Farmers Protest: ਟਿਕਰੀ ਬਾਰਡਰ 'ਤੇ ਅੱਧੀ ਰਾਤ ਨੂੰ ਭਖਿਆ ਮਾਹੌਲ, ਭਾਰੀ ਪੁਲਿਸ ਬਲ ਤੈਨਾਤ

By  Riya Bawa October 30th 2021 10:01 AM -- Updated: October 30th 2021 10:02 AM

Farmers Protest: ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਪਿਛਲੇ ਸਾਲ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਅੰਦੋਲਨ ਕਰ ਰਹੇ ਹਨ। ਅੰਦੋਲਨਕਾਰੀ ਕਿਸਾਨਾਂ ਨੇ ਸਿੰਘੂ ਬਾਰਡਰ, ਟਿੱਕਰੀ ਬਾਰਡਰ ਅਤੇ ਗਾਜ਼ੀਪੁਰ ਬਾਰਡਰ 'ਤੇ ਡੇਰੇ ਲਾਏ ਹੋਏ ਹਨ। ਇਸ ਵਿਚਾਲੇ ਬੀਤੇ ਦਿਨੀ ਟਿੱਕਰੀ ਸਰਹੱਦ ਤੋਂ ਬਾਅਦ ਹੁਣ ਗਾਜ਼ੀਪੁਰ ਸਰਹੱਦ ਤੋਂ ਬੈਰੀਕੇਡ ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਸੀ ਪਰ ਇਸ ਦੌਰਾਨ ਹਰਿਆਣਾ ਦੇ ਬਹਾਦੁਰਗੜ੍ਹ ਵਿੱਚ ਟਿੱਕਰੀ ਸਰਹੱਦ ਤੋਂ ਇੱਕ ਮਾਰਗੀ ਸੜਕ ਨੂੰ ਖੋਲ੍ਹਣ ਲਈ ਚੱਲ ਰਹੀਆਂ ਪੁਲਿਸ ਦੀਆਂ ਕੋਸ਼ਿਸ਼ਾਂ ਦੌਰਾਨ ਕੁਝ ਕਿਸਾਨਾਂ ਨੇ ਜ਼ੋਰਦਾਰ ਹੰਗਾਮਾ ਕੀਤਾ।

ਇਸ ਦੌਰਾਨ ਜਿਵੇ ਹੀ ਦਿੱਲੀ ਪੁਲਿਸ ਵੱਲੋਂ ਬੈਰੀਕੇਡਿੰਗ ਦੀ ਆਖਰੀ ਪਰਤ ਹਟਾਈ ਤਾਂ ਅੰਦੋਲਨਕਾਰੀ ਪ੍ਰਦਰਸ਼ਨ 'ਤੇ ਆ ਗਏ। ਉਹ ਜੇਸੀਬੀ ਅੱਗੇ ਲੇਟ ਗਏ ਅਤੇ ਦੋ ਥਾਵਾਂ ਤੋਂ ਲੋਹੇ ਦੇ ਬੈਰੀਕੇਡ ਲਗਾ ਕੇ ਸੜਕ ਜਾਮ ਕਰ ਦਿੱਤੀ। ਭੀੜ ਇਕੱਠੀ ਕੀਤੀ ਗਈ ਅਤੇ ਐਲਾਨ ਕੀਤਾ ਗਿਆ ਕਿ ਉਹ ਹੁਣ ਸਰਹੱਦ ਨੂੰ ਖੋਲ੍ਹਣ ਦੀ ਇਜਾਜ਼ਤ ਨਹੀਂ ਦੇਣਗੇ, ਭਾਵੇਂ ਕੁਝ ਵੀ ਹੋ ਜਾਵੇ। ਅੰਦੋਲਨਕਾਰੀਆਂ ਨੇ ਕਿਹਾ ਕਿ ਹੁਣ ਤੱਕ ਉਹ ਪੰਜ ਫੁੱਟ ਦਾ ਰਸਤਾ ਦੇਣ ਲਈ ਤਿਆਰ ਸੀ ਪਰ ਹੁਣ ਉਹ ਵੀ ਨਹੀਂ ਦੇਣਗੇ।

ਦੱਸ ਦੇਈਏ ਕਿ ਬੀਤੇ ਦਿਨੀ ਦਿੱਲੀ ਅਤੇ ਹਰਿਆਣਾ ਪੁਲਿਸ-ਪ੍ਰਸ਼ਾਸਨ ਨਾਲ ਹੋਈ ਮੀਟਿੰਗ ਵਿੱਚ ਅੰਦੋਲਨਕਾਰੀਆਂ ਨੇ ਟਿੱਕਰੀ ਬਾਰਡਰ ਨੂੰ ਇੱਕ ਪਾਸੇ ਤੋਂ ਖੋਲ੍ਹਣ ਲਈ ਸਿਰਫ਼ ਪੰਜ ਫੁੱਟ ਦਾ ਸਮਾਂ ਦੇਣ ਦੀ ਸ਼ਰਤ ਰੱਖੀ ਸੀ। ਅਜਿਹੇ 'ਚ ਇਹ ਬੈਠਕ ਬੇਸਿੱਟਾ ਰਹੀ ਅਤੇ ਸ਼ਨੀਵਾਰ ਨੂੰ ਫਿਰ ਤੋਂ ਗੱਲਬਾਤ ਹੋਣੀ ਸੀ ਪਰ ਜਿਵੇਂ ਹੀ ਦਿੱਲੀ ਪੁਲਿਸ ਨੇ ਰਾਤ ਨੂੰ ਰਸਤਾ ਖੋਲ੍ਹਿਆ ਤਾਂ ਅੰਦੋਲਨਕਾਰੀਆਂ ਨੇ ਹੰਗਾਮਾ ਕਰ ਦਿੱਤਾ।

ਅੰਦੋਲਨਕਾਰੀ ਬੈਰੀਕੇਡ ਹਟਾਉਣ ਲਈ ਆਈ ਜੇਸੀਬੀ ਅੱਗੇ ਲੇਟ ਗਏ। ਬਾਅਦ 'ਚ ਦੋ ਥਾਵਾਂ 'ਤੇ ਬੈਰੀਕੇਡ ਲਗਾ ਦਿੱਤੇ ਗਏ। ਅੰਦੋਲਨਕਾਰੀਆਂ ਨੇ ਹੁਣ ਦਿੱਲੀ ਪੁਲਿਸ 'ਤੇ ਵਾਅਦੇ ਦੀ ਉਲੰਘਣਾ ਕਰਨ ਦਾ ਦੋਸ਼ ਲਗਾਉਂਦੇ ਹੋਏ ਸਰਹੱਦ ਨੂੰ ਖੋਲ੍ਹਣ ਦੀ ਇਜਾਜ਼ਤ ਨਾ ਦੇਣ ਦਾ ਐਲਾਨ ਕੀਤਾ। ਦੂਜੇ ਪਾਸੇ ਹੰਗਾਮੇ ਤੋਂ ਬਾਅਦ ਦਿੱਲੀ ਅਤੇ ਹਰਿਆਣਾ ਤੋਂ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।

-PTC News

Related Post