ਆਮ ਆਦਮੀ ਪਾਰਟੀ ਨੇ ਐਕਸਾਈਜ਼ ਪਾਲਿਸੀ 'ਚ 10 ਫ਼ੀਸਦੀ ਕੋਟਾ ਵਧਾਇਆ

By  Ravinder Singh March 19th 2022 06:19 PM

ਚੰਡੀਗੜ੍ਹ : ਪੰਜਾਬ ਦੀ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੁਰਾਣੀ ਐਕਸਾਈਜ਼ ਪਾਲਿਸੀ ਵਿੱਚ 10 ਫ਼ੀਸਦੀ ਦਾ ਕੋਟਾ ਵਧਾ ਕੇ ਅਗਲੇ ਤਿੰਨ ਮਹੀਨੇ ਲ਼ਈ ਲਾਇਸੈਂਸ ਵਿੱਚ ਵਾਧਾ ਕੀਤਾ ਹੈ।

ਆਮ ਆਦਮੀ ਪਾਰਟੀ ਨੇ ਐਕਸਾਈਜ਼ ਪਾਲਿਸੀ 'ਚ 10 ਫ਼ੀਸਦੀ ਕੋਟਾ ਵਧਾਇਆ

ਇਹ ਐਕਸਾਈਜ਼ ਪਾਲਿਸੀ ਵਿੱਤੀ ਸਾਲ 2022-23 ਵਿੱਚ 3 ਮਹੀਨੇ ਲਈ ਹੈ ਜੋ 1 ਅਪ੍ਰੈਲ 2022 ਤੋਂ ਲੈ ਕੇ 20 ਜੂਨ 2022 ਤੱਕ ਲਾਗੂ ਰਹੇਗੀ। ਮਿਲੀ ਜਾਣਕਰੀ ਅਨੁਸਾਰ ਪੰਜਾਬ ਸਰਕਾਰ ਨੇ ਪੁਰਾਣੀ ਐਕਸਾਈਜ਼ ਪਾਲਿਸੀ ਵਿੱਚ 10 ਫ਼ੀਸਦੀ ਦਾ ਕੋਟਾ ਵਧਾ ਕੇ ਅਗਲੇ ਤਿੰਨ ਮਹੀਨੇ ਲਈ ਲਾਇਸੈਂਸ ਵਿੱਚ ਵਾਧਾ ਕਰ ਦਿੱਤਾ ਹੈ। ਸਰਕਾਰ ਨੇ ਐਕਸਾਈਜ਼ ਲਾਇਸੈਂਸਧਾਰਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਤਿੰਨ ਮਹੀਨੇ ਲਈ ਲਾਇਸੈਂਸ ਵਾਧੇ ਦੇ ਨਾਲ-ਨਾਲ 10 ਫ਼ੀਸਦੀ ਕੋਟਾ ਵੀ ਵਧਾ ਦਿੱਤਾ ਹੈ।

ਆਮ ਆਦਮੀ ਪਾਰਟੀ ਨੇ ਐਕਸਾਈਜ਼ ਪਾਲਿਸੀ 'ਚ 10 ਫ਼ੀਸਦੀ ਕੋਟਾ ਵਧਾਇਆਸਰਕਾਰ ਨੇ ਵਿੱਤੀ ਹਾਲਾਤ ਨੂੰ ਦੇਖਦੇ ਹੋਏ ਕੁਝ ਅਹਿਮ ਕਦਮ ਚੁੱਕਣ ਦਾ ਫ਼ੈਸਲਾ ਲਿਆ। ਇਹ ਐਕਸਾਈਜ਼ ਪਾਲਿਸੀ ਵਿੱਤੀ ਸਾਲ 2022-23 ਵਿੱਚ ਲਈ 1 ਅਪ੍ਰੈਲ ਤੋਂ ਲੈ ਕੇ 20 ਜੂਨ ਤਕ ਲਾਗੂ ਰਹੇਗੀ। ਸਰਕਾਰ ਦੇ ਇਸ ਫ਼ੈਸਲੇ ਨਾਲ ਸਰਕਾਰ ਨੂੰ ਫਾਇਦਾ ਹੋਵੇਗਾ ਅਤੇ ਲਾਇਸੈਂਸਧਾਰਕਾਂ ਨੂੰ ਵੀ ਲਾਹਾ ਹੋਵੇਗਾ। ਇਸ ਤੋਂ ਬਾਅਦ ਸਰਕਾਰ ਨਵੀਂ ਪਾਲਿਸੀ ਦਾ ਐਲਾਨ ਕਰੇਗੀ। ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਡੇ ਐਲਾਨ ਕਰ ਸਕਦੀ ਹੈ।

ਆਮ ਆਦਮੀ ਪਾਰਟੀ ਨੇ ਐਕਸਾਈਜ਼ ਪਾਲਿਸੀ 'ਚ 10 ਫ਼ੀਸਦੀ ਕੋਟਾ ਵਧਾਇਆਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਬੀਤੇ ਦਿਨ ਨਵੀਂ ਵਜ਼ਾਰਤ ਦਾ ਗਠਨ ਕੀਤਾ ਸੀ। ਅੱਜ ਨਵੀਂ ਚੁਣੀ ਗਈ ਵਜ਼ਾਰਤ ਦੀ ਪਹਿਲੀ ਮੀਟਿੰਗ ਹੋਈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 25000 ਨਵੀਆਂ ਆਸਾਮੀਆਂ ਕੱਢਣ ਦਾ ਦਾਅਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਜਲਦ ਹੀ ਵੱਖ-ਵੱਖ ਵਿਭਾਗਾਂ ਵਿੱਚ 25000 ਆਸਾਮੀਆਂ ਕੱਢੀਆਂ ਜਾਣਗੀਆਂ, ਜਿਸ ਨਾਲ ਬੇਰੁ਼ਜ਼ਗਾਰੀ ਨੂੰ ਠੱਲ ਪਵੇਗੀ।

ਇਹ ਵੀ ਪੜ੍ਹੋ : 102 ਸਾਲ ਦੇ ਬਜ਼ੁਰਗ ਨੇ ਉਮਰ ਦੀਆਂ ਹੱਦਾਂ ਕੀਤੀਆਂ ਪਾਰ, ਕੀਤੀ ਇਹ ਕਾਰਤੂਤ

Related Post