ਨਿੱਕੇ ਬੱਚਿਆਂ ਨੇ ਇੰਝ ਦਿੱਤਾ ਕਿਸਾਨਾਂ ਨੂੰ ਸਮਰਥਨ, ਵੱਖੋ ਵੱਖ ਤਰੀਕੇ ਨਾਲ ਵਧਾਇਆ ਹੌਂਸਲਾ

By  Jagroop Kaur December 9th 2020 12:27 AM

ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਡਟੇ ਹੋਏ ਹਨ। ਇਸ ਸੰਘਰਸ਼ ਦੀ ਆਵਾਜ਼ ਅੱਜ ਦੇਸ਼ ਵਿਦੇਸ਼ ਵਿਚ ਗੂੰਜੀ ,ਜਿਥੇ ਭਾਰਤ ਬੰਦ ਦੇ ਸੱਦੇ ਦੇ ਚਲਦਿਆਂ ਸਭ ਕੁਝ ਬੰਦ ਰਿਹਾ ਪਰ ਜੋ ਨਾ ਬੰਦ ਹੋ ਸਕੀ ਉਹ ਸੀ ਕਿਸਾਨੀ ਸੰਘਰਸ਼ ਦੀ ਆਵਾਜ਼। ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅੱਜ ਪੂਰੇ ਭਾਰਤ 'ਚ ਕਿਸਾਨਾਂ ਵਲੋਂ ਭਾਰਤ ਬੰਦ ਦੀ ਕਾਲ ਦਿੱਤੀ ਗਈ।ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਭਾਰਤ ਬੰਦ ਦਾ ਵਿਆਪਕ ਅਸਰ ਵੇਖਣ ਨੂੰ ਮਿਲਿਆ।ਪੰਜਾਬ , ਦਿੱਲੀ ਤੋਂ ਇਲਾਵਾ ਯੂ. ਪੀ, ਉੱਤਰਾਖੰਡ, ਜੰਮੂ, ਹਰਿਆਣਾ , ਹਿਮਾਚਲ ਓਡੀਸ਼ਾ, ਮਹਾਰਾਸ਼ਟਰ ਆਦਿ ਸੂਬਿਆਂ 'ਚ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ ਹੀ ਉਥੇ ਹੀ ਇਹ ਗੂੰਜ ਵਿਦੇਸ਼ਾਂ ਤੱਕ ਵੀ ਰਹੀ।

ਇਥੇ ਅਹਿਮ ਗੱਲ ਹੋਰ ਸਾਹਮਣੇ ਆਈ ਹੈ ਕਿ ਜਿਥੇ ਕਿਸਾਨਾਂ ਦੀ ਇਹ ਲੜਾਈ ਹੁਣ ਜਨ ਅੰਦੋਲਨ ਬਣ ਕੇ ਉੱਭਰੀ ਹੈ। ਜਿਥੇ ਨੌਜਵਾਨ ਅਤੇ ਬਜ਼ੁਰਗ ਕਿਸਾਨ ਆਪਣੇ ਹੱਕਾਂ ਦੀ ਲੜਾਈ ਲਈ ਪਿਛਲੇ 12 ਦਿਨਾਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਡਟੇ ਹਨ। ਇਸ ਅੰਦੋਲਨ 'ਚ ਨਿੱਕੇ ਨਿੱਕੇ ਬੱਚੇ ਵੀ ਕਿਸਾਨਾਂ ਦੇ ਹੱਕ 'ਚ ਅੱਗੇ ਆਏ , ਜਿੰਨਾ ਆਪੋ ਆਪਣੇ ਤਰੀਕੇ ਨਾਲ ਕਿਸਾਨਾਂ ਦਾ ਸਮਰਥਨ ਕਰ ਕੇ ਹੋਂਸਲਾ ਅਫ਼ਜ਼ਾਈ ਕੀਤੀ।

ਦਿੱਲੀ ਸਥਿਤ ਸਿੰਘੂ ਸਰਹੱਦ ਤੋਂ ਲੈਕੇ ਘਰਾਂ ਵਿਚੋਂ ਕਿਸਾਨੀ ਹਿੱਤ ਦੀਆਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿੱਥੇ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਛੋਟੇ ਸਿੱਖ ਬੱਚੇ ਵੀ ਡਟੇ ਹਨ। ਦੋ ਬੱਚੀਆਂ ਨੇ ਡਰਾਇੰਗ ਬਣਾ ਕੇ ਕਿਸਾਨਾਂ ਦਾ ਹੌਂਸਲਾ ਵਧਾਇਆ ਤਾਂ ਉਥੇ ਹੀ ਸਿੱਖੀ ਦੇ ਪਹਿਰਾਵੇ 'ਚ ਇਕ ਛੋਟਾ ਜਿਹਾ ਬੱਚਾ ਖੇਤੀ ਕਾਨੂੰਨਾਂ ਖ਼ਿਲਾਫ਼ ਡਟਿਆ ਨਜ਼ਰ ਆਇਆ ।

ਇਸ ਤੋਂ ਇਲਾਵਾ ਸਿਰ 'ਤੇ ਦਸਤਾਰ ਸਜਾਈ ਜਜ਼ਬੇ ਨਾਲ ਭਰਿਆ ਹੋਇਆ ਇਕ ਬੱਚਾ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਨਾਅਰੇਬਾਜ਼ੀ ਕਰਦਾ ਹੋਇਆ ਨਜ਼ਰ ਆਇਆ। ਜਿੰਨਾ ਨੇ ਇਹ ਸਾਬਿਤ ਕਰ ਦਿੱਤਾ ਕਿ ਅੰਨਦਾਤਾ ਅੱਜ ਇੱਕਲਾ ਨਹੀਂ , ਆਉਣ ਵਾਲੀਆਂ ਪੀੜ੍ਹੀਆਂ ਵੀ ਊਨਾ ਦੇ ਇਸ ਸੰਘਰਸ਼ ਵਿਚ ਸਾਥ ਨੇ।

Related Post