Youtube 'ਤੇ ਇਸ ਗਾਣੇ ਨੇ ਬਣਾਇਆ ਵਿਸ਼ਵ ਰਿਕਾਰਡ, ਮਿਲੇ 100 ਕਰੋੜ ਵਿਊਜ਼

By  Riya Bawa January 15th 2022 10:36 AM

Baby Shark Video Viral: ਹਾਲਾਂਕਿ ਯੂਟਿਊਬ 'ਤੇ ਹਰ ਰੋਜ਼ ਲੱਖਾਂ ਵੀਡੀਓਜ਼ ਪ੍ਰਕਾਸ਼ਤ ਹੁੰਦੇ ਹਨ, ਪਰ ਕੁਝ ਵੀਡੀਓ ਅਜਿਹੇ ਹਨ ਜੋ ਇਤਿਹਾਸ ਰਚਦੇ ਹਨ। ਇਨ੍ਹਾਂ 'ਚੋਂ ਇਕ ਵੀਡੀਓ (Baby Shark) 'ਬੇਬੀ ਸ਼ਾਰਕ' ਹੈ ਜਿਸ ਨੇ ਇਤਿਹਾਸ ਰਚ ਦਿੱਤਾ ਹੈ। ਬੇਬੀ ਸ਼ਾਰਕ ਯੂਟਿਊਬ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦੇਖੀ ਜਾਣ ਵਾਲੀ ਵੀਡੀਓ ਹੈ। Baby Shark ਵੀਡੀਓ ਨੂੰ 10 ਅਰਬ ਯਾਨੀ 100 ਕਰੋੜ ਵਿਊਜ਼ ਮਿਲ ਚੁੱਕੇ ਹਨ।

ਯੂਟਿਊਬ 'ਤੇ ਇਸ ਤੋਂ ਪਹਿਲਾਂ ਕਿਸੇ ਵੀ ਵੀਡੀਓ ਨੂੰ ਇੰਨੇ ਵਿਊਜ਼ ਨਹੀਂ ਮਿਲੇ ਹਨ। ਬੇਬੀ ਸ਼ਾਰਕ ਤੋਂ ਬਾਅਦ ਦੂਜਾ ਸਭ ਤੋਂ ਵੱਧ ਦੇਖਿਆ ਗਿਆ ਵੀਡੀਓ 7.7 ਬਿਲੀਅਨ ਵਿਊਜ਼ ਦੇ ਨਾਲ Despacito ਹੈ।

ਬੇਬੀ ਸ਼ਾਰਕ ਨੂੰ ਦੱਖਣੀ ਕੋਰੀਆ ਦੀ ਵਿਦਿਅਕ ਮਨੋਰੰਜਨ ਫਰਮ ਪਿੰਕਫੌਂਗ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਵਿੱਚ ਕੋਰੀਅਨ ਅਮਰੀਕਨ ਗਾਇਕ ਸੇਗੋਇਨ ਨੇ ਆਪਣੀ ਆਵਾਜ਼ ਦਿੱਤੀ ਹੈ। ਬੇਬੀ ਸ਼ਾਰਕ ਨੂੰ 2016 ਵਿੱਚ ਯੂਟਿਊਬ 'ਤੇ ਅਪਲੋਡ ਕੀਤਾ ਗਿਆ ਸੀ। ਪਿਛਲੇ ਸਾਲ ਨਵੰਬਰ ਵਿੱਚ ਇਸ ਵੀਡੀਓ ਨੂੰ 7.04 ਬਿਲੀਅਨ ਵਿਊਜ਼ ਮਿਲੇ ਸਨ।

-PTC News

Related Post