ਤਾਜ ਮਹਿਲ 'ਚ ਬੰਬ ਹੋਣ ਦੀ ਖ਼ਬਰ ਨੇ ਫੈਲਾਈ ਸਨਸਨੀ, ਜਾਂਚ 'ਚ ਸਾਹਮਣੇ ਆਈ ਸੱਚਾਈ

By  Jagroop Kaur March 4th 2021 02:03 PM -- Updated: March 4th 2021 02:11 PM

ਵੀਰਵਾਰ ਦੀ ਚੜ੍ਹਦੀ ਸਵੇਰ ਇਕ ਖਬਰ ਨੇ ਉੱਤਰ ਪ੍ਰਦੇਸ਼ ਪੁਲਿਸ ਨੂੰ ਭਾਜੜਾਂ ਪਾ ਦਿੱਤੀਆਂ। ਦਰਅਸਲ ਸਵੇਰ ਨੂੰ ਆਗਰਾ 'ਚ ਸਥਿਤ ਤਾਜ ਮਹਿਲ 'ਚ ਬੰਬ ਹੋਣ ਦੀ ਖ਼ਬਰ ਮਿਲੀ ਪਰ ਇਹ ਸੂਚਨਾ ਫਰਜ਼ੀ ਨਿਕਲੀ ਹੈ। ਹਾਲਾਂਕਿ ਬੰਬ ਦੀ ਸੂਚਨਾ ਮਿਲਣ ਤੋਂ ਬਾਅਦ ਤਾਜ ਮਹਿਲ ਦੇ ਅੰਦਰ ਮੌਜੂਦ ਸੈਲਾਨੀਆਂ ਨੂੰ ਬਾਹਰ ਕੱਢ ਦਿੱਤਾ ਗਿਆ ਸੀ।

Read more :ਮੁਖ਼ਤਾਰ ਅੰਸਾਰੀ ਨੂੰ 2 ਸਾਲਾਂ ਤੋਂ ਪੰਜਾਬ ‘ਚ ਸਰਕਾਰੀ ਮਹਿਮਾਨ ਕਿਉਂ ਬਣਾ ਕੇ ਰੱਖਿਆ, ਜਵਾਬ ਦੇਵੇ ਕਾਂਗਰਸ: ਬਿਕਰਮ ਸਿੰਘ ਮਜੀਠੀਆ

Police ਨੂੰ ਅਣਪਛਾਤੇ ਵਿਅਕਤੀ ਨੇ ਫ਼ੋਨ ਕਰ ਕੇ ਵਿਸਫ਼ੋਟਕ ਰੱਖਣ ਦੀ ਸੂਚਨਾ ਦਿੱਤੀ ਸੀ, ਜਿਸ ਨੂੰ ਹੁਣ ਹਿਰਾਸਤ 'ਚ ਲੈ ਲਿਆ ਗਿਆ ਹੈ। ਪੁੱਛ-ਗਿੱਛ ਦੌਰਾਨ ਨੌਜਵਾਨ ਨੇ ਦੱਸਿਆ ਕਿ ਉਹ ਨੌਕਰੀ ਨਾ ਮਿਲਣ ਤੋਂ ਪਰੇਸ਼ਾਨ ਸੀ। ਹਾਲਾਂਕਿ ਹੁਣ ਤਾਜ ਮਹਿਲ ਮੁੜ ਖੋਲ੍ਹ ਦਿੱਤਾ ਗਿਆ ਹੈ।

The bomb news at the Taj Mahal was fake, the youth who was upset about not getting a job had made a call, the questioning continued - Today IndiaRead More : ਕੈਪਟਨ ਅਮਰਿੰਦਰ ਸਿੰਘ ਨੇ ਵੀਆਈਪੀ ਕਲਚਰ ’ਤੇ ਲਿਆ ਯੂ-ਟਰਨ : ਦੁਸ਼ਯੰਤ ਗੌਤਮ

ਬੰਬ ਦੀ ਸੂਚਨਾ ਮਿਲਦੇ ਹੀ ਤਾਜ ਮਹਿਲ ਕੰਪਲੈਕਸ 'ਚ ਸੀ.ਆਈ.ਐੱਸ.ਐੱਫ. (ਕੇਂਦਰੀ ਉਦਯੋਗਿਕ ਸੁਰੱਖਿਆ ਫ਼ੋਰਸ) ਦੀ ਭਾਰੀ ਗਿਣਤੀ 'ਚ ਤਾਇਨਾਤੀ ਕਰ ਦਿੱਤੀ ਗਈ ਸੀ। ਤਲਾਸ਼ੀ ਦੌਰਾਨ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਦੱਸਣਯੋਗ ਹੈ ਕਿ ਆਗਰਾ ਦੇ ਲੋਹਾਮੰਡੀ ਥਾਣੇ 'ਚ ਯੂ.ਪੀ. ਪੁਲਸ ਨੂੰ ਕਿਸੇ ਨੇ ਬੰਬ ਦੀ ਸੂਚਨਾ ਦਿੱਤੀ ਸੀ।

Taj Mahal bomb threat was a hoax, police in hot pursuit of caller: UP Police | Hindustan Times

ਆਗਰਾ 'ਚ ਪ੍ਰੋਟੋਕਾਲ ਐੱਸ.ਪੀ. ਸ਼ਿਵਰਾਮ ਯਾਦਵ ਨੇ ਦੱਸਿਆ ਕਿ ਫ਼ੋਨ ਕਰ ਕੇ ਬੰਬ ਹੋਣ ਦੀ ਸੂਚਨਾ ਦੇਣ ਵਾਲਾ ਨੌਜਵਾਨ ਫਿਰੋਜ਼ਾਬਾਦ ਦਾ ਰਹਿਣ ਵਾਲਾ ਹੈ ਅਤੇ ਉਹ ਫ਼ੌਜ ਭਰਤੀ ਰੱਦ ਹੋਣ ਤੋਂ ਨਾਰਾਜ਼ ਸੀ। ਸ਼ਿਵਰਾਜ ਯਾਦਵ ਨੇ ਕਿਹਾ ਕਿ ਫ਼ੋਨ ਕਾਲ ਤੋਂ ਬਾਅਦ ਜਦੋਂ ਪੁਲਸ ਨੇ ਨੰਬਰ ਨੂੰ ਟਰੇਸ ਕੀਤਾ ਤਾਂ ਨੌਜਵਾਨ ਦਾ ਪਤਾ ਲੱਗਾ ਅਤੇ ਹਿਰਾਸਤ 'ਚ ਲੈ ਲਿਆ।

Related Post