ਦੱਖਣੀ ਅਫਰੀਕਾ ਤੋਂ ਮਹਾਰਾਸ਼ਟਰ ਪਰਤਿਆ ਇੱਕ ਵਿਅਕਤੀ ਕੋਰੋਨਾ ਪਾਜ਼ੀਟਿਵ , ਆਈਸੋਲੇਸ਼ਨ 'ਚ ਭੇਜਿਆ

By  Shanker Badra November 29th 2021 10:36 AM -- Updated: November 29th 2021 10:37 AM

ਮੁੰਬਈ : ਦੱਖਣੀ ਅਫਰੀਕਾ 'ਚ ਪਾਏ ਜਾਣ ਵਾਲੇ ਓਮਾਈਕਰੋਨ (Omicron) ਵੈਰੀਐਂਟ ਕਾਰਨ ਦੁਨੀਆ ਭਰ 'ਚ ਦਹਿਸ਼ਤ ਦਾ ਮਾਹੌਲ ਹੈ। ਇਸ ਦੌਰਾਨ ਦੱਖਣੀ ਅਫਰੀਕਾ ਤੋਂ ਮਹਾਰਾਸ਼ਟਰ ਪਰਤਿਆ ਇਕ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਹਾਲਾਂਕਿ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਉਹ ਓਮਾਈਕਰੋਨ ਵੈਰੀਐਂਟ ਨਾਲ ਸੰਕਰਮਿਤ ਹੈ। ਇਸ ਤੋਂ ਬਾਅਦ ਅਲਰਟ ਜਾਰੀ ਕੀਤਾ ਗਿਆ ਹੈ। ਪਾਜ਼ੇਟਿਵ ਪਾਏ ਗਏ ਵਿਅਕਤੀ ਨੂੰ ਆਈਸੋਲੇਸ਼ਨ ਵਿੱਚ ਭੇਜਿਆ ਗਿਆ ਹੈ।

ਦੱਖਣੀ ਅਫਰੀਕਾ ਤੋਂ ਮਹਾਰਾਸ਼ਟਰ ਪਰਤਿਆ ਇੱਕ ਵਿਅਕਤੀ ਕੋਰੋਨਾ ਪਾਜ਼ੀਟਿਵ , ਆਈਸੋਲੇਸ਼ਨ 'ਚ ਭੇਜਿਆ

ਕਲਿਆਣ-ਡੋਮਬੀਲੀ ਮਿਉਂਸਪਲ ਕਾਰਪੋਰੇਸ਼ਨ (ਕੇਡੀਐਮਸੀ) ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਅਕਤੀ ਦੱਖਣੀ ਅਫ਼ਰੀਕਾ ਤੋਂ ਠਾਣੇ ਜ਼ਿਲ੍ਹੇ ਦੇ ਡੋਮਬੀਲੀ ਵਾਪਸ ਆਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਇਸ ਵਿੱਚ ਓਮਾਈਕਰੋਨ ਵੈਰੀਐਂਟ ਦੀ ਪੁਸ਼ਟੀ ਨਹੀਂ ਹੋਈ ਹੈ। ਕੋਵਿਡ-19 ਦਾ ਇੱਕ ਨਵਾਂ ਰੂਪ B.1.1529 ਪਿਛਲੇ ਹਫ਼ਤੇ ਦੱਖਣੀ ਅਫ਼ਰੀਕਾ ਵਿੱਚ ਪਾਇਆ ਗਿਆ ਸੀ। ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਨੇ ਇਸ ਨੂੰ 'ਚਿੰਤਾ ਦਾ ਰੂਪ' ਘੋਸ਼ਿਤ ਕੀਤਾ ਹੈ। ਇਸ ਨੂੰ ਓਮੀਕਰੋਨ ਦਾ ਨਾਂ ਦਿੱਤਾ ਗਿਆ ਹੈ।

ਦੱਖਣੀ ਅਫਰੀਕਾ ਤੋਂ ਮਹਾਰਾਸ਼ਟਰ ਪਰਤਿਆ ਇੱਕ ਵਿਅਕਤੀ ਕੋਰੋਨਾ ਪਾਜ਼ੀਟਿਵ , ਆਈਸੋਲੇਸ਼ਨ 'ਚ ਭੇਜਿਆ

ਅਧਿਕਾਰੀਆਂ ਮੁਤਾਬਕ ਹੁਣ ਉਸ ਦਾ ਸੈਂਪਲ ਜੀਨੋਮ ਸੀਕਵੈਂਸਿੰਗ ਲਈ ਮੁੰਬਈ ਭੇਜਿਆ ਜਾਵੇਗਾ, ਜਿਸ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਉਹ ਓਮਾਈਕਰੋਨ ਨਾਲ ਸੰਕਰਮਿਤ ਹੈ ਜਾਂ ਨਹੀਂ। ਕੇਡੀਐਮਸੀ ਦੀ ਮੈਡੀਕਲ ਅਫ਼ਸਰ ਡਾ: ਪ੍ਰਤਿਭਾ ਪਾਨਪਾਟਿਲ ਨੇ ਦੱਸਿਆ ਕਿ ਮਰੀਜ਼ ਦੇ ਭਰਾ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਹੁਣ ਉਸ ਦੇ ਬਾਕੀ ਪਰਿਵਾਰਕ ਮੈਂਬਰਾਂ ਦੀ ਵੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਰੀਜ਼ 24 ਨਵੰਬਰ ਨੂੰ ਕੇਪਟਾਊਨ ਤੋਂ ਦਿੱਲੀ ਅਤੇ ਉਥੋਂ ਮੁੰਬਈ ਅਤੇ ਫਿਰ ਡੋਮਬੀਲੀ ਆਇਆ ਸੀ।

ਦੱਖਣੀ ਅਫਰੀਕਾ ਤੋਂ ਮਹਾਰਾਸ਼ਟਰ ਪਰਤਿਆ ਇੱਕ ਵਿਅਕਤੀ ਕੋਰੋਨਾ ਪਾਜ਼ੀਟਿਵ , ਆਈਸੋਲੇਸ਼ਨ 'ਚ ਭੇਜਿਆ

ਉਨ੍ਹਾਂ ਦੱਸਿਆ ਕਿ ਬੁਖਾਰ ਆਉਣ ਤੋਂ ਬਾਅਦ ਮਰੀਜ਼ ਦਾ ਕੋਰੋਨਾ ਟੈਸਟ ਕਰਵਾਇਆ ਗਿਆ, ਜਿਸ ਵਿੱਚ ਉਹ ਪਾਜ਼ੇਟਿਵ ਪਾਇਆ ਗਿਆ। ਚੰਗੀ ਗੱਲ ਇਹ ਸੀ ਕਿ ਮਰੀਜ਼ ਇਕੱਲਾ ਰਹਿ ਰਿਹਾ ਸੀ ਪਰ ਸਾਵਧਾਨੀ ਵਜੋਂ ਉਸਦੇ ਰਿਸ਼ਤੇਦਾਰਾਂ ਨੂੰ ਹੋਮ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਉਸ ਵਿਅਕਤੀ ਨੂੰ ਆਰਟ ਗੈਲਰੀ ਆਈਸੋਲੇਸ਼ਨ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

-PTCNews

Related Post