ਅੱਜ ਫਿਰ ਆਏ ਕੋਰੋਨਾ ਦੇ ਵਧੇਰੇ ਮਾਮਲੇ ਸਾਹਮਣੇ, ਸਿਹਤ ਵਿਭਾਗ ਦੀ ਵਧੀ ਚਿੰਤਾ

By  Jagroop Kaur April 8th 2021 09:48 PM

ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿਚੋਂ ਕੋਰੋਨਾ ਦੇ ਸੈਂਪਲ ਲਏ ਹਨ , ਜਿਸ ਤਹਿਤ ਅੱਜ ਵੀ ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਪਹਿਲਾਂ ਤੋਂ ਕਾਫੀ ਕਮੀ ਦੇਖੀ ਜਾ ਰਹੀ ਸੀ ਪਰ ਹੁਣ ਇੱਕ ਵਾਰ ਫਿਰ ਕੇਸ ਵੱਧਦੇ ਹੋਏ ਦਿਖਾਈ ਦੇ ਰਹੇ ਹਨ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ 'ਚ ਇਹ ਮਹਾਮਾਰੀ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਦਿਨ ਵੀਰਵਾਰ ਨੂੰ ਪੰਜਾਬ 'ਚ ਕੋਰੋਨਾ ਦੇ 3119 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 56 ਦੀ ਕੋਰੋਨਾ ਕਾਰਣ ਮੌਤ ਹੋਈ ਹੈ।Oral COVID-19 vaccine to come in pills? Testing in progress

Also Read | Coronavirus Punjab: Captain Amarinder Singh announces new curbs; night curfew in whole state

ਹੁਣ ਤੱਕ ਰਾਜ 'ਚ 263090 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 7334 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 46372 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 3119 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 6235386 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।

Read more : PM ਨਰੇਂਦਰ ਮੋਦੀ ਵੱਲੋਂ ਦੇਸ਼ ਨੂੰ ਸੰਬੋਧਨ,ਕੋਰੋਨਾ ਵਾਇਰਸ ਦੇ ਮਾਮਲੇ ‘ਚ ਸੁਸਤ ਰੱਵਈਆ ਨਹੀਂ...

ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 425, ਜਲੰਧਰ 419, ਐਸ. ਏ. ਐਸ. ਨਗਰ 456, ਪਟਿਆਲਾ 354, ਅੰਮ੍ਰਿਤਸਰ 317, ਹੁਸ਼ਿਆਰਪੁਰ 126, ਬਠਿੰਡਾ 74, ਗੁਰਦਾਸਪੁਰ 138, ਕਪੂਰਥਲਾ 177, ਐੱਸ. ਬੀ. ਐੱਸ. ਨਗਰ 47, ਪਠਾਨਕੋਟ 46, ਸੰਗਰੂਰ 95, ਫਿਰੋਜ਼ਪੁਰ 22, ਰੋਪੜ 52, ਫਰੀਦਕੋਟ 66, ਫਾਜ਼ਿਲਕਾ 18, ਸ੍ਰੀ ਮੁਕਤਸਰ ਸਾਹਿਬ 76, ਫਤਿਹਗੜ੍ਹ ਸਾਹਿਬ 34, ਤਰਨਤਾਰਨ 58, ਮੋਗਾ 51, ਮਾਨਸਾ 45 ਅਤੇ ਬਰਨਾਲਾ 'ਚ 23 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।Coronavirus Records break in india maharashtra delhi cases : India logs 126,315 cases in 24 hrs

ਜ਼ਿਕਰਯੋਗ ਹੈ ਕਿ ਅੱਜ ਰਾਤ 8 ਵਜੇ ਪ੍ਰਧਾਨਮੰਤਰੀ ਮੋਦੀ ਵੱਲੋਂ ਵੱਖ ਵੱਖ ਸੂਬਿਆਂ ਦੇ ਮੁੱਖਮੰਤ੍ਰੀਆਂ ਨਾਲ ਕਾਨਫਰੰਸ ਮੀਟਿੰਗ ਕੀਤੀ ਜਿਸ ਥੀ ਕਿਹਾ ਗਿਆ ਕਿ ਕੋਰੋਨਾ ਸਬੰਧੀ ਕਈ ਰਾਜਾਂ ਵਿੱਚ ਨਾਈਟ ਕਰਫਿਊ ਲਗਾਇਆ ਗਿਆ ਹੈ ਪਰ ਕੀ ਕੋਰੋਨਾ ਨੂੰ ਰੋਕਣ ਲਈ ਨਾਈਟ ਕਰਫਿਊ ਕਾਫ਼ੀ ਹੋਵੇਗਾ? ਅਜਿਹੇ ਵਿੱਚ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀਆਂ ਦੀ ਬੈਠਕ ਵਿੱਚ ਕੋਰੋਨਾ ਖ਼ਿਲਾਫ਼ ਅੱਗੇ ਦੀ ਲੜਾਈ ਦੀ ਕੋਈ ਨਵੀਂ ਰਣਨੀਤੀ ਸਾਹਮਣੇ ਆ ਸਕਦੀ ਹੈ।

Click here to follow PTC News on Twitter

Related Post