RTI 'ਚ ਵੱਡਾ ਖ਼ੁਲਾਸਾ , 'ਪੇਪਰਲੈਸ ਬਜਟ' ਦੇ ਇਸ਼ਤਿਹਾਰ 'ਤੇ ਸਰਕਾਰ ਨੇ ਪੰਜਾਬ ਤੋਂ ਹਿਮਾਚਲ ਤਕ ਲੁਟਾਏ ਲੱਖਾਂ ਰੁਪਏ

By  Ravinder Singh June 28th 2022 11:08 AM -- Updated: June 28th 2022 01:01 PM

ਚੰਡੀਗੜ੍ਹ : ਪੰਜਾਬ ਸਰਕਾਰ ਨੇ ਪੇਪਰਲੈਸ ਬਜਟ ਦੀ ਇਸ਼ਤਿਹਾਰਬਾਜ਼ੀ ਲਈ ਪੰਜਾਬ ਸਰਕਾਰ ਨੇ ਲੱਖਾਂ ਰੁਪਏ ਖ਼ਰਚੇ ਹਨ। ਇਸ ਦਾ ਖੁਲਾਸਾ ਮਾਨਸਾ ਵਾਸੀ ਵੱਲੋਂ ਪਾਈ ਗਈ ਆਰਟੀਆਈ ਤਹਿਤ ਹੋਇਆ ਹੈ।


RTI 'ਚ ਵੱਡਾ ਖ਼ੁਲਾਸਾ , 'ਪੇਪਰਲੈਸ ਬਜਟ' ਦੇ ਇਸ਼ਤਿਹਾਰ 'ਤੇ ਸਰਕਾਰ ਨੇ ਪੰਜਾਬ ਤੋਂ ਹਿਮਾਚਲ ਤਕ ਲੁਟਾਏ ਲੱਖਾਂ ਰੁਪਏ

ਪੰਜਾਬ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਇਸ ਵਾਰ ਪੇਪਰ ਰਹਿਤ ਬਜਟ ਪੇਸ਼ ਕੀਤਾ ਜਾਵੇਗਾ, ਜਿਸ ਨਾਲ ਲੱਖਾਂ ਰੁਪਏ ਦੀ ਬੱਚਤ ਹੋਵੇਗੀ ਪਰ ਇੱਕ ਆਰਟੀਆਈ ਵਿੱਚ ਜੋ ਖੁਲਾਸਾ ਹੋਇਆ ਹੈ, ਉਸ ਅਨੁਸਾਰ 42 ਲੱਖ ਰੁਪਏ ਤੋਂ ਵੱਧ ਰੁਪਏ ਸਿਰਫ਼ ਲੋਕਾਂ ਦੇ ਸੁਝਾਅ ਲੈਣ ਲਈ ਖ਼ਰਚ ਕੀਤੇ ਗਏ। ਜਿਨ੍ਹਾਂ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਸਨ, ਉਨ੍ਹਾਂ ਵਿੱਚ ਹਿਮਾਚਲ ਦੇ ਅਖ਼ਬਾਰ ਵੀ ਸ਼ਾਮਲ ਹਨ। ਮਾਨਸਾ ਵਾਸੀ ਮਾਣਿਕ ​​ਗੋਇਲ ਵੱਲੋਂ ਪਾਈ ਗਈ ਆਰਟੀਆਈ ਨਾਲ ਹੈਰਾਨੀਜਨਕ ਖ਼ੁਲਾਸੇ ਹੋਏ ਹਨ।


'ਪੇਪਰਲੈਸ' ਬਜਟ ਦੀ ਇਸ਼ਤਿਹਾਰਬਾਜ਼ੀ ਲਈ ਪੰਜਾਬ ਸਰਕਾਰ ਨੇ ਲੱਖਾਂ ਰੁਪਏ ਖ਼ਰਚੇ

ਇਸ ਆਰਟੀਆਈ ਰਾਹੀਂ ਜਾਣਕਾਰੀ ਹਾਸਲ ਹੋਈ ਕਿ ਪੰਜਾਬ ਸਰਕਾਰ ਨੇ ਪੇਪਰਲੈਸ ਬਜਟ ਦੀ ਇਸ਼ਤਿਹਾਰਬਾਜ਼ੀ ਲਈ 42 ਲੱਖ ਰੁਪਏ ਖਰਚੇ ਹਨ। ਇਸ ਵਿੱਚ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਇਸ਼ਤਿਹਾਰ ਹਿਮਾਚਲ ਪ੍ਰਦੇਸ਼ ਦੇ ਅਖਬਾਰਾਂ ਵਿੱਚ ਵੀ ਪ੍ਰਕਾਸ਼ਿਤ ਕੀਤੇ ਗਏ ਹਨ। ਪੰਜਾਬ ਦੇ ਬਜਟ ਦਾ ਹਿਮਾਚਲ ਪ੍ਰਦੇਸ਼ ਵਿੱਚ ਪ੍ਰਚਾਰ ਕਰਨ ਪਿੱਛੇ ਆਮ ਆਦਮੀ ਪਾਰਟੀ ਦੀ ਮਨਸ਼ਾ ਉਤੇ ਵੀ ਹੈਰਾਨਗੀ ਹੁੰਦੀ ਹੈ।


'ਪੇਪਰਲੈਸ' ਬਜਟ ਦੀ ਇਸ਼ਤਿਹਾਰਬਾਜ਼ੀ ਲਈ ਪੰਜਾਬ ਸਰਕਾਰ ਨੇ ਲੱਖਾਂ ਰੁਪਏ ਖ਼ਰਚੇ

ਵਿਰੋਧੀ ਪਾਰਟੀ ਕਾਂਗਰਸ ਦੇ ਰਾਜਾ ਵੜਿੰਗ ਨੇ ਵੀ ਬੀਤੇ ਦਿਨੀਂ ਕਿਹਾ ਸੀ ਕਿ ਇੱਕ ਪਾਸੇ ਬਜਟ ਪੇਪਰ ਰਹਿਤ ਹੋਣ ਦੀ ਗੱਲ ਚੱਲ ਰਹੀ ਹੈ ਪਰ ਇਸ ਦੇ ਬਾਵਜੂਦ ਐਪ ਬਣ ਗਈ, ਫਿਰ ਵੀ ਕਾਗਜ਼ੀ ਬਜਟ ਵੀ ਛਪ ਗਿਆ, ਜਿਸ ਦੀ ਕਾਪੀ ਕੱਲ੍ਹ ਰਾਜਾ ਵੜਿੰਗ ਵੱਲੋਂ ਦਿਖਾਈ ਜਾ ਰਹੀ ਸੀ। ਇਸ ਤੋਂ ਇਲਾਵਾ ਹੋਰ ਵਿਰੋਧੀ ਧਿਰਾਂ ਨੇ ਵੀ ਸਰਕਾਰ ਵੱਲੋਂ ਬਜਟ ਦੇ ਪ੍ਰਚਾਰ ਦੀ ਨਿਖੇਧੀ ਕੀਤੀ ਸੀ।




ਇਹ ਵੀ ਪੜ੍ਹੋ : ਡੇਰਾਬੱਸੀ ਫਾਇਰਿੰਗ ਮਾਮਲਾ ; ਸਬ-ਇੰਸਪੈਕਟਰ ਮੁਅੱਤਲ

Related Post