UAE ਤੋਂ ਬਾਅਦ ਬਹਿਰੀਨ 'ਚ ਵੀ PM ਮੋਦੀ ਨੂੰ ਮਿਲਿਆ ਪੁਰਸਕਾਰ (ਤਸਵੀਰਾਂ)

By  Jashan A August 25th 2019 10:29 AM

UAE ਤੋਂ ਬਾਅਦ ਬਹਿਰੀਨ 'ਚ ਵੀ PM ਮੋਦੀ ਨੂੰ ਮਿਲਿਆ ਪੁਰਸਕਾਰ (ਤਸਵੀਰਾਂ),ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਬਹਿਰੀਨ 'ਚ ਸਨਮਾਨ The King Hamad Order of the Renaissance' ਨਾਲ ਨਵਾਜਿਆ ਗਿਆ। ਬੀਤੇ ਦਿਨ ਉਹਨਾਂ ਨੂੰ ਇਸ ਐਵਾਰਡ ਨਾਲ ਸਨਮਾਨਿਆ ਗਿਆ ਹੈ।

https://twitter.com/ani_digital/status/1165348690225008640?s=20

ਸਨਮਾਨ ਮਿਲਣ ਤੋਂ ਮਗਰੋਂ ਮੋਦੀ ਨੇ ਕਿਹਾ ਕਿ "ਮੈਂ ਬਹੁਤ ਭਾਗਾਂਵਾਲਾ ਮਹਿਸੂਸ ਕਰ ਰਿਹਾ ਹਾਂ, ਮੈਂ ਅਤੇ ਮੇਰਾ ਦੇਸ਼ ਤੁਹਾਡੀ ਦੋਸਤੀ ਦੇ ਸ਼ੁਕਰਗੁਜ਼ਾਰ ਹੈ, ਮੈਂ 1.3 ਬਿਲੀਅਨ ਭਾਰਤੀਆਂ ਨੂੰ ਇਹ ਸਨਮਾਨ ਸਵੀਕਾਰ ਕਰਦਾ ਹਾਂ।"

ਹੋਰ ਪੜ੍ਹੋ:PNB ਘੋਟਾਲਾ : ਨੀਰਵ ਮੋਦੀ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ 

https://twitter.com/narendramodi/status/1165347405254078464?s=20

ਮੋਦੀ ਨੇ ਕਿਹਾ, ਇਹ ਪੂਰੇ ਭਾਰਤ ਲਈ ਸਨਮਾਨ ਦੀ ਗੱਲ ਹੈ। ਇਹ ਦੋਨਾਂ ਦੇਸ਼ਾਂ ਦੇ ਵਿੱਚ ਕਰੀਬੀ ਦੋਸਤੀ ਦਾ ਚਿੰਨ੍ਹ ਹੈ। ਬਹਿਰੀਨ ਦੇ ਰਾਜੇ ਹਮਾਦ ਬਿਨਾਂ ਇਸਾ ਅਲ ਖਲੀਫੇ ਦੇ ਨਾਲ ਬੈਠਕ ਤੋਂ ਪਹਿਲਾਂ ਮੋਦੀ ਨੇ ਬਹਿਰੀਨ ਨੈਸ਼ਨਲ ਸਟੇਡੀਅਮ ਵਿੱਚ ਇੱਕ ਪ੍ਰੋਗਰਾਮ 'ਚ 15 ਹਜ਼ਾਰ ਭਾਰਤੀ ਲੋਕਾਂ ਸੰਬੋਧਿਤ ਕੀਤਾ।

https://twitter.com/ANI/status/1165328118808268801?s=20

ਜ਼ਿਕਰਯੋਗ ਹੈ ਕਿ ਬਹਿਰੀਨ ਜਾਣ ਤੋਂ ਪਹਿਲਾਂ ਪ੍ਰਧਾਨ ਮੋਦੀ ਸੰਯੁਕਤ ਅਰਬ ਅਮੀਰਾਤ ਗਏ ਸਨ, ਜਿੱਥੇ ਉਨ੍ਹਾਂ ਨੂੰ ਸਰਵਉਚ ਸਿਵਲੀਅਨ ਪੁਰਸਕਾਰ 'ਆਰਡਰ ਆਫ ਜਾਇਦ' ਨਾਲ ਸਨਮਾਨਿਤ ਕੀਤਾ। ਮੋਦੀ ਫਰਾਂਸ ਦਾ ਦੋ ਦਿਨਾਂ ਦੌਰਾ ਖਤਮ ਕਰਨ ਪਿੱਛੋਂ ਸ਼ਨੀਵਾਰ ਹੀ ਆਬੂਧਾਬੀ ਪੁੱਜੇ ਸਨ। ਆਬੂਧਾਬੀ ਵਿਖੇ ਆਪਣੇ ਸੰਬੋਧਨ ਦੌਰਾਨ ਮੋਦੀ ਨੇ ਕਿਹਾ ਕਿ ਕਈ ਪੀੜ੍ਹੀਆਂ ਤੋਂ ਯੂ. ਏ. ਈ. ਨਾਲ ਭਾਰਤ ਦੇ ਬਹੁਤ ਵਧੀਆ ਸਬੰਧ ਹਨ।

-PTC News

Related Post