ਨਹੀਂ ਰੁਕ ਰਿਹਾ ਸਵਾਈਨ ਫਲੂ ਦਾ ਕਹਿਰ, ਤਰਨਤਾਰਨ 'ਚ ਵਿਅਕਤੀ ਦੀ ਹੋਈ ਮੌਤ

By  Jashan A January 31st 2019 07:14 AM -- Updated: January 31st 2019 02:57 PM

ਨਹੀਂ ਰੁਕ ਰਿਹਾ ਸਵਾਈਨ ਫਲੂ ਦਾ ਕਹਿਰ, ਤਰਨਤਾਰਨ 'ਚ ਵਿਅਕਤੀ ਦੀ ਹੋਈ ਮੌਤ,ਤਰਨਤਾਰਨ: ਪੰਜਾਬ 'ਚ ਲਗਾਤਾਰ ਵੱਧ ਰਹੇ ਸਵਾਈਨ ਫਲੂ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਸੂਬੇ ਭਰ 'ਚ ਸਵਾਈਨ ਫਲੂ ਆਪਣੇ ਪੈਰ ਪਸਾਰ ਰਿਹਾ ਹੈ। ਜਿਸ ਦੌਰਾਨ ਸੂਬੇ ਭਰ 'ਚ ਹੁਣ ਤੱਕ ਸਵਾਈਨ ਫਲੂ ਦੇ ਕਈ ਕੇਸ ਸਾਹਮਣੇ ਆ ਰਹੇ ਹਨ। ਸਵਾਈਨ ਫਲੂ ਕਾਰਨ ਹੁਣ ਤੱਕ ਅਨੇਕਾਂ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਬੀਤੇ ਦਿਨ ਸੂਬੇ ਭਰ 'ਚ ਸਵਾਈਨ ਫਲੂ ਕਾਰਨ 3 ਮੌਤਾਂ ਹੋ ਚੁੱਕੀਆਂ ਹਨ।

swine flu ਨਹੀਂ ਰੁਕ ਰਿਹਾ ਸਵਾਈਨ ਫਲੂ ਦਾ ਕਹਿਰ, ਤਰਨਤਾਰਨ 'ਚ ਵਿਅਕਤੀ ਦੀ ਹੋਈ ਮੌਤ

ਸਵਾਈਨ ਫਲੂ ਦਾ ਇੱਕ ਹੋਰ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ, ਜਿਥੇ ਜ਼ਿਲਾ ਤਰਨਤਾਰਨ ਅਧੀਨ ਆਉਂਦੇ ਪਿੰਡ ਵਡ਼ਿੰਗ ਸੂਬਾ ਸਿੰਘ ਦੇ ਨੰਬਰਦਾਰ ਪਲਵਿੰਦਰ ਸਿੰਘ ਦੀ ਸਵਾਈਨ ਫਲੂ ਦੀ ਬੀਮਾਰੀ ਨਾਲ ਮੌਤ ਹੋ ਗਈ।

ਮਿਲੀ ਜਾਣਕਾਰੀ ਮੁਤਾਬਕ ਬੀਤੇ ਸ਼ਨੀਵਾਰ ਨੂੰ ਨੰਬਰਦਾਰ ਦੀ ਸਿਹਤ ਨੂੰ ਇਕ ਦਮ ਖਰਾਬ ਹੋ ਗਈ ਤੇ ਇਲਾਜ ਲਈ ਨਿੱਜੀ ਹਸਪਤਾਲ ਖਡੂਰ ਸਾਹਿਬ ਲਿਜਾਇਆ ਗਿਆ। ਜਿੱਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਰੈਫ਼ਰ ਕਰ ਕੇ ਸਕਾਟ ਹਸਪਤਾਲ ਅੰਮ੍ਰਿਤਸਰ ਭੇਜ ਦਿੱਤਾ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

 swine flu ਨਹੀਂ ਰੁਕ ਰਿਹਾ ਸਵਾਈਨ ਫਲੂ ਦਾ ਕਹਿਰ, ਤਰਨਤਾਰਨ 'ਚ ਵਿਅਕਤੀ ਦੀ ਹੋਈ ਮੌਤ

ਇਸ ਘਟਨਾ ਤੋਂ ਬਾਅਦ ਪਿੰਡ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤੇ ਲੋਕ ਕਾਫੀ ਡਰੇ ਹੋਏ ਹਨ।

-PTC News

Related Post