ਅਦਾਲਤ ਨੇ ਗੈਂਗਸਟਰ ਬੱਬਲੂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ

By  Ravinder Singh October 17th 2022 03:23 PM

ਬਟਾਲਾ : ਰਿਮਾਂਡ ਖ਼ਤਮ ਹੋਣ ਮਗਰੋਂ ਗੈਂਗਸਟਰ ਬੱਬਲੂ ਨੂੰ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਗੈਂਗਸਟਰ ਬਬਲੂ ਨੂੰ ਮੁੜ ਦੋ ਦਿ ਨਦੇ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਹੈ। 8 ਅਕਤੂਬਰ ਨੂੰ ਬਟਾਲਾ ਪੁਲਿਸ ਵੱਲੋਂ ਲੰਬੀ ਮੁਸ਼ੱਕਤ ਤੋਂ ਬਾਅਦ ਕਾਬੂ ਕੀਤੇ ਗਏ ਗੈਂਗਸਟਰ ਬੱਬਲੂ ਨੂੰ ਬਟਾਲਾ ਪੁਲਿਸ ਅਧੀਨ ਪੈਂਦੇ ਥਾਣਾ ਰੰਗੜ ਨੰਗਲ ਦੀ ਪੁਲਿਸ ਵੱਲੋਂ ਚਾਰ ਦਿਨ ਦੇ ਰਿਮਾਂਡ ਦੇ ਖਤਮ ਹੋ ਜਾਣ ਮਗਰੋਂ ਤੀਜੀ ਵਾਰ ਸਿਵਲ ਕੋਰਟ ਬਟਾਲਾ ਵਿੱਚ ਪੇਸ਼ ਕੀਤਾ ਗਿਆ ਜਿਥੇ ਜੱਜ ਨੇ ਰੰਗੜ ਨੰਗਲ ਥਾਣੇ ਦੀ ਪੁਲਿਸ ਕੋਲ ਬੱਬਲੂ ਗੈਂਗਸਟਰ ਨੂੰ ਤੀਜੀ ਵਾਰ ਦੋ ਦਿਨ ਦੇ ਰਿਮਾਂਡ ਉਤੇ ਭੇਜ ਦਿੱਤਾ ਗਿਆ।

Policeremandਹੁਣ ਬੱਬਲੂ ਨੂੰ 19 ਅਕਤੂਬਰ ਨੂੰ ਦੁਬਾਰਾ ਪੇਸ਼ੀ ਲਈ ਬਟਾਲਾ ਸਿਵਲ ਕੋਰਟ ਲਿਆਂਦਾ ਜਾਵੇਗਾ। ਐਸਐਚਓ ਮਨਬੀਰ ਸਿੰਘ ਨੇ ਦੱਸਿਆ ਕਿ ਬੱਬਲੂ ਗੈਂਗਸਟਰ ਨੂੰ ਅੱਜ ਤੀਜੀ ਵਾਰ ਸਿਵਲ ਕੋਰਟ ਬਟਾਲਾ ਵਿਖੇ ਰਿਮਾਂਡ ਲਈ ਪੇਸ਼ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਬਾਜਵਾ ਨੇ ਕੁਲਤਾਰ ਸਿੰਘ ਸੰਧਵਾ 'ਤੇ ਆਪਣੀਆਂ ਸੰਵਿਧਾਨਿਕ ਜ਼ਿੰਮੇਵਾਰੀਆਂ ਤੋਂ ਭੱਜਣ ਦੇ ਲਾਏ ਇਲਜ਼ਾਮ

ਪੁੱਛਗਿੱਛ 'ਚ ਬੱਬਲੂ ਨੂੰ ਇਰਾਦਾ ਕਤਲ ਦੇ ਕੇਸ 'ਚ ਨਾਮਜ਼ਦ ਕੀਤਾ ਗਿਆ ਹੈ ਤੇ ਉਨ੍ਹਾਂ ਕੇਸਾਂ ਵਿਚ ਰਿਮਾਂਡ ਲਈ ਬੱਬਲੂ ਨੂੰ ਪੇਸ਼ ਕੀਤਾ ਗਿਆ ਹੈ ਤੇ ਕੋਰਟ ਨੇ ਦੋ ਦਿਨ ਦਾ ਰਿਮਾਂਡ ਦਿੱਤਾ ਹੈ। ਹੁਣ ਬੱਬਲੂ ਨੂੰ 19 ਅਕਤੂਬਰ ਨੂੰ ਦੁਬਾਰਾ ਪੇਸ਼ੀ ਲਈ ਕੋਰਟ ਵਿੱਚ ਲਿਆਂਦਾ ਜਾਵੇਗਾ।

-PTC News

 

Related Post