ਚੌਕੀ ਇੰਚਾਰਜ ਵੱਲੋਂ ਔਰਤ ਦੀ ਕੁੱਟਮਾਰ ਕਾਰਨ ਸਥਿਤੀ ਤਣਾਅਪੂਰਨ ਬਣੀ

By  Ravinder Singh June 23rd 2022 08:08 PM

ਹੁਸ਼ਿਆਰਪੁਰ : ਪਹਾੜੀ ਖਿੱਤੇ ਦੇ ਪਿੰਡ ਜੇਜੋਂ ਦੁਆਬਾ ਦੀ ਪੁਲਿਸ ਚੌਕੀ ਅੱਗੇ ਮਾਹੌਲ ਉਸ ਵੇਲੇ ਤਣਾਅ ਵਾਲਾ ਹੋ ਗਿਆ ਜਦੋਂ ਇੱਕ ਔਰਤ ਦੀ ਚੌਕੀ ਇੰਚਾਰਜ ਵੱਲੋਂ ਕੀਤੀ ਸ਼ਰੇਆਮ ਕੁੱਟਮਾਰ ਦਾ ਇਨਸਾਫ ਨਾ ਮਿਲਦਾ ਦੇਖ ਪਿੰਡ ਵਾਸੀਆਂ ਨੇ ਪੁਲਿਸ ਚੌਕੀ ਅੱਗੇ ਧਰਨਾ ਦੇ ਕੇ ਪੁਲਿਸ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਮਾਮਲੇ ਦੀ ਪੜਤਾਲ ਲਈ ਮੇਹਟੀਆਣਾ ਤੋਂ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਭੇਜੀ ਨੌਜਵਾਨ ਮਹਿਲਾ ਥਾਣਾ ਮੁਖੀ ਦੀ ਸੂਝ ਬੂਝ ਨਾਲ ਟਕਰਾਅ ਹੋਣੋ ਟਲ ਗਿਆ। ਪਿੰਡ ਵਾਸੀਆਂ ਨੇ ਚੌਕੀ ਅੱਗੇ ਜੰਮ ਕੇ ਨਾਅਰੇਬਾਜ਼ੀ ਕਰਦੇ ਹੋਏ ਚੌਕੀ ਇੰਚਾਰਜ ਨੂੰ ਬਦਲਣ ਦੀ ਮੰਗ ਕੀਤੀ।

ਚੌਕੀ ਇੰਚਾਰਜ ਵੱਲੋਂ ਔਰਤ ਦੀ ਕੁੱਟਮਾਰ ਕਾਰਨ ਸਥਿਤੀ ਤਣਾਅਪੂਰਨ ਬਣੀ

ਪ੍ਰਾਪਤ ਜਾਣਕਾਰੀ ਅਨੁਸਾਰ ਮਮਤਾ ਰਾਣੀ ਪਤਨੀ ਨਰਿੰਦਰ ਕੁਮਾਰ ਵਾਸੀ ਜੇਜੋਂ ਦੁਆਬਾ ਨੇ ਦੱਸਿਆ ਕਿ 14 ਜੂਨ ਦੀ ਰਾਤ ਨੌਂ ਵਜੇ ਦੇ ਕਰੀਬ ਉਹ ਆਪਣੇ ਪੁੱਤਰਾਂ ਚੇਤਨ ਕੁਮਾਰ ਤੇ ਪਿੰਸ ਕੁਮਾਰ ਨਾਲ ਆਪਣੀ ਦੁਕਾਨ ਦੀ ਮੁਰੰਮਤ ਦਾ ਕੰਮ ਕਰਵਾ ਰਹੀ ਸੀ ਤਾਂ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਚੌਕੀ ਇੰਚਾਰਜ ਮੰਨਾ ਸਿੰਘ ਨੇ ਉਨ੍ਹਾਂ ਨੂੰ ਦੁਕਾਨ ਉਤੇ ਆ ਕੇ ਦਬਕੇ ਮਾਰਨੇ ਸ਼ੁਰੂ ਕਰ ਦਿੱਤੇ ਜਦਕਿ ਆਸ ਪਾਸ ਦੀਆਂ ਦੁਕਾਨਾਂ ਵੀ ਅਜੇ ਖ਼ੁੱਲੀਆਂ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੁਕਾਨਾਂ ਬੰਦ ਕਰਨ ਸਬੰਧੀ ਕਿਸੇ ਹੁਕਮ ਦੀ ਮੰਗ ਕੀਤੀ ਤਾਂ ਉਸ ਨੇ ਦਬਕੇ ਮਾਰਨੇ ਸ਼ੁਰੂ ਕਰ ਦਿੱਤੇ।

ਚੌਕੀ ਇੰਚਾਰਜ ਵੱਲੋਂ ਔਰਤ ਦੀ ਕੁੱਟਮਾਰ ਕਾਰਨ ਸਥਿਤੀ ਤਣਾਅਪੂਰਨ ਬਣੀਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਉਸ ਦੀਆਂ ਵਧੀਕੀਆਂ ਦੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਥਾਣੇਦਾਰ ਮੰਨਾ ਸਿੰਘ ਨੇ ਉਸ ਦੇ ਚਪੇੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਸ਼ਰਾਬ ਦੇ ਨਸ਼ੇ 'ਚ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦੋਸ਼ ਲਗਾਇਆ ਕਿ ਥਾਣੇਦਾਰ ਬਿਨਾਂ ਵਰਦੀ ਦੇ ਹੀ ਉਨ੍ਹਾਂ ਦੀ ਦੁਕਾਨ ਅੱਗੇ ਪੁਲਿਸ ਦੀ ਗੱਡੀ ਖੜ੍ਹੀ ਕਰ ਕੇ ਚਲਾਨ ਕੱਟਣ ਲੱਗ ਪੈਂਦਾ ਹੈ। ਉਨ੍ਹਾਂ ਇਸ ਸਬੰਧੀ 15 ਜੂਨ ਨੂੰ ਜਿਲ੍ਹਾ ਪੁਲਿਸ ਮੁਖੀ ਨੂੰ ਸ਼ਿਕਾਇਤ ਕੀਤੀ ਪਰੰਤੂ ਉਨ੍ਹਾਂ ਦੀ ਕੋਈ ਸੁਣਵਾਈ ਨਾ ਹੋਈ ਉਲਟਾ ਥਾਣੇਦਾਰ ਉਨ੍ਹਾਂ ਵੱਲੋਂ ਬਣਾਈ ਵੀਡੀਓ ਨੂੰ ਡਿਲੀਟ ਕਰਨ ਲਈ ਜ਼ੋਰ ਪਾ ਰਿਹਾ ਹੈ ਅਤੇ ਝੂਠੇ ਕੇਸ ਵਿਚ ਫਸਾਉਣ ਦੇਣ ਦੀਆਂ ਧਮਕੀਆਂ ਦੇ ਰਿਹਾ ਹੈ।

ਚੌਕੀ ਇੰਚਾਰਜ ਵੱਲੋਂ ਔਰਤ ਦੀ ਕੁੱਟਮਾਰ ਕਾਰਨ ਸਥਿਤੀ ਤਣਾਅਪੂਰਨ ਬਣੀਉਨ੍ਹਾਂ ਇਨਸਾਫ਼ ਨਾ ਮਿਲਦਾ ਦੇਖ ਅੱਜ ਪੁਲਿਸ ਚੌਕੀ ਜੇਜੋਂ ਦੁਆਬਾ ਅੱਗੇ ਧਰਨਾ ਮਾਰ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ। ਮੇਹਟੀਆਣਾ ਪੁਲਿਸ ਮੁਖੀ ਪ੍ਰਭਜੋਤ ਕੌਰ ਨੇ ਆਪਣੀ ਸੂਝ ਬੂਝ ਨਾਲ ਤਲਖ਼ੀ ਨੂੰ ਸ਼ਾਂਤ ਕੀਤਾ ਅਤੇ ਮਾਮਲੇ ਦੀ ਤੈਅ ਤੱਕ ਜਾਣ ਦਾ ਵਾਅਦਾ ਕੀਤਾ | ਮਾਮਲਾ ਉਸ ਸਮੇਂ ਬਹੁਤ ਸੋਗਮਈ ਹੋ ਗਿਆ ਜਦੋਂ ਆਪਣੀ ਮਾਂ ਦੀ ਕੁੱਟਮਾਰ ਦੀ ਦਾਸਤਾਨ ਸੁਣਾਉਂਦੇ ਦੋਨੋਂ ਬੇਟੇ ਪੁਲਿਸ ਅਤੇ ਪੰਚਾਇਤ ਦੀ ਹਾਜ਼ਰੀ ਵਿਚ ਫੁੱਟ ਫੁੱਟ ਕੇ ਰੋ ਪਏ। ਪਿੰਡ ਜੇਜੋਂ ਦੀ ਪੰਚਾਇਤ ਨੇ ਮੌਕੇ ਉਤੇ ਹੀ ਥਾਣੇਦਾਰ ਦੀਆਂ ਸ਼ਿਕਾਇਤਾਂ ਦਾ ਟੋਕਰਾ ਭਰ ਸੁਣਾਇਆ ਅਤੇ ਲਿਖਤੀ ਤੌਰ ਉਤੇ ਅਰਜ਼ੀ ਦੇ ਕੇ ਮੰਨਾ ਸਿੰਘ ਨੂੰ ਉੱਥੋਂ ਬਦਲਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ : ਸੰਗਰੂਰ ਜ਼ਿਮਨੀ ਚੋਣਾਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਰਕਰਾਂ ਅਤੇ ਆਗੂਆਂ ਦਾ ਕੀਤਾ ਧੰਨਵਾਦ

Related Post