ਦਿੱਲੀ 'ਚ ਲੌਕਡਾਊਨ ਦੀ ਮਿਆਦ ਵਧਾ ਕੇ 7 ਜੂਨ ਤੱਕ ਕੀਤੀ, ਇਹਨਾਂ ਲੋਕਾਂ ਨੂੰ ਹੋਵੇਗੀ ਛੋਟ

By  Jagroop Kaur May 30th 2021 02:31 PM

ਕੋਰੋਨਾ ਵਾਇਰਸ ਦੇ ਚਲਦਿਆਂ ਵੱਖ ਵੱਖ ਸੂਬਿਆਂ 'ਚ ਸਖਤੀ ਵਧਾਈ ਗਈ ਹੈ ਇਸੇ ਤਹਿਤ ਦਿੱਲੀ ਵਿਚ ਵੀ ਕੋਰੋਨਾ ਤਹਿਤ ਦਿੱਲੀ 'ਚ ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਬਾਰੇ ਸਰਕਾਰ ਨੇ ਨਵੇਂ ਹੁਕਮ ਜਾਰੀ ਕੀਤੇ ਹਨ। ਇਸ ਦੇ ਮੁਤਾਬਕ ਦਿੱਲੀ 'ਚ ਲੌਕਡਾਊਨ ਦੀ ਮਿਆਦ 7 ਜੂਨ ਸਵੇਰ 5 ਵਜੇ ਤਕ ਵਧਾ ਦਿੱਤੀ ਗਈ ਹੈ। ਹਾਲਾਂਕਿ ਅਨਲੌਕ ਦੀ ਪ੍ਰਕਿਰਿਆ ਦੀ ਸ਼ੁਰੂਆਤ ਤਹਿਤ 31 ਮਈ ਤੋਂ ਦੋ ਤਰ੍ਹਾਂ ਦੀ ਛੋਟ ਦਿੱਤੀ ਗਈ ਹੈ।Delhi records 1,568 fresh coronavirus cases at positivity rate of 2.14 percent

Read more :ਕੋਰੋਨਾ ਮਹਾਮਾਰੀ ਦੀ ਚੁਣੌਤੀ ਤੇ ਭੁਚਾਲ ਨਾਲ ਮਜ਼ਬੂਤੀ ਨਾਲ ਲੜ ਰਿਹਾ...

ਪਹਿਲਾਂ ਤੋਂ ਹੀ ਜ਼ਰੂਰੀ ਸੇਵਾਵਾਂ ਸਮੇਤ ਜੋ ਚੀਜ਼ਾਂ ਨੂੰ ਛੋਟ ਦਿੱਤੀ ਗਈ ਹੈ ਉਨ੍ਹਾਂ ਦੇ ਨਾਲ ਹੁਣ ਫੈਕਟਰੀਆਂ ਤੇ ਕੰਸਟ੍ਰਕਸ਼ਨ ਸਾਈਟ ਨੂੰ ਵੀ ਛੋਟ ਦਿੱਤੀ ਗਈ ਹੈ।Coronavirus: With 1,027 new cases, Delhi positivity rate is at 1.53 percentRead More : ਟੀਕਾਕਰਨ ਦੇ ਲਈ ਨਿਜੀ ਹਸਪਤਾਲਾਂ ਵੱਲੋਂ ‘ਹੋਟਲ ਪੈਕੇਜ’ ਦੇ ‘ਤੇ ਲੱਗੇ...

ਹੁਕਮਾਂ ਮੁਤਾਬਕ ਅਨਲੌਕ 'ਚ ਇ੍ਹਨ੍ਹਾਂ ਨੂੰ ਮਿਲੀ ਛੋਟ

1. ਮਨਜੂਰਸ਼ੁਦਾ ਇੰਡਸਟਰੀਅਲ ਏਰੀਆ 'ਚ ਬੰਦ ਏਰੀਏ 'ਚ ਮੈਨੂਫੈਕਚਰਿੰਗ ਤੇ ਪ੍ਰੋਡਕਸ਼ਨ ਯੂਨਿਟ ਚਲਾਏ ਜਾ ਸਕਣਗੇ।

2. ਜਿਹੜੇ ਕੰਸਟ੍ਰਕਸ਼ਨ ਸਾਈਟ ਤੇ ਵਰਕਰਸ ਬਾਊਂਡਰੀ ਦੇ ਅੰਦਰ ਕੰਮ ਕਰ ਰਹੇ ਹਨ ਉੱਥੇ ਨਿਰਮਾਣ ਕਾਰਜ ਦੀ ਇਜਾਜ਼ਤ ਹੋਵੇਗੀ।

ਇਨ੍ਹਾਂ ਦੋ ਤਰ੍ਹਾਂ ਦੇ ਕੰਮਾਂ ਨੂੰ ਛੋਟ ਦਿੱਤੀ ਗਈ ਹੈ ਪਰ ਨਿਯਮ ਤੇ ਸ਼ਰਤਾਂ ਵੀ ਰੱਖੀਆਂ ਗਈਆਂ ਗਈਆਂ ਹਨ।

ਜ਼ਿਕਰਯੋਗ ਹੈ ਕਿ ਇਹਨਾਂ ਪਾਬੰਦੀਆਂ ਦੇ ਲਗਾਉਣ ਤੋਂ ਬਾਅਦ ਦੇਸ਼ ਵਿਚ ਕੋਰੋਨਾ ਮਾਮਲਿਆਂ ਚ ਘਾਟ ਆਉਣੀ ਸ਼ੁਰੂ ਹੋਈ ਹੈ , ਇਸ ਲਈ ਕਿਹਾ ਜਾ ਸਕਦਾ ਹੈ ਕਿ ਜਿਥੇ ਇਨੇ ਲੋਕਾਂ ਦੇ ਕਾਰੋਬਾਰ ਤੇ ਨਿਜੀ ਜ਼ਿੰਦਗੀ ਤੇ ਅਸਰ ਪਿਆ ਹੈ ਉਥੇ ਹੀ ਲੋਕਾਂ ਦੀ ਸਿਹਤ ਸੰਭਾਲ ਲਈ ਲਗਾਈ ਗਈ ਪਾਬੰਦੀ ਸਰਕਾਰ ਵੱਲੋਂ ਇਕ ਵਧੀਆ ਕਦਮ ਹੈ।

Related Post