇਗੀ।

ਦੱਸ ਦੇਈਏ ਕਿ ਇਸ ਸਾਲ ਅਕਤੂਬਰ-ਨਵੰਬਰ ਵਿਚ ਆਸਟਰੇਲੀਆ 'ਚ ਟੀ-20 ਵਿਸ਼ਵ ਕੱਪ ਦਾ ਆਯੋਜਨ ਹੋਣਾ ਹੈ ਪਰ ਕੋਰੋਨਾ ਦੇ ਵੱਧਦੇ ਪ੍ਰਕੋਪ ਨੂੰ ਦੇਖਦੇ ਹੋਏ ਆਈ.ਸੀ.ਸੀ. ਵਿਸ਼ਵ ਕੱਪ ਨੂੰ ਲੈ ਕੇ ਅਜੇ ਕੋਈ ਫੈਸਲਾ ਨਹੀਂ ਕਰ ਸਕੀ ਤੇ ਹੁਣ ਜੁਲਾਈ ਵਿਚ ਵਿਸ਼ਵ ਕੱਪ ਨੂੰ ਲੈ ਕੇ ਫੈਸਲਾ ਲਿਆ ਜਾਵੇਗਾ ਕਿ ਇਸ ਦਾ ਆਯੋਜਨ ਹੋਣਾ ਹੈ ਜਾਂ ਨਹੀਂ।

-PTCNews

Related Post