ਹਾਈਵੇਅ 'ਤੇ ਚਲਦੀ ਗੱਡੀ ਬਣੀ 'ਬਰਨਿੰਗ ਕਾਰ', ਇੰਝ ਬਚਾਈ ਨੌਜਵਾਨ ਨੇ ਜਾਨ

By  Jagroop Kaur March 29th 2021 02:43 PM

ਜਲੰਧਰ-ਫਗਵਾੜਾ ਹਾਈਵੇਅ ’ਤੇ ਉਸ ਵੇਲੇ ਹੜਕੰਪ ਮੱਚ ਗਿਆ ਜਦ ਹਾਈਵੇਅ 'ਤੇ ਚਲਦੀ ਕਾਰ ਵੇਖਦੇ-ਵੇਖਦੇ ਹੀ ਬਰਨਿੰਗ ਕਾਰ ’ਚ ਬਦਲ ਗਈ। ਨੌਜਵਾਨ ਨੇ ਜਿਵੇਂ ਹੀ ਕਾਰ ’ਚੋਂ ਧੂੰਆਂ ਨਿਕਲਦਾ ਵੇਖਿਆ ਤਾਂ ਤੁਰੰਤ ਕਾਰ ਰੋਕ ਆਪਣੀ ਜਾਨ ਬਚਾਈ। ਇੰਨੇ ’ਚ ਕਾਰ ਇੰਜਣ ’ਚ ਲੱਗੀ ਅੱਗ ਨੂੰ ਨੇੜੇ ਦੇ ਲੋਕਾਂ ਨੇ ਬੁਝਾਇਆ।Burning car

Burning carREAD MORE : ਮਲੋਟ ਬੰਦ ਕਰਵਾਉਣ ਨੂੰ ਲੈਕੇ ਪੁਲਿਸ ਤੇ ਕਿਸਾਨ ਆਗੂ ਆਹਮੋ ਸਾਹਮਣੇ,...

ਗੁਰਦੁਆਰਾ ਸਾਹਿਬ ਤੋਂ ਸੇਵਾ ਕਰਕੇ ਵਾਪਸ ਆ ਰਹੇ ਸਿੱਖ ਨੌਜਵਾਨ ਮਨਦੀਪ ਸਿੰਘ ਨੇ ਦੱਸਿਆ ਕਿ ਰਸਤੇ ’ਚ ਉਨ੍ਹਾਂ ਦੀ ਚਲਦੀ ਕਾਰ ਦੀਆਂ ਲਾਈਟਾਂ ਬੰਦ ਹੋ ਗਈਆਂ ਸਨ ਅਤੇ ਕਾਰ ਸਟੇਰਿੰਗ ਬਲਾਕ ਹੋ ਗਿਆ। ਕਾਰ ਦੀ ਸਪੀਡ ਘੱਟ ਸੀ ਤਾਂ ਉਹ ਤੁਰੰਤ ਕਾਰ ਰੋਕ ਕੇ ਬਾਹਰ ਆ ਗਏ। ਇੰਨੇ ’ਚ ਉਨ੍ਹਾਂ ਦੀ ਕਾਰ ਨੂੰ ਭਿਆਨਕ ਅੱਗ ਚੁੱਕੀ ਸੀ।

WATCH: Devotees celebrate Holi in Mathura’s Dwarkadhish Temple

ਲੋਕਾਂ ਦੀ ਮਦਦ ਨਾਲ ਅੱਗ ਨੂੰ ਬੁਝਾਇਆ ਗਿਆ। ਸੂਚਨਾ ਪਾ ਕੇ ਸਬੰਧਤ ਥਾਣੇ ਦੀ ਪੁਲਸ ਮੌਕੇ ’ਤੇ ਪਹੁੰਚੀ। ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਜਲੰਧਰ ਫਗਵਾੜਾ ਹਾਈਵੇਅ ’ਤੇ ਇਕ ਕਾਰ ਨੂੰ ਅੱਗ ਲੱਗ ਗਈ ਸੀ। ਨੇੜੇ ਤੋਂ ਪਾਣੀ ਲੈ ਕੇ ਕਾਰ ਨੂੰ ਲੱਗੀ ਅੱਗ ’ਤੇ ਕੜੀ ਮਸ਼ੱਕਤ ਤੋਂ ਬਾਅਦ ਕਾਬੂ ਪਾਇਆ ਗਿਆ। ਗਨੀਮਤ ਰਹੀ ਕਿ ਫਿਲਹਾਲ ਗੱਡੀ ਚਾਲਕ ਸੁਰੱਖਿਅਤ ਹੈ।

Related Post