ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਖੁੱਲ੍ਹੇਆਮ ਹੁੰਦੇ ਆਪ੍ਰੇਸ਼ਨ, ਲੰਮੇ ਸਮੇਂ ਤੋਂ ਦਰਵਾਜ਼ਾ ਟੁੱਟਿਆ

By  Ravinder Singh September 29th 2022 01:03 PM

ਬਠਿੰਡਾ : ਸਿਹਤ, ਸਿੱਖਿਆ ਅਤੇ ਰੁਜ਼ਗਾਰ ਹਰ ਸਰਕਾਰ ਲਈ ਹਮੇਸ਼ਾ ਵੱਡੀ ਚੁਣੌਤੀ ਬਣਿਆ ਹੋਇਆ ਹੈ। ਸਿਹਤ ਸਹੂਲਤਾਂ ਨੂੰ ਲੈ ਕੇ ਸਰਕਾਰ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਇਸ ਦੇ ਉਲਟ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਆਪ੍ਰੇਸ਼ਨ ਥੀਏਟਰ ਦਾ ਦਰਵਾਜ਼ਾ ਪਿਛਲੇ ਛੇ ਮਹੀਨਿਆਂ ਤੋਂ ਟੁੱਟਿਆ ਹੋਇਆ ਹੈ ਜਿਥੇ ਕਿ ਹਰ ਰੋਜ਼ ਬਹੁਤ ਸਾਰੇ ਆਪ੍ਰੇਸ਼ਨ ਹੁੰਦੇ ਹਨ। ਦਰਵਾਜ਼ਾ ਟੁੱਟਾ ਹੋਣ ਕਾਰਨ ਇਹ ਆਪ੍ਰੇਸ਼ਨ ਖੁੱਲ੍ਹੇਆਮ ਹੁੰਦੇ ਦੇਖੇ ਜਾ ਸਕਦੇ ਹਨ। ਮੌਕੇ ਉਤੇ ਖੜ੍ਹੇ ਸਟਾਫ ਨੇ ਕੈਮਰੇ ਅੱਗੇ ਬੋਲਣ ਤੋਂ ਮਨ੍ਹਾ ਕਰ ਦਿੱਤਾ ਤੇ ਆਖਿਆ ਕਿ ਇਹ ਪਿਛਲੇ ਲੰਮੇ ਸਮੇਂ ਤੋਂ ਦਰਵਾਜ਼ਾ ਟੁੱਟਿਆ ਹੋਇਆ ਹੈ। ਉਨ੍ਹਾਂ ਨੇ ਆਪਣੇ ਸੀਨੀਅਰ ਨੂੰ ਦੱਸ ਦਿੱਤਾ ਹੈ।

ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਖੁੱਲ੍ਹੇਆਮ ਹੁੰਦੇ ਆਪ੍ਰੇਸ਼ਨ, ਲੰਮੇ ਸਮੇਂ ਤੋਂ ਦਰਵਾਜ਼ਾ ਟੁੱਟਿਆ

ਕਿਸੇ ਵੀ ਮਰੀਜ਼ ਦਾ ਆਪ੍ਰੇਸ਼ਨ ਕਰਨ ਤੋਂ ਪਹਿਲਾਂ ਆਪ੍ਰੇਸ਼ਨ ਥੀਏਟਰ ਨੂੰ ਬੈਕਟੀਰੀਆ ਤੇ ਇਨਫੈਕਸ਼ਨ ਤੋਂ ਬਚਾਉਣ ਲਈ ਉਸ 'ਚ ਸਪਰੇਅ ਕੀਤੇ ਜਾਂਦੇ ਹਨ ਤਾਂ ਜੋ ਮਰੀਜ਼ ਤੇ ਉਸ ਦੇ ਨਜ਼ਦੀਕੀਆਂ ਨੂੰ ਲਾਗ ਨਾ ਲੱਗ ਸਕੇ ਪਰ ਆਪ੍ਰੇਸ਼ਨ ਥੀਏਟਰ ਦਾ ਦਰਵਾਜ਼ਾ ਟੁੱਟਾ ਹੋਣ ਕਾਰਨ ਇਨਫੈਕਸ਼ਨ ਤੇ ਬੈਕਟੀਰੀਆ ਫੈਲਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।

ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਖੁੱਲ੍ਹੇਆਮ ਹੁੰਦੇ ਆਪ੍ਰੇਸ਼ਨ, ਲੰਮੇ ਸਮੇਂ ਤੋਂ ਦਰਵਾਜ਼ਾ ਟੁੱਟਿਆਕਾਬਿਲੇਗੌਰ ਹੈ ਕਿ ਬੀਤੇ ਦਿਨੀਂ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵੀ ਇਸ ਹਸਪਤਾਲ ਦਾ ਦੌਰਾ ਕਰਕੇ ਗਏ ਸਨ ਤੇ ਡੀਸੀ ਬਠਿੰਡਾ ਨੇ ਵੀ ਇੱਥੇ ਕਾਫੀ ਵਾਰ ਦੌਰਾ ਕੀਤਾ ਹੈ ਪਰ ਆਪ੍ਰੇਸ਼ਨ ਥੀਏਟਰ ਟੁੱਟੇ ਦਰਵਾਜ਼ੇ ਉਤੇ ਕਿਸੇ ਦੀ ਵੀ ਪੈਣੀ ਨਜ਼ਰ ਨਹੀਂ ਪਈ।

ਇਹ ਵੀ ਪੜ੍ਹੋ : ਮੰਤਰੀ ਧਾਲੀਵਾਲ ਨੇ ਕਿਸਾਨਾਂ ਤੋਂ ਮੰਗਿਆ 3 ਅਕਤੂਬਰ ਤੱਕ ਸਮਾਂ, ਕਿਸਾਨਾਂ ਵੱਲੋਂ ਧਰਨਾ ਮੁਲਤਵੀ

ਦੂਜੇ ਪਾਸੇ ਬਠਿੰਡਾ ਦੇ ਸੀਨੀਅਰ ਮੈਡੀਕਲ ਅਫਸਰ ਮਨਿੰਦਰ ਪਾਲ ਸਿੰਘ ਦਾ ਕਹਿਣਾ ਹੈ ਕਿ ਉਹ ਇਸ ਆਪ੍ਰੇਸ਼ਨ ਥੀਏਟਰ ਨੂੰ ਸ਼ਿਫਟ ਕਰ ਰਹੇ ਹਨ। ਦਰਵਾਜ਼ਾ ਪੁਰਾਣਾ ਹੋਣ ਕਾਰਨ ਵਾਰ-ਵਾਰ ਟੁੱਟ ਜਾਂਦਾ ਸੀ। ਨਵਾਂ ਆਪ੍ਰੇਸ਼ਨ ਥੀਏਟਰ ਤਿਆਰ ਹੋ ਗਿਆ ਹੈ, ਕੁਝ ਦਿਨਾਂ 'ਚ ਹੀ ਇਸ ਨੂੰ ਨਵੇਂ ਆਪ੍ਰੇਸ਼ਨ ਥੀਏਟਰ 'ਚ ਸ਼ਿਫਟ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਲਾਪਰਵਾਹੀ ਵੀ ਮੰਨੀ ਤੇ ਖੁੱਲ੍ਹੇਆਮ ਹੋਣ ਵਾਲੇ ਆਪ੍ਰੇਸ਼ਨਾਂ ਬਾਰੇ ਚਿੰਤਾ ਵੀ ਜ਼ਾਹਿਰ ਕੀਤੀ।

ਰਿਪੋਰਟ-ਮੁਨੀਸ਼ ਕੁਮਾਰ।

-PTC News

 

Related Post