ਗੈਂਗਸਟਰ ਦੀਪਕ ਟੀਨੂੰ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ, ਭਾਰਤ ਛੱਡ ਭੱਜਿਆ ਵਿਦੇਸ਼

By  Ravinder Singh October 12th 2022 02:12 PM

ਮਾਨਸਾ : ਸਿੱਧੂ ਮੂਸੇਵਾਲਾ ਕਤਲ ਕਤਲ ਵਿਚ ਗ੍ਰਿਫਤਾਰ ਗੈਂਗਸਟਰ ਦੀਪਕ ਟੀਨੂੰ ਦੇ ਭੱਜਣ ਮਗਰੋਂ ਕਾਬੂ ਕੀਤੀ ਗਈ ਉਸ ਦੀ ਮਹਿਲਾ ਮਿੱਤਰ ਨੇ ਸਨਸਨੀਖੇਜ ਖ਼ੁਲਾਸੇ ਕੀਤੇ। ਭਰੋਸੇਯੋਗ ਸੂਤਰਾਂ ਅਨੁਸਾਰ ਮਹਿਲਾ ਮਿੱਤਰ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਦੀਪਕ ਟੀਨੂੰ ਭਾਰਤ ਛੱਡ ਵਿਦੇਸ਼ ਜਾ ਚੁੱਕਾ ਹੈ ਤੇ ਦੀਪਕ ਟੀਨੂੰ ਨੇ ਜਾਅਲੀ ਨਾਮ ਉਪਰ ਨਵੇਂ ਪਾਸਪੋਰਟ ਉਤੇ ਵਿਦੇਸ਼ ਫ਼ਰਾਰ ਹੋ ਗਿਆ ਹੈ। ਦੀਪਕ ਟੀਨੂੰ ਦੀ ਦੋਸਤ ਨੇ ਇਹ ਵੀ ਖ਼ੁਲਾਸਾ ਕੀਤਾ ਦੀਪਕ ਟੀਨੂੰ ਆਪਣਾ ਰੂਪ ਬਦਲਕੇ ਵਿਦੇਸ਼ ਫ਼ਰਾਰ ਹੋ ਗਿਆ ਹੈ।

ਗੈਂਗਸਟਰ ਦੀਪਕ ਟੀਨੂੰ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ, ਭਾਰਤ ਛੱਡ ਭੱਜਿਆ ਵਿਦੇਸ਼ਲੁਧਿਆਣਾ ਤੋਂ ਫੜੇ ਗਏ ਰਾਜਵੀਰ ਸਿੰਘ, ਰਜਿੰਦਰ ਸਿੰਘ ਤੇ ਕੁਲਦੀਪ ਸਿੰਘ ਨੇ ਦੀਪਕ ਟੀਨੂੰ ਨੂੰ ਮਾਨਸਾ ਸੀਆਈਏ ਸਟਾਫ ਅੰਦਰ ਪਹਿਲਾਂ ਹੀ 6 ਜੋੜੀ ਕੱਪੜੇ ਤੇ ਟੋਪੀਆਂ ਬੈਗ ਵਿਚ ਪਾ ਕੇ ਦਿੱਤੇ ਸਨ।

ਇਹ ਵੀ ਪੜ੍ਹੋ : ਪੰਜਾਬ 'ਚ ਦੀਵਾਲੀ ਤੇ ਗੁਰਪੁਰਬ ਮੌਕੇ ਸਿਰਫ਼ ਇਸ ਸਮੇਂ ਚਲਾ ਸਕੋਗੇ ਪਟਾਕੇ

ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਦੀਪਕ ਟੀਨੂੰ ਨੇ ਇਸੇ ਕਾਰਨ ਇਸ ਦੋਸਤ ਲੜਕੀ ਦੀ ਚੋਣ ਕੀਤੀ ਸੀ ਕਿਉਂਕਿ ਦੀਪਕ ਨੇ ਆਪਣਾ ਰੂਪ ਬਦਲਣਾ ਸੀ ਤੇ ਇਹ ਦੋਸਤ ਲੜਕੀ ਮੇਕਅੱਪ ਆਰਟਿਸਟ ਹੈ। ਲੜਕੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਮਾਨਸਾ ਤੋਂ ਰਾਤ ਸਮੇਂ 2 ਗੱਡੀਆਂ ਵਿਚ ਹਥਿਆਰਬੰਦ 6/7 ਦੇ ਕਰੀਬ ਵਿਅਕਤੀ ਹਰਿਆਣਾ ਤਾਂ ਫਿਰ ਰਾਜਸਥਾਨ ਲੈ ਕੇ ਗਏ। ਕਾਬਿਲੇਗੌਰ ਹੈ ਕਿ ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਗੈਂਗਸਟਰ ਦੀਪਕ ਟੀਨੂੰ ਨੂੰ ਪੁਲਿਸ ਹਿਰਾਸਤ ਵਿੱਚੋਂ ਭੱਜਣ ਵਿਚ ਮਦਦ ਕਰਨ ਦੇ ਦੋਸ਼ ਵਿੱਚ ਲੁਧਿਆਣਾ ਤੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਵਾਰਦਾਤ 'ਚ ਵਰਤੀ ਗਈ ਕਾਲੇ ਰੰਗ ਦੀ ਸਕੋਡਾ ਕਾਰ ਵੀ ਬਰਾਮਦ ਕੀਤੀ ਸੀ। ਮੁਲਜ਼ਮਾਂ ਦੀ ਪਛਾਣ ਕੁਲਦੀਪ ਸਿੰਘ ਉਰਫ ਕੋਹਲੀ, ਰਾਜਵੀਰ ਸਿੰਘ ਉਰਫ ਕਾਜ਼ਮਾ ਤੇ ਰਜਿੰਦਰ ਸਿੰਘ ਉਰਫ ਗੋਰਾ ਲੁਧਿਆਣਾ ਵਜੋਂ ਹੋਈ ਸੀ। ਮੁਲਜ਼ਮਾਂ 'ਚੋਂ ਇਕ ਗਗਨਦੀਪ ਸਿੰਘ ਖਹਿਰਾ ਹਾਲੇ ਪੁਲਿਸ ਦੀ ਗ੍ਰਿਫਤ ਵਿਚੋਂ ਬਾਹਰ ਹੈ। ਕੁਲਦੀਪ ਉਰਫ ਕੋਹਲੀ ਪੇਸ਼ੇ ਤੋਂ ਜਿਮ ਦਾ ਮਾਲਕ ਹੈ। ਉਹ ਜਿਮ ਦੀ ਆੜ ਵਿੱਚ ਨਸ਼ੇ ਦਾ ਕਾਰੋਬਾਰ ਕਰਦਾ ਸੀ।

-PTC News

Related Post