ਨਸ਼ਾ ਅਤੇ ਪੁਲਿਸ ਮਾਮਲਾ: ਹਾਈ ਕੋਰਟ ਐਡਵੋਕਟ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ  \ਫਟਕਾਰ, ਕਿਹਾ ਧਮਕੀਆਂ ਨਹੀਂ ਚੱਲਣਗੀਆਂ 

By  Joshi April 24th 2018 09:55 AM -- Updated: April 24th 2018 09:56 AM

ਨਸ਼ਾ ਅਤੇ ਪੁਲਿਸ ਮਾਮਲਾ: ਹਾਈ ਕੋਰਟ ਐਡਵੋਕਟ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ  ਫਟਕਾਰ, ਕਿਹਾ ਧਮਕੀਆਂ ਨਹੀਂ ਚੱਲਣਗੀਆਂ

ਪੰਜਾਬ ਦੇ ਮੁੱਖ ਮੰਤਰੀ ਨੂੰ ਹਾਈ ਕੋਰਟ ਦੇ ਮੁੱਖ ਮੰਤਰੀ ਸੀਨੀਅਰ ਐਡਵੋਕੇਟ ਨੇ ਧਮਕੀਆਂ ਨਾ ਦੇਣ ਦਾ ਨਿਰਦੇਸ਼ ਦਿੱਤਾ ਹੈ ਅਤੇ ਇਹ ਮਾਮਲਾ ਹੈ ਡੀਜੀਪੀ ਅੇਤ ਉਚ ਪੱਧਰੀ ਅਧਿਕਾਰੀਆਂ ਵੱਲੋਂ ਇੱਕ ਦੂਜੇ ਤੇ ਇਲਜ਼ਾਮ ਲਗਾਏ ਜਾਣ ਦਾ ਅਤੇ ਨਸ਼ਾ ਤਸਕਰੀ ਦਾ।

ਅਨੁਪਮ ਗੁਪਤਾ, ਸੀਨੀਅਰ ਐਡਵੋਕੇਟ ਹਾਈ ਕੋਰਟ ਕਿਹਾ ਕਿ ਹਾਲਾਂਕਿ ਮੁੱਖ ਮੰਤਰੀ ਨੇ ਨਾਮ ਨਹੀਂ ਲਿਆ (ਪ੍ਰੈਸ ਨੋਟ ਵਿੱਚ ਚੇਤਾਵਨੀ ਦਿੱਤੀ ਸੀ), ਪਰ ਸਪੱਸ਼ਟ ਹੈ ਕਿ ਇਹ ਚਟੋਪਾਧਿਆਏ ਦੇ ਸੰਦਰਭ ਵਿੱਚ ਹੈ। ਭਾਵੇਂ ਇਹ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਹੋਵੇ, ਅਜਿਹੀ ਕੋਈ ਗੱਲ ਕਹੀ ਜਾਣੀ ਮੁਨਾਸਬ ਨਹੀਂ ਹੈ।

ਮਾਮਲਾ: ਹਾਈ ਕੋਰਟ ਵੱਲੋਂ ਡੀਜੀਪੀ ਚਟੋਪਾਧਿਆਏ ਨੂੰ 9 ਮਈ ਤੱਕ ਅੰਤਿਮ ਰਿਪੋਰਟ ਸੌਂਪਣ ਦਾ ਨਿਰਦੇਸ਼

ਪੰਜਾਬ ਡੀ.ਜੀ.ਪੀ. (ਐਚ.ਆਰ.ਡੀ.), ਸਿਧਾਰਥ ਚਟੋਪਾਧਿਆਏ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਮੋਗਾ ਦੇ ਸੀਨੀਅਰ ਸੁਪਰਿਨਟੇਨਡੇਂਟ ਪੁਲੀਸ (ਐਸਐਸਪੀ) ਰਾਜ ਜੀਤ ਸਿੰਘ ਦੀ ਕਥਿਤ ਸ਼ਮੂਲੀਅਤ ਦੀ ਜਾਂਚ ਰਿਪੋਰਟ ਸੌਂਪਣ ਲਈ ੨੦ ਦਿਨ ਦਾ ਸਮਾਂ ਦਿੱਤਾ ਹੈ। ਇਹ ਮਾਮਲਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਹੈ, ਜਿਸ 'ਚ ਚਟੋਪਾਧਿਆਏ ਨੇ ਦਾਅਵਾ ਕੀਤਾ ਹੈ ਕਿ ਮਾਮਲੇ 'ਚ ਦੋ ਹੋਰਨਾਂ ਡੀ.ਜੀ.ਪੀ. ਦੀ ਭੂਮਿਕਾ ਵੀ ਸੀ, ਜਿਸ ਵਿਚ ਸੂਬਾ ਪੁਲਿਸ ਮੁਖੀ ਸ਼ਾਮਲ ਹੈ।

ਜਸਟਿਸ ਸੂਰਿਆ ਕਾਂਤ ਅਤੇ ਸ਼ਿਖਰ ਧਵਨ ਦੀ ਐਚ.ਸੀ. ਬੈਂਚ ਨੇ ਸੋਮਵਾਰ ਨੂੰ ਡੀ ਜੀ ਪੀ (ਐਚ.ਆਰ.ਡੀ.) ਨੂੰ ੯ ਮਈ ਦੀ ਰਿਪੋਰਟ ਰਿਪੋਰਟ ਸੌਂਪਣ ਲਈ ਕਿਹਾ ਹੈ ਅਤੇ ਰਾਜ ਨੂੰ ਨਿਰਦੇਸ਼ ਦਿੱਤਾ ਕਿ ਚਟੋਪਾਧਿਆਏ ਵਿਰੁੱਧ ਚੱਢਾ ਆਤਮ ਹੱਤਿਆ ਦੇ ਮਾਮਲੇ ਵਿੱਚ ਜਾਂਚ ਜਾਰੀ ਰਹੇਗੀ।

—PTC News

Related Post