5 ਪੈਸੇ ਦਾ ਸਿੱਕਾ ਲਿਆਓ - ਖ਼ੂਬ ਬਿਰਿਆਨੀ ਖਾਓ , ਦੁਕਾਨ ਵਾਲੇ ਨੂੰ ਉਲਟਾ ਪੈ ਗਿਆ ਇਹ ਆਫ਼ਰ

By  Shanker Badra July 22nd 2021 10:59 AM -- Updated: July 22nd 2021 11:23 AM

ਤਾਮਿਲਨਾਡੂ : ਕੀ ਅੱਜ ਦੇ ਜਮਾਨੇ ਵਿਚ ਕੋਈ ਸੋਚ ਵੀ ਸਕਦਾ ਹੈ ਕਿ ਕਿਸੇ ਕੋਲ 5 ਪੈਸੇ ਦਾ ਸਿੱਕਾ ਵੀ ਹੋਵੇਗਾ ? ਸ਼ਾਇਦ ਨਹੀਂ ਅਤੇ ਇਹ ਸੋਚ ਕੇ ਇੱਕ ਬਿਰਿਆਨੀ ਸਟਾਲ ਦੇ ਮਾਲਕ ਨੇ ਇੱਕ ਸ਼ਰਤ ਰੱਖੀ ਕਿ ਜਿਸ ਕੋਲ 5 ਪੈਸੇ ਦਾ ਸਿੱਕਾ ਹੈ ,ਉਸ ਨੂੰ ਮੁਫ਼ਤ ਬਿਰਿਆਨੀ (Biryani) ਦਿੱਤੀ ਜਾਵੇਗੀ ਪਰ ਉਸ ਦੀ ਚਾਲ ਉਲਟੀ ਪੈ ਗਈ ਅਤੇ ਸੈਂਕੜੇ ਲੋਕ ਉਸ ਦੀ ਸਟਾਲ ਦੇ ਬਾਹਰ 5 ਪੈਸੇ ਦੇ ਸਿੱਕੇ ਲੈ ਕੇ ਇਕੱਠੇ ਹੋ ਗਏ।

5 ਪੈਸੇ ਦਾ ਸਿੱਕਾ ਲਿਓ - ਖ਼ੂਬ ਬਿਰਿਆਨੀ ਖਾਓ , ਦੁਕਾਨ ਵਾਲੇ ਨੂੰ ਉਲਟਾ ਪੈ ਗਿਆ ਇਹ ਆਫ਼ਰ

ਮਾਮਲਾ ਤਾਮਿਲਨਾਡੂ ਦੇ ਚੇਨਈ (Chennai) ਦਾ ਹੈ, ਜਿੱਥੇ ਇਕ ਵਿਅਕਤੀ ਨੇ ਸੁਕਨਿਆ ਬਿਰਿਆਨੀ ਸਟਾਲ ਸ਼ੁਰੂ ਕੀਤਾ ਹੈ। ਉਸਨੇ ਆਪਣੇ ਸਟਾਲ ਦੀ ਪ੍ਰਮੋਸ਼ਨ ਲਈ ਇੱਕ ਆਫ਼ਰ ਦਿੱਤਾ ਕਿ ਜੋ ਕੋਈ ਵੀ 5 ਪੈਸੇ ਦਾ ਸਿੱਕਾ ਲਿਆਵੇਗਾ, ਉਸਨੂੰ ਮੁਫ਼ਤ ਬਿਰਿਆਨੀ ਦਿੱਤੀ ਜਾਵੇਗੀ। ਸ਼ਾਇਦ ਉਸਨੂੰ ਨਹੀਂ ਪਤਾ ਸੀ ਕਿ ਉਸਦੇ ਐਲਾਨ ਨਾਲ ਕਿੰਨਾ ਵੱਡਾ ਬਵਾਲ ਮਚਣ ਵਾਲਾ ਹੈ।

5 ਪੈਸੇ ਦਾ ਸਿੱਕਾ ਲਿਓ - ਖ਼ੂਬ ਬਿਰਿਆਨੀ ਖਾਓ , ਦੁਕਾਨ ਵਾਲੇ ਨੂੰ ਉਲਟਾ ਪੈ ਗਿਆ ਇਹ ਆਫ਼ਰ

ਚੇਨਈ ਦੇ ਸੇਲੂਰ ਖੇਤਰ ਵਿਚ ਬਣੇ ਇਸ ਬਿਰਿਆਨੀ ਸਟਾਲ ਦੇ ਬਾਹਰ ਸੈਂਕੜੇ ਲੋਕਾਂ ਦੀ ਭੀੜ 5 ਪੈਸੇ ਦਾ ਸਿੱਕਾ ਲੈ ਕੇ ਮੁਫ਼ਤ ਵਿਚ ਬਿਰਿਆਨੀ ਲਈ ਇਕੱਠੀ ਹੋਈ। ਇਕ ਸਮਾਂ ਸੀ ਜਦੋਂ ਦੁਕਾਨ ਦੇ ਬਾਹਰ 300 ਤੋਂ ਵੱਧ ਲੋਕ ਇਕੱਠੇ ਹੋਏ ਸਨ। ਦੁਕਾਨਦਾਰ ਨੂੰ ਸ਼ਟਰ ਉਤਾਰਨਾ ਪਿਆ ਸੀ। ਹਾਲਾਂਕਿ ਮੁਫਤ ਬਿਰਿਆਨੀ ਦੇ ਮਾਮਲੇ ਵਿਚ ਲੋਕ ਭੁੱਲ ਗਏ ਕਿ ਕੋਰੋਨਾ ਵਾਇਰਸ ਅਜੇ ਵੀ ਨਹੀਂ ਗਿਆ। ਬਿਰਿਆਨੀ ਲਈ ਲੋਕ ਨਾ ਤਾਂ ਸਮਾਜਿਕ ਦੂਰੀਆਂ ਦਾ ਧਿਆਨ ਰੱਖਦੇ ਸਨ ਅਤੇ ਨਾ ਹੀ ਮਾਸਕ। ਬੱਸ 5 ਪੈਸੇ ਦਾ ਸਿੱਕਾ ਲੈ ਕੇ ਖੜੇ ਰਹੇ।

5 ਪੈਸੇ ਦਾ ਸਿੱਕਾ ਲਿਓ - ਖ਼ੂਬ ਬਿਰਿਆਨੀ ਖਾਓ , ਦੁਕਾਨ ਵਾਲੇ ਨੂੰ ਉਲਟਾ ਪੈ ਗਿਆ ਇਹ ਆਫ਼ਰ

ਮੁਫਤ ਬਿਰਿਆਨੀ ਲਈ ਇਕੱਠੇ ਹੋਏ ਲੋਕਾਂ ਨੇ ਇਥੇ ਹੰਗਾਮਾ ਪੈਦਾ ਕਰ ਦਿੱਤਾ। ਬਾਅਦ ਵਿਚ ਪੁਲਿਸ ਨੂੰ ਬੁਲਾਉਣਾ ਪਿਆ। ਇਸਦੇ ਬਾਅਦ ਪੁਲਿਸ ਆ ਗਈ ਅਤੇ ਲੋਕਾਂ ਨੂੰ ਸੰਭਾਲਿਆ ਅਤੇ ਭੀੜ ਨੂੰ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ। ਇਸ ਦੌਰਾਨ ਕੁਝ ਲੋਕਾਂ ਨੇ ਇਹ ਵੀ ਸ਼ਿਕਾਇਤ ਕੀਤੀ ਕਿ 5 ਪੈਸੇ ਦੇਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਬਰਿਆਨੀ ਨਹੀਂ ਦਿੱਤੀ ਗਈ।

-PTCNews

Related Post