ਸ਼੍ਰੋਮਣੀ ਅਕਾਲੀ ਦਲ ਨੇ ਲੋਕਾਂ ਤੋਂ ਸੁਝਾਅ ਲੈ ਕੇ ਲਏ 13 ਅਹਿਮ ਫੈਸਲੇ

By  Pardeep Singh September 5th 2022 04:27 PM -- Updated: September 5th 2022 05:39 PM

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਅਤੇ ਸਮੁੱਚੀ ਲੀਡਰਸ਼ਿਪ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕਾਂ ਤੋਂ ਸੁਝਾਅ ਲੈ ਕੇ 13 ਅਹਿਮ ਫੈਸਲੇ ਲਏ ਗਏ ਹਨ ਉਨ੍ਹਾਂ ਉੱਤੇ ਵਿਸ਼ੇਸ਼ ਚਰਚਾ ਕੀਤੀ ਗਈ। ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਹੀ ਕੌਮ ਦੀ ਲੜਾਈ ਲੜ ਸਕਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਐਮਰਜੈਂਸੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸਮੁੱਚੀ ਲੀਡਰਸ਼ਿਪ ਇੱਕ ਹੈ ਅਤੇ ਇਕ ਰਹੇਗੀ।

 

ਉਨ੍ਹਾਂ ਨੇ ਕਿਹਾ ਹੈ ਕਿ ਅਕਾਲੀ ਦਲ ਉੱਤੇ ਲੱਖਾ ਮੁਸੀਬਤਾਂ ਆਈਆ ਹਨ ਪਰ ਅਕਾਲੀ ਦਲ ਹਮੇਸ਼ਾ ਲੜਦਾ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਹਿਮ ਫੈਸਲੇ ਲਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਅਕਾਲੀ ਦਲ ਨੇ 13 ਅਹਿਮ ਫੈਸਲੇ ਹਨ-

ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਵੱਧ ਤੋਂ ਵੱਧ ਦੋ ਵਾਰ ਪੰਜ ਪੰਜ ਸਾਲਾਂ ਲਈ ਲਗਾਤਾਰ ਚੁਣਿਆ ਜਾ ਸਕਦਾ ਹੈ ਤੀਜੀ ਮਿਆਦ ਲਈ ਇਕ ਮਿਆਦ ਦੀ ਬ੍ਰੇਕ ਲਾਜ਼ਮੀ ਹੈ।

ਦੂ਼ਜਾ ਅਹਿਮ ਫੈਸਲਾ ਹੈ ਕਿ ਇਕ ਪਰਿਵਾਰ ਇਕ ਟਿਕਟ।

ਚੌਥਾ ਫੈਸਲਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਪਾਰਲੀਮਾਨੀ ਬੋਰਡ ਹੋਵੇਗਾ, ਇਹ ਬੋਰਡ ਪਾਰਟੀ ਪ੍ਰਧਾਨ ਨੂੰ ਅਹਿਮ ਮੁੱਦਿਆਂ ਮਸਲਿਆਂ ਤੇ ਫੈਸਲੇ ਲੈਣ ਲਈ ਆਪਣੀਆਂ ਸਿਫ਼ਾਰਸ਼ਾਂ ਕਰੇਗਾ।

ਪੰਜਵਾ ਫੈਸਲਾ ਜ਼ਿਲ੍ਹਾ ਜਥੇਦਾਰ ਖੁਦ ਚੋਣ ਨਹੀਂ ਲੜੇਗਾ ਜੇਕਰ ਚੋਣ ਲੜਨੀ ਪੈਂਦੀ ਹੈ ਤਾਂ ਉਹ ਜਥੇਦਾਰੀ ਤੋਂ ਅਸਤੀਫਾ ਦੇਣਾ ਹੋਵੇਗਾ ਅਤੇ ਉਸ ਦੀ ਜਗ੍ਹਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਜਾਵੇਗਾ।

ਛੇਵਾਂ ਫੈਸਲਾ ਹੈ ਕਿ ਜ਼ਿਲ੍ਹਾ ਪ੍ਰਧਾਨ ਸਮੇਤ ਸਾਰੇ ਸਿੱਖ ਅਹੁਦੇਦਾਰ ਸਾਬਤ ਸੂਰਤ ਸਿੱਖ ਹੋਣਗੇ ਹਾਲਾਂਕਿ ਇਹ ਸ਼ਰਤ ਦੂਜੇ ਧਰਮਾਂ ਦੇ ਮੈਂਬਰਾਂ ਤੇ ਲਾਗੂ ਨਹੀਂ ਹੋਵੇਗੀ।

ਸੱਤਵਾ ਅਹਿਮ ਫੈਸਲਾ ਹੈ ਕਿ ਪਾਰਟੀ ਵਿੱਚ ਦਲਿਤਾਂ ਨੂੰ ਬਰਾਬਰ ਦਾ ਸਨਮਾਨ ਦਿੱਤਾ ਜਾਵੇਗਾ। ਕੋਰ ਕਮੇਟੀ ਵਿੱਚ ਨੌਜਵਾਨਾਂ ਅਤੇ ਮਹਿਲਾਵਾਂ ਨੂੰ ਵਿਸ਼ੇਸ਼ ਸਥਾਨ ਦਿੱਤਾ ਜਾਵੇਗਾ।

ਪਾਰਟੀ ਦਾ ਅੱਠਵਾਂ ਫੈਸਲਾ ਹੈ ਕਿ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ 50 ਸਾਲ ਤੋਂ ਘੱਟ ਉਮਰ ਦੇ ਵਰਕਰਾਂ ਨੂੰ ਟਿਕਟਾਂ ਦਿੱਤੀਆ ਜਾਣਗੀਆ।

ਪਾਰਟੀ ਨੇ ਨੌਵਾ ਫੈਸਲਾ ਕੀਤਾ ਹੈ ਕਿ  ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਿਤੀ ਦੇ ਨਾਲ ਨਾਲ ਬੋਰਡਾਂ ਕਾਰਪੋਰੇਸ਼ਨਾਂ ਅਤੇ ਹੋਰ ਅਹੁਦਿਆਂ ਦੇ ਚੇਅਰਮੈਨੀਆਂ ਸਿਰਫ਼ ਪਾਰਟੀ ਵਰਕਰਾਂ ਨੂੰ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੇ ਪਰਿਵਾਰਾਂ ਨੂੰ ਇਨ੍ਹਾਂ ਅਹੁਦਿਆਂ ਲਈ ਨਹੀਂ ਵਿਚਾਰਿਆ ਜਾਵੇਗਾ।

ਦਸਵਾਂ ਫੈਸਲਾ ਹੈ ਕਿ ਯੂਥ ਅਕਾਲੀ ਦਲ ਦੀ ਮੈਂਬਰਸ਼ਿਪ ਲਈ ਉਮਰ ਦੀ ਸੀਮਾ ਪੈਂਤੀ ਸਾਲ ਹੋਵੇਗੀ ਯੂਥ ਅਕਾਲੀ ਦਲ ਦੇ ਪ੍ਰਧਾਨ ਲਈ ਪੰਜ ਸਾਲ ਦੀ ਛੋਟ ਹੋਵੇਗੀ ਐਸ.ਓ.ਆਈ. ਅਤੇ ਸਿੱਖ ਸਟੂਡੈਂਟ ਫੈੱਡਰੇਸ਼ਨ ਕੇਵਲ ਕਾਲਜਾਂ ਯੂਨੀਵਰਸਿਟੀਆਂ ਤਕ ਹੀ ਸੀਮਤ ਰਹੇਗਾ ਉਮਰ ਸੀਮਾ ਤੀਹ ਸਾਲ ਰਹੇਗੀ।

ਮਹੇਸ਼ਇੰਦਰ ਸਿੰਘ ਦਾ ਕਹਿਣਾ ਹੈ ਕਿ ਪਾਰਟੀ ਨੇ 11ਵਾਂ ਫੈਸਲਾ ਕੀਤਾ ਹੈ ਕਿ ਸੋਸ਼ਲ ਮੀਡੀਆ ਉੱਤੇ ਐਕਟਿਵ ਹੋਣ ਲਈ ਇਕ ਬੂਥਾਂ ਉੱਤੇ ਕਮੇਟੀ ਬਣਾਈ ਜਾਵੇਗੀ। ਜੋ ਆਪਣੇ ਪੱਧਰ ਉੱਤੇ ਸ਼ੋਸਲ ਤੌਰ ਉੱਤੇ ਵੀ ਮਜ਼ਬੂਤ ਹੋਵੇਗੀ।

12ਵਾਂ ਫੈਸਲਾ ਹੈ ਕਿ ਪਰਵਾਸੀ ਭਾਰਤੀਆਂ ਤਕ ਪਹੁੰਚ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਅਤੇ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ।

ਪਾਰਟੀ ਦਾ 13ਵਾਂ ਫੈਸਲਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਰ ਹਲਕੇ ਵਿੱਚ ਜਾ ਕੇ ਵਰਕਰਾਂ ਨਾਲ ਮੀਟਿੰਗ ਕਰਨੇ ਅਤੇ ਲੋਕਾਂ ਨੂੰ ਪਾਰਟੀ ਦੇ ਇਤਿਹਾਸ ਤੋਂ ਜਾਣੂ ਕਰਵਾਉਣਗੇ।

ਇਹ ਵੀ ਪੜ੍ਹੋ: ਟੋਲ ਪਲਾਜ਼ੇ ਨੂੰ ਲੈ ਕੇ ਦਲਬੀਰ ਗੋਲਡੀ ਨੇ ਮਾਨ ਸਰਕਾਰ ਨੂੰ ਘੇਰਿਆ, ਜਾਣੋ ਕੀ ਕਿਹਾ

-PTC News

Related Post