ਇੰਟਰਨੈਸ਼ਨਲ ਏਜੰਸੀ ਤੋਂ ਕਰਵਾਈ ਜਾਵੇ ਲਾਲ ਕਿਲ੍ਹੇ 'ਚ ਹੋਈ ਹਿੰਸਾ ਦੀ ਜਾਂਚ: ਬਿਕਰਮ ਮਜੀਠੀਆ

By  Jagroop Kaur January 27th 2021 08:40 PM

26 ਜਨਵਰੀ ਲਾਲ ਕਿਲ੍ਹੇ ਦੀ ਘਟਨਾ ਦੀ ਨਿੰਦਾ ਹਰ ਪਾਸੇ ਹੋ ਰਹੀ ਹੈ, ਉਥੇ ਹੀ ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਇਸ ਦੀ ਸਖਤ ਨਿੰਦਾ ਕੀਤੀ ਗਈ। ਇਸੇ ਤਹਿਤ ਬਿਕਰਮ ਮਜੀਠੀਆ ਵੱਲੋਂ ਜਾਂਚ ਕਿਸੇ ਇੰਟਰਨੈਸ਼ਨਲ ਏਜੰਸੀ ਤੋਂ ਕਰਵਾਈ ਜਾਵੇ, ਜਿਸ ਨਾਲ ਦਿੱਲੀ ’ਚ ਬੈਠੇ ਹੁਕਮਰਾਨਾਂ ਦੇ ਚਿਹਰੇ ਵੀ ਨੰਗੇ ਹੋ ਜਾਣਗੇ ਅਤੇ ਸਾਰਾ ਕੁਝ ਚਿੱਟੇ ਦਿਨ ਵਾਂਗ ਸਾਫ਼ ਹੋ ਜਾਵੇਗਾ। 60 ਦਿਨਾਂ ਦੇ ਸ਼ਾਂਤਮਈ ਮਾਹੌਲ ਨੂੰ ਜਾਣ-ਬੁੱਝ ਕੇ ਖ਼ਰਾਬ ਕੀਤਾ ਗਿਆ ਹੈ।Farmers ProtestREAD MORE : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੀ ਵਿਗੜੀ ਸਿਹਤ, ਹਸਪਤਾਲ ‘ਚ ਦਾਖਲ

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਿਕਰਮ ਸਿੰਘ ਮਜੀਠੀਆ ਵੱਲੋਂ ਹੁਸ਼ਿਆਰਪੁਰ 'ਚ ਪ੍ਰੈੱਸ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀ ਹਮੇਸ਼ਾਂ ਹੀ ਦੇਸ਼ ਦੇ ਭਲੇ ਲਈ ਮਰਦੇ ਹਨ ਅਤੇ ਅੱਜ ਕਿਰਸਾਨੀ ਲਾਹੇਵੰਦ ਧੰਦਾ ਨਹੀਂ ਰਿਹਾ। ਉਪਰੋਂ ਕੇਂਦਰ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਲਿਆਂਦੇ ਗਏ ਹਨ, ਜਿਨ੍ਹਾਂ ਨਾਲ ਕਿਸਾਨਾਂ ’ਚ ਖ਼ੌਫ਼ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਉਹ ਕੜਾਕੇ ਦੀ ਠੰਡ ’ਚ ਸ਼ਾਂਤਮਈ ਧਰਨੇ ਦੇ ਰਹੇ ਹਨ।

This was an act of conspiracy to malign peaceful movement: Digvijay Singh

ਹੋਰ ਪੜ੍ਹੋ : ਲਾਲ ਕਿਲ੍ਹੇ ਦੀ ਹਿੰਸਾ ਤੋਂ ਬਾਅਦ ਸੰਨੀ ਦਿਓਲ ਨੇ ਦੀਪ ਸਿੱਧੂ ਤੋਂ ਝਾੜਿਆ ਪੱਲਾ

ਇਨ੍ਹਾਂ ਧਰਨਿਆਂ ’ਤੇ ਪੂਰੀ ਦੁਨੀਆਂ ਦੀ ਨਜ਼ਰ ਟਿਕੀ ਹੋਈ ਹੈ ਅਤੇ ਇਸਨੂੰ ਤਾਰਪੀਡੋ ਕਰਨ ਲਈ ਸਰਕਾਰ ਦਾ ਪੂਰਾ ਜ਼ੋਰ ਲੱਗਾ ਰਹੀ ਹੈ। ਲਾਲ ਕਿਲੇ੍ਹ ’ਤੇ ਵਾਪਰੀ ਘਟਨਾ ਨਾਲ ਏਜੰਸੀਆਂ ਅਤੇ ਕੇਂਦਰ ਸਰਕਾਰ ’ਤੇ ਸਵਾਲੀਆ ਨਿਸ਼ਾਨ ਖੜ੍ਹਾਂ ਹੁੰਦਾ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਰੂਟ ਨੂੰ ਛੱਡ ਕੇ ਕਿਸ ਤਰ੍ਹਾਂ ਕੁੱਝ ਗਿਣੇ-ਚੁਣੇ ਲੋਕਾਂ ਨੂੰ ਪੁਲਸ ਵੱਲੋਂ ਲਾਲ ਕਿਲੇ੍ਹ ਤੱਕ ਜਾਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਲਾਲ ਕਿਲ੍ਹਾ ਕੋਈ ਆਮ ਨਹੀਂ ਹੈ, ਜਿਸ ਦੇ ਦਰਵਾਜ਼ੇ ਅਸਾਨੀ ਨਾਲ ਖੋਲ੍ਹੇ ਜਾ ਸਕਣ।

Farmers Tractor March Delhi Violence: During tractor march in Delhi, Samyukta Kisan Morcha thanked farmers for participation in Farmers' Republic Day parade.

ਮਜੀਠੀਆ ਨੇ ਕਿਹਾ ਕਿ ਇਕ ਕਿਸਾਨ ਜਥੇਬੰਦੀ ਦਾ ਅਤੇ 2 ਹੋਰ ਅਜਿਹੇ ਵਿਅਕਤੀ ਜੋ ਬੇਖੌਫ਼ ਹੋ ਕੇ ਕੁੱਝ ਨੌਜਵਾਨਾਂ ਨੂੰ ਵਰਗਲਾ ਕੇ ਆਪਣੇ ਨਾਲ ਲਾਲ ਕਿਲ੍ਹੇ ’ਤੇ ਲੈ ਗਏ ਅਤੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਨਵਾਂ ਮੋੜ ਦਿੱਤਾ ਗਿਆ। ਜਦਕਿ ਇਨ੍ਹਾਂ ਨੂੰ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਆਪਣੇ ਤੋਂ ਦੂਰ ਰੱਖ ਰਹੀਆਂ ਸਨ। ਇਕ ਸਵਾਲ ਦੇ ਜਵਾਬ ਵਿਚ ਮਜੀਠੀਆ ਨੇ ਕਿਹਾ ਕਿ ਕੇਂਦਰ ਵਿਚ ਹੁਸ਼ਿਆਰਪੁਰ ਤੋਂ ਭਾਜਪਾ ਦੇ ਮੰਤਰੀ ਨੇ ਨਵੀਂ ਇੰਡਸਟਰੀ ਤਾਂ ਕੀ ਲਿਆਉਣੀ ਸੀ|

ਪਹਿਲਾਂ ਚੱਲ ਰਹੀ ਇੰਡਸਟਰੀ ਵੀ ਬੰਦ ਹੋਣ ਦੀ ਕਗਾਰ ’ਤੇ ਹੈ। ਇਹ ਹਰ ਕੋਈ ਜਾਣਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਪੂਰੇ ਜ਼ਿਲਿ੍ਹਆਂ ਦਾ ਕਦੇ ਦੌਰਾ ਵੀ ਨਹੀਂ ਕੀਤਾ ਅਤੇ ਲੋਕਾਂ ਨਾਲ ਕੀਤੇ ਵਾਅਦੇ ਵੀ ਕਦੇ ਪੂਰੇ ਨਹੀਂ ਕੀਤੇ ਸਨ। ਲੋਕ ਅੱਜ ਆਪਣੇ-ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ।

Related Post