ਰਣਜੀਤ ਸਿੰਘ ਬ੍ਰਹਮਪੁਰਾ ਨੂੰ ਲੱਗਿਆ ਵੱਡਾ ਝਟਕਾ, ਮਜੀਠੀਆ ਦੀ ਹਾਜ਼ਰੀ 'ਚ ਤਰਨਤਾਰਨ ਦੇ ਕਰੀਬ 2 ਦਰਜਨ ਸਰਪੰਚ ਅਕਾਲੀ ਦਲ 'ਚ ਹੋਏ ਸ਼ਾਮਲ

By  Jashan A March 24th 2019 03:13 PM -- Updated: March 24th 2019 05:35 PM

ਰਣਜੀਤ ਸਿੰਘ ਬ੍ਰਹਮਪੁਰਾ ਨੂੰ ਲੱਗਿਆ ਵੱਡਾ ਝਟਕਾ, ਮਜੀਠੀਆ ਦੀ ਹਾਜ਼ਰੀ 'ਚ ਤਰਨਤਾਰਨ ਦੇ ਕਰੀਬ 2 ਦਰਜਨ ਸਰਪੰਚ ਅਕਾਲੀ ਦਲ 'ਚ ਹੋਏ ਸ਼ਾਮਲ ,ਤਰਨਤਾਰਨ: ਮਾਝੇ ਦੇ ਸੀਨੀਅਰ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਤਰਨਤਾਰਨ ਜ਼ਿਲ੍ਹੇ ਦੇ 2 ਦਰਜਨ ਦੇ ਕਰੀਬ ਸਰਪੰਚਾਂ ਨੇ ਰਣਜੀਤ ਸਿੰਘ ਬ੍ਰਹਮਪੁਰਾ ਦਾ ਸਾਥ ਛੱਡ ਦਿੱਤਾ।

sad ਰਣਜੀਤ ਸਿੰਘ ਬ੍ਰਹਮਪੁਰਾ ਨੂੰ ਲੱਗਿਆ ਵੱਡਾ ਝਟਕਾ, ਮਜੀਠੀਆ ਦੀ ਹਾਜ਼ਰੀ 'ਚ ਤਰਨਤਾਰਨ ਦੇ ਕਰੀਬ 2 ਦਰਜਨ ਸਰਪੰਚ ਅਕਾਲੀ ਦਲ 'ਚ ਹੋਏ ਸ਼ਾਮਲ

ਜਿਸ ਤੋਂ ਬਾਅਦ ਸਾਰੇ ਸਰਪੰਚ ਹਜ਼ਾਰਾਂ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋ ਗਏ। ਦੱਸ ਦੇਈਏ ਕਿ 30 ਪਿੰਡਾਂ ਦੇ ਮੌਜੂਦਾ ਤੇ ਸਾਬਕਾ ਸਰਪੰਚਾਂ ਸਮੇਤ ਹਜਾਰਾਂ ਵਰਕਰਾਂ ਨੇ ਬ੍ਰਹਮਪੁਰਾ ਦਾ ਸਾਥ ਛੱਡਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਵਿਰਸਾ ਸਿੰਘ ਵਲਟੋਹਾ ਨੇ ਉਹਨਾਂ ਦਾ ਸਵਾਗਤ ਕੀਤਾ।

ਇਹਨਾਂ 'ਚ ਗੁਰਸੇਵਕ ਸਿੰਘ ਸ਼ੇਖ ਚੇਅਰਮੈਨ, ਗੁਰਨਾਮ ਗੁਰਨਾਮ ਸਿੰਘ ਭੁਰੇਗਿਲ ਪ੍ਰਧਾਨ, ਪਲਵਿੰਦਰ ਸਿੰਘ ਪਿੰਦਾ, ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ, ਸਰਪੰਚ ਕੰਵਲਜੀਤ ਸਿੰਘ, ਰਸ਼ਪਾਲ ਸਿੰਘ, ਸਰਪੰਚ, ਸਰਮੇਵ ਸਿੰਘ, ਮੈਂਬਰ ਬਲਾਕ ਸੰਮਤੀ ਦੇ ਨਾਮ ਵੀ ਸ਼ਾਮਲ ਹਨ।

sad ਰਣਜੀਤ ਸਿੰਘ ਬ੍ਰਹਮਪੁਰਾ ਨੂੰ ਲੱਗਿਆ ਵੱਡਾ ਝਟਕਾ, ਮਜੀਠੀਆ ਦੀ ਹਾਜ਼ਰੀ 'ਚ ਤਰਨਤਾਰਨ ਦੇ ਕਰੀਬ 2 ਦਰਜਨ ਸਰਪੰਚ ਅਕਾਲੀ ਦਲ 'ਚ ਹੋਏ ਸ਼ਾਮਲ

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਮਈ 2014 'ਚ ਉਨ੍ਹਾ 16ਵੀਂ ਲੋਕ ਸਭਾ ਲਈ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਜਿੱਤੀ ਸੀ।ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਵਡੇਰੀ ਉਮਰ ਹੋਣ ਦਾ ਹਵਾਲਾ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਸੀ।

-PTC News

Related Post