ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਨੇ ਵੀ ਤਨਖਾਹ ਕਮਿਸ਼ਨ ਦੀ ਰਿਪੋਰਟ ਕੀਤੀ ਰੱਦ

By  Jagroop Kaur June 23rd 2021 06:42 PM -- Updated: June 23rd 2021 06:44 PM

ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪਰਧਾਨ ਸਰਦਾਰ ਭੁਪਿੰਦਰ ਸਿੰਘ ਸੱਚਰ ਦੀ ਪ੍ਰਧਾਨਗੀ ਅਧੀਨ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਸਵਿੰਦਰ ਬੜੀ ਨੇ ਤਨਖਾਹ ਕਮਿਸ਼ਨ ਵੱਲੋਂ ਲੰਮੇ ਅਰਸੇ ਦੀ ਦੇਰੀ ਉਪਰੰਤ ਜਾਰੀ ਕੀਤੀ ਰਿਪੋਰਟ ਦੀਆਂ ਸਿਫਾਰਸਾਂ ਨੂੰ ਪੰਜਾਬ ਭਰ ਦੇ ਵੈਟਨਰੀ ਇੰਸਪੈਕਟਰ ਰੱਦ ਕਰਦੇ ਹਨ। ਸੂਬੇ ਦੇ ਵਿੱਤ ਮੰਤਰੀ ਵੱਲੋਂ ਅਖਬਾਰਾਂ ਰਾਹੀ ਕੀਤੇ ਜਾ ਰਹੇ ਦਾਅਵੇ ਸੱਚਾਈ ਤੋਂ ਕੋਹਾਂ ਦੂਰ ਹਨ।Read More : ਵੈਕਸੀਨੇਸ਼ਨ ਪ੍ਰੋਗਰਾਮ ‘ਚ ਦਿਲਚਸਪੀ ਦਿਖਾਉਣ ਵਾਲੇ ਦੇਸ਼ਾਂ ਬਾਰੇ CoWIN ਕਰੇਗਾ ਤਜ਼ਰਬਾ ਸਾਂਝਾ

ਸੂਬਾ ਪਰੈਸ ਸਕੱਤਰ ਕਿਸ਼ਨ ਚੰਦਰ ਮਹਾਜਨ ਨੇ ਕਿਹਾ ਕਿ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਮੰਗ ਕਰਦੀ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਲਟਕ ਰਹੀਆਂ ਡੀ ਏ ਦੀਆਂ ਕਿਸਤਾਂ ਦੇਣ ਉਪਰੰਤ ਸਮੁੱਚੇ ਮੁਲਾਜਮਾਂ ਨੂੰ 2.59 ਦੀ ਦਰ ਨਾਲ ਵਾਧਾ ਦਿੱਤਾ ਜਾਵੇ ਅਤੇ ਪਿਛਲੇ ਚਾਰ ਸਾਲਾਂ ਦੇ ਬਕਾਏ ਨਕਦ ਜਾਰੀ ਕੀਤੇ ਜਾਣ। ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਸਾਂਝੇ ਮੁਲਾਜਮ ਫਰੰਟ ਵੱਲੋਂ ਪੰਜਾਬ ਸਰਕਾਰ ਖਿਲਾਫ ਕੀਤੇ ਜਾ ਰਹੇ ਅੰਦੋਲਨ ਵਿਚ ਡਟ ਕੇ ਹਿੱਸਾ ਲਵੇਗੀ ਅਤੇ ਉਨਾਂ ਵੱਲੋਂ ਐਲਾਨੇ ਹਰ ਪਰੋਗਰਾਮ ਵਿਚ ਭਰਵੀਂ ਸਮੂਲੀਅਤ ਕਰੇਗੀ

ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵੱਲੋਂ ਪੇਅ ਕਮਿਸ਼ਨ ਦੀ ਰਿਪੋਰਟ ਰੱਦ

Read More : ਪੰਜਾਬ ਮੁੱਖ ਸਕੱਤਰ ਵਲੋਂ ਕੋਰੋਨਾ ਤਹਿਤ ਸਿਹਤ ਸਹੂਲਤਾਂ ਲਈ ਚੁੱਕੇ ਜਾਣਗੇ ਅਹਿਮ ਕਦਮ

ਜੇਕਰ ਪੰਜਾਬ ਸਰਕਾਰ ਨੇ ਪੇਅ ਕਮਿਸ਼ਨ ਦੀਆਂ ਤਰੁੱਟੀਆਂ ਵੱਲੋਂ ਧਿਆਨ ਨਾ ਦਿੱਤਾ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਮੁਲਾਜਮ ਸਰਕਾਰ ਦੀ ਡਟਵੀਂ ਵਿਰੋਧਤਾ ਕਰਨਗੇ।ਇਸ ਮੌਕੇ ਸੂਬਾ ਵਿੱਤ ਸਕੱਤਰ ਰਾਜੀਵ ਮਲਹੋਤਰਾ,ਗੁਰਦੀਪ ਬਾਸੀ,ਹਰਪਰੀਤ ਸਿੰਘ ਸਿੱਧੂ,ਜਸਵਿੰਦਰ ਸਿੰਘ ਢਿੱਲੋਂ,ਗੁਰਮੀਤ ਸਿੰਘ ਮਹਿਤਾ,ਮਨਦੀਪ ਸਿੰਘ ਗਿੱਲ,ਦਲਜੀਤ ਸਿੰਘ ਰਾਜਾਤਾਲ,ਹਰਪਰੀਤ ਸਿੰਘ ਸੰਧੂ,ਜਗਸੀਰ ਸਿੰਘ ਖਿਆਲਾ,ਸਤਿਨਾਮ ਸਿੰਘ ਫਤਹਿਗੜ,ਬਰਿਜ ਲਾਲ ਪੂਹਲਾ ਸਮੇਤ ਵੱਡੀ ਗਿਣਤੀ ਵਿਚ ਆਗੂ ਸਾ਼ਮਿਲ ਸਨ

Related Post