ਬਦਲੇ ਦੀ ਭਾਵਨਾ ਨੇ ਲਈ ਮਾਸੂਮ ਬੱਚੀ ਦੀ ਜਾਨ, ਸਿਰਫ਼ 50 ਰੁਪਏ ਪਿੱਛੇ ਹੋਈ ਸੀ ਲੜਾਈ

By  Riya Bawa August 16th 2021 04:34 PM -- Updated: August 16th 2021 04:49 PM
ਬਦਲੇ ਦੀ ਭਾਵਨਾ ਨੇ ਲਈ ਮਾਸੂਮ ਬੱਚੀ ਦੀ ਜਾਨ, ਸਿਰਫ਼ 50 ਰੁਪਏ ਪਿੱਛੇ ਹੋਈ ਸੀ ਲੜਾਈ

ਗੁਰੁਗ੍ਰਾਮ: ਦੇਸ਼ ਵਿਚ ਹਰ ਥਾਂ 'ਤੇ ਬੱਚਿਆਂ ਦੇ ਕਤਲ ਮਾਮਲੇ ਵੱਧ ਰਹੇ ਹਨ। ਇਸ ਵਿਚਕਾਰ ਅੱਜ ਬਹੁਤ ਹੀ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਵਿਅਕਤੀ ਨੇ 18 ਮਹੀਨੇ ਦੇ ਬੱਚੇ ਨੂੰ ਪਾਣੀ ਦੇ ਟੈਂਕ ਵਿੱਚ ਸੁੱਟ ਕੇ ਮਾਰ ਦਿੱਤਾ ਸੀ। ਇਸ ਮਾਮਲੇ ਵਿਚ ਹੁਣ ਨਵਾਂ ਮੋੜ ਆਇਆ ਹੈ, ਫਰੀਦਾਬਾਦ ਦੇ ਇੱਕ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਦੱਸ ਦੇਈਏ ਕਿ ਇਸ ਵਿਅਕਤੀ ਨੇ 6 ਮਹੀਨੇ ਪਹਿਲਾਂ ਇੱਕ 18 ਮਹੀਨੇ ਦੇ ਬੱਚੇ ਨੂੰ ਪਾਣੀ ਦੇ ਟੈਂਕ ਵਿੱਚ ਸੁੱਟ ਕੇ ਮਾਰ ਦਿੱਤਾ ਸੀ। ਮੁਲਜ਼ਮ ਨੇ ਹੁਣ ਆਪ ਕਬੂਲ ਕੀਤਾ ਹੈ ਕਿ ਉਸ ਨੇ ਮਾਸੂਮ ਨੂੰ ਬਦਲੇ ਦੀ ਭਾਵਨਾ ਨਾਲ ਮਾਰ ਸੁੱਟਿਆ ਸੀ। ਜਾਣੋ ਮਾਮਲਾ ਮੁਲਜ਼ਮ ਦੀ ਬੱਚੇ ਦੇ ਪਿਤਾ ਨਾਲ ਸਿਰਫ 50 ਰੁਪਏ ਪਿੱਛੇ ਲੜਾਈ ਹੋ ਗਈ ਸੀ। ਪੁਲਿਸ ਮੁਤਾਬਿਕ ਘਟਨਾ 5 ਫਰਵਰੀ ਦੀ ਹੈ। ਇਸ ਦਿਨ ਜਦੋਂ ਮੁਲਜ਼ਮ ਨੇ ਬੱਚੇ ਨੂੰ ਖੇਡਦੇ ਵੇਖਿਆ ਤਾਂ ਉਸ ਨੇ ਬੱਚੇ ਨੂੰ ਕਥਿਤ ਤੌਰ ਤੇ ਚੁੱਕਿਆ ਅਤੇ ਆਪਣੇ ਫਲੈਟ ਲੈ ਗਿਆ। ਸੂਤਰਾਂ ਮੁਤਾਬਕ ਮੁਲਜ਼ਮ ਨੇ ਬੱਚੇ ਨੂੰ ਪਾਣੀ ਵਾਲੀ ਟੈਂਕੀ 'ਚ ਡੋਬ ਕੇ ਮਾਰ ਦਿੱਤਾ। ਦੱਸਣਯੋਗ ਹੈ ਕਿ 22 ਸਾਲਾ ਮੁਲਜ਼ਮ ਨਸ਼ੇ ਦਾ ਆਦੀ ਹੈ ਤੇ ਬੇਰੁਜ਼ਗਾਰ ਹੈ। two month old baby killed ਫਰੀਦਾਬਾਦ ਪੁਲਿਸ ਦੇ ਪੀਆਰਓ ਨੇ ਦੱਸਿਆ ਕਿ ਮੁਲਜ਼ਮ ਨੇ ਮੰਨਿਆ ਹੈ ਕਿ ਉਸਨੇ ਬੱਚੇ ਦਾ ਕਤਲ ਕੀਤਾ ਹੈ ਤੇ ਉਸ ਨੇ ਅਜਿਹਾ ਬੱਚੇ ਦੇ ਪਿਤਾ ਨਾਲ ਲੜਾਈ ਮਗਰੋਂ ਬਦਲੇ ਦੀ ਭਾਵਨਾ ਨਾਲ ਕੀਤਾ ਸੀ। ਜਾਣਕਾਰੀ ਮੁਤਾਬਕ ਮੁਲਜ਼ਮ ਨੇ 8 ਸਾਲਾ ਬੱਚੀ ਦੇ ਹੱਥੋਂ 50 ਰੁਪਏ ਖੋਹ ਲਏ ਸੀ, ਜਿਸ ਤੋਂ ਲੜਾਈ ਸ਼ੁਰੂ ਹੋਈ। ਲੜਾਈ ਮਗਰੋਂ ਮੁਲਜ਼ਮ ਨੇ ਆਪਣੇ ਗੁਆਂਢੀ ਨੂੰ ਸਬਕ ਸਿਖਾਉਣ ਲਈ ਸਾਜਿਸ਼ ਰਚਣੀ ਸ਼ੁਰੂ ਕਰ ਦਿੱਤੀ।

Related Post