ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਜਲ੍ਹਿਆਂਵਾਲਾ ਬਾਗ਼ ਕਤਲੇਆਮ ’ਤੇ ਪ੍ਰਗਟਾਇਆ ਦੁੱਖ , ਨਹੀਂ ਮੰਗੀ ਮੁਆਫ਼ੀ

By  Shanker Badra April 10th 2019 09:31 PM

ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਜਲ੍ਹਿਆਂਵਾਲਾ ਬਾਗ਼ ਕਤਲੇਆਮ ’ਤੇ ਪ੍ਰਗਟਾਇਆ ਦੁੱਖ , ਨਹੀਂ ਮੰਗੀ ਮੁਆਫ਼ੀ:ਲੰਡਨ : ਬਰਤਾਨੀਆ ਦੀ ਸੰਸਦ 'ਚ ਅੱਜ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ 13 ਅਪ੍ਰੈਲ 1919 ਨੂੰ ਵਾਪਰੇ ਜਲ੍ਹਿਆਂਵਾਲੇ ਬਾਗ਼ ਹੱਤਿਆਕਾਂਡ 'ਤੇ ਦੁੱਖ ਜਤਾਇਆ ਹੈ।

Theresa May Jallianwala Bagh Massacre Statement ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਜਲ੍ਹਿਆਂਵਾਲਾ ਬਾਗ਼ ਕਤਲੇਆਮ ’ਤੇ ਪ੍ਰਗਟਾਇਆ ਦੁੱਖ , ਨਹੀਂ ਮੰਗੀ ਮੁਆਫ਼ੀ

ਉਨ੍ਹਾਂ ਕਿਹਾ ਕਿ ਜੋ ਕੁਝ ਵੀ ਹੋਇਆ ਹੈ, ਉਹ ਉਸ 'ਤੇ ਅਫ਼ਸੋਸ ਪ੍ਰਗਟਾਉਂਦੇ ਹਨ।ਇਸ ਦੇ ਨਾਲ ਹੀ ਮੇਅ ਨੇ ਇਸ ਨੂੰ ਬ੍ਰਿਟਿਸ਼–ਭਾਰਤੀ ਇਤਿਹਾਸ ਦਾ ਇੱਕ ‘ਸ਼ਰਮਨਾਕ ਧੱਬਾ’ ਕਰਾਰ ਦਿੱਤਾ ਹੈ।

Theresa May Jallianwala Bagh Massacre Statement ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਜਲ੍ਹਿਆਂਵਾਲਾ ਬਾਗ਼ ਕਤਲੇਆਮ ’ਤੇ ਪ੍ਰਗਟਾਇਆ ਦੁੱਖ , ਨਹੀਂ ਮੰਗੀ ਮੁਆਫ਼ੀ

ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਜਲ੍ਹਿਆਂਵਾਲਾ ਬਾਗ਼ ਦੀ ਘਟਨਾ ਉੱਤੇ ਸਿਰਫ਼ ਦੁੱਖ ਹੀ ਪ੍ਰਗਟਾਇਆ ਹੈ ਪਰ ਮੁਆਫ਼ੀ ਨਹੀਂ ਮੰਗੀ।ਸ੍ਰੀਮਤੀ ਮੇਅ ਨੇ ਕਿਹਾ ਹੈ ਕਿ ‘ਜੋ ਕੁਝ ਵੀ ਵਾਪਰਿਆ, ਸਾਨੂੰ ਇਸ ਗੱਲ ਦਾ ਬਹੁਤ ਅਫ਼ਸੋਸ ਹੈ ,ਜਿਵੇਂ ਕਿ ਐਲਿਜ਼ਾਬੈਥ -ਦੂਜੀ ਜਲ੍ਹਿਆਂਵਾਲਾ ਬਾਗ਼ ਵਿਖੇ ਗਏ ਸਨ, ਤਦ ਉਨ੍ਹਾਂ ਇਸ ਕਤਲੇਆਮ ਦੀ ਘਟਨਾ ਨੂੰ ‘ਭਾਰਤ ਨਾਲ ਸਾਡੇ ਪਿਛਲੇ ਇਤਿਹਾਸ ਦੀ ਇੱਕ ਨਿਰਾਸ਼ਾਜਨਕ ਮਿਸਾਲ’ ਦੱਸਿਆ ਸੀ।

Theresa May Jallianwala Bagh Massacre Statement ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਜਲ੍ਹਿਆਂਵਾਲਾ ਬਾਗ਼ ਕਤਲੇਆਮ ’ਤੇ ਪ੍ਰਗਟਾਇਆ ਦੁੱਖ , ਨਹੀਂ ਮੰਗੀ ਮੁਆਫ਼ੀ

ਦੱਸਣਯੋਗ ਹੈ ਕਿ ਆਉਂਦੀ 13 ਅਪ੍ਰੈਲ ਨੂੰ ਜਲ੍ਹਿਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਨੂੰ 100 ਵਰ੍ਹੇ ਪੂਰੇ ਹੋਣ ਜਾ ਰਹੇ ਹਨ।

-PTCNews

Related Post