ਜਾਣੋ ਕੀ ਹੈ ਸੂਰਜ ਗ੍ਰਹਿਣ ਦਾ ਸਮਾਂ ਅਤੇ ਕੀ ਹੈ ਸਾਲ ਦੇ ਪਹਿਲੇ ਗ੍ਰਹਿਣ 'ਚ ਖਾਸ

By  Jagroop Kaur June 10th 2021 12:24 PM -- Updated: June 10th 2021 12:25 PM

ਅੱਜ ਯਾਨੀ ਕਿ ਵੀਰਵਾਰ ਨੂੰ ਸਾਲ 2021 ਦਾ ਪਹਿਲਾ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ , ਗ੍ਰਹਿਣ ਲੱਗਣ ਦਾ ਸਮਾਂ ਦੁਪਹਿਰ 1:42 ਵਜੇ ਲੱਗਣਾ ਸ਼ੁਰੂ ਹੋਵੇਗਾ ਤੇ ਸ਼ਾਮੀਂ 6 ਵੱਜ ਕੇ 41 ਮਿੰਟ ’ਤੇ ਖ਼ਤਮ ਹੋਵੇਗਾ। ਇੱਕ ਸਮੇਂ ਇਹ ਇੱਕ ਅੰਗੂਠੀ ਵਾਂਗ ਦਿੱਸੇਗਾ। ਹਿੰਦੂ ਪੰਚਾਂਗ ਅਨੁਸਾਰ ਇਹ ਸੂਰਜ ਗ੍ਰਹਿਣ ਜੇਠ ਮਹੀਨੇ ਦੀ ਅਮਾਵਸ ਨੂੰ ਬਿਰਖ ਰਾਸ਼ੀ ਤੇ ਮ੍ਰਿਗਸ਼ਿਰਾ ਨਛੱਤਰ ’ਚ ਲੱਗੇਗਾ। ਸੰਜੋਗਵੱਸ ਇਸ ਦਿਨ ਵਟ ਸਾਵਿੱਤਰੀ ਵਰਤ ਤੇ ਸ਼ਨੀ ਜਯੰਤੀ ਵੀ ਹੈ। ਇਹ ਸੰਜੋਗ 148 ਸਾਲਾਂ ਬਾਅਦ ਬਣ ਰਿਹਾ ਹੈ ਕਿ ਸੂਰਜ ਗ੍ਰਹਿ ਸ਼ਨੀ ਜਯੰਤੀ ਵਾਲੇ ਲੱਗਣ ਜਾ ਰਿਹਾ ਹੈ।Read More  : ਮਾਨਸੂਨ ਸ਼ੁਰੂ ਹੁੰਦੇ ਹੀ ਹਾਦਸਿਆਂ ਨੇ ਦਿੱਤੀ ਮੁੰਬਈ ‘ਚ ਦਸਤਕ, ਹਫਤੇ ‘ਚ ਡਿੱਗੀ ਦੂਜੀ...

ਸੂਰਜ ਗ੍ਰਹਿਣ ਕੀ ਹੈ?

ਵਿਗਿਆਨਕ ਦ੍ਰਿਸ਼ਟੀਕੋਣ ਤੋਂ ਸੂਰਜ ਗ੍ਰਹਿਣ ਇੱਕ ਖਗੋਲੀ ਘਟਨਾ ਹੈ; ਜਦੋਂ ਸੂਰਜ, ਚੰਨ ਤੇ ਧਰਤੀ ਇੱਕ ਸਿੱਧੀ ਰੇਖਾ ’ਚ ਆ ਜਾਂਦੇ ਹਨ। ਇਸ ਵਿੱਚ ਚੰਨ ਦਾ ਪਰਛਾਵਾਂ ਸੂਰਜ ਉੱਤੇ ਇੰਝ ਪਵੇਗਾ ਕਿ ਸੂਰਜ ਦੇ ਵਿਚਕਾਰਲਾ ਭਾਗ ਪੂਰੀ ਤਰ੍ਹਾਂ ਢੱਕਿਆ ਜਾਵੇਗਾ ਪਰ ਸੂਰਜ ਦਾ ਬਾਹਰੀ ਹਿੱਸਾ ਇੱਕ ਅੰਗੂਠੀ ਦੇ ਆਕਾਰ ਵਿੱਚ ਪ੍ਰਕਾਸ਼ਿਤ ਹੁੰਦਾ ਦਿਸੇਗਾ।Solar Eclipse 2021 TODAY: Date, time, live stream link to view 'Surya  Grahan', Ring of Fire and other details

ਭਾਰਤ ਦੇ ਇਨ੍ਹਾਂ ਰਾਜਾਂ ’ਚ ਵਿਖਾਈ ਦੇਵੇਗਾ ਇਹ ਸੂਰਜ ਗ੍ਰਹਿਣ

ਇਹ ਸੂਰਜ ਗ੍ਰਹਿਣ ਭਾਰਤ ਦੇ ਸਿਰਫ਼ ਦੋ ਰਾਜਾਂ- ਅਰੁਣਾਚਲ ਪ੍ਰਦੇਸ਼ ਤੇ ਲੱਦਾਖ ਦੇ ਕੇਵਲ ਕੁਝ ਹਿੱਸਿਆਂ ਵਿੱਚ ਹੀ ਵੇਖਿਆ ਜਾ ਸਕੇਗਾ। ਇਨ੍ਹਾਂ ਹਿੱਸਿਆਂ ਵਿੱਚ ਇਹ ਸੂਰਜ ਗ੍ਰਹਿਣ ਸੂਰਜ ਛਿਪਣ ਤੋਂ ਕੁਝ ਪਹਿਲਾਂ ਹੀ ਦਿਸੇਗਾ। ਸਾਲ 2021 ਦਾ ਇਹ ਪਹਿਲਾ ਸੂਰਜ ਗ੍ਰਹਿਣ ਅਰੁਣਾਚਲ ਪ੍ਰਦੇਸ਼ ’ਚ ਦਿਬਾਂਗ ਸਥਿਤ ਵਣ-ਜੀਵਾਂ ਦੀ ਰੱਖ ਕੋਲ ਸ਼ਾਮੀਂ 5:52 ਵਜੇ ਵੇਖਿਆ ਜਾ ਸਕੇਗਾ; ਜਦ ਕਿ ਲੱਦਾਖ ਦੇ ਉੱਤਰੀ ਹਿੱਸੇ ’ਚ ਇਸ ਨੂੰ ਸ਼ਾਮੀਂ 6 ਵਜੇ ਵੇਖਿਆ ਜਾ ਸਕੇਗਾ। ਇੱਥੇ ਸੂਰਜ ਸ਼ਾਮੀਂ 6:15 ਵਜੇ ਛਿਪੇਗਾ।

Read More :ਕੋਰੋਨਾ ਕਾਲ ‘ਚ ਕੇਂਦਰ ਸਰਕਾਰ ਵੱਲੋਂ ਕਰਮਚਾਰੀਆਂ ਲਈ ਵੱਡੀ ਰਾਹਤ

1. ਸੂਰਜ ਗ੍ਰਹਿਣ ਦੌਰਾਨ ਇਹ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਛੱਡਦਾ ਹੈ। ਇਹ ਅੱਖਾਂ ਅਤੇ ਚਮੜੀ ਲਈ ਹਾਨੀਕਾਰਕ ਹੁੰਦਾ ਹੈ। ਅਜਿਹੇ 'ਚ ਸੂਰਜ ਗ੍ਰਹਿਣ ਦੌਰਾਨ ਤੁਸੀਂ ਘਰ ਤੋਂ ਬਾਹਰ ਜਾਣ ਤੋਂ ਬਚੋ।

2. ਮਾਨਤਾ ਹੈ ਕਿ ਸੂਰਜ ਗ੍ਰਹਿਣ ਦੌਰਾਨ ਖਾਣਾ ਨਹੀਂ ਬਣਾਉਣਾ ਚਾਹੀਦਾ। ਗ੍ਰਹਿਣ ਕਾਰਨ ਸੂਰਜ ਨੂੰ ਨਹੀਂ ਦੇਖਿਆ ਜਾਂਦਾ, ਇਸ ਨਾਲ ਬੈਕਟੀਰੀਆ ਅਤੇ ਕੀਟਾਣੂਆਂ 'ਚ ਵਾਧਾ ਹੋ ਸਕਦਾ ਹੈ। ਅਜਿਹੇ 'ਚ ਖਾਣਾ ਪਕਾਉਣ ਜਾਂ ਖਾਣ, ਪਾਣੀ ਪੀਣ ਅਤੇ ਬਾਹਰ ਜਾਣ ਤੋਂ ਬਚਣਾ ਚਾਹੀਦਾ ਹੈ।

3. ਸੂਰਜ ਗ੍ਰਹਿਣ ਦੌਰਾਨ ਚੁੰਬਕੀ ਖੇਤਰ ਅਤੇ ਮੂਵੀ ਕਿਰਨ ਦਾ ਲੈਵਲ ਵੱਧ ਹੁੰਦਾ ਹੈ। ਇਸ ਨਾਲ ਸਾਡਾ ਮੈਟਾਬੋਲਿਜ਼ਮ ਅਤੇ ਪਾਚਨ ਕਮਜ਼ੋਰ ਹੋ ਜਾਂਦਾ ਹੈ। ਅਜਿਹੇ 'ਚ ਲੋਕਾਂ ਨੂੰ ਇਸ ਦੌਰਾਨ ਖਾਣ ਅਤੇ ਵਰਤ ਨਾ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।

4. ਬਿਨਾਂ ਆਈ ਗਿਅਰ ਦੇ ਗ੍ਰਹਿਣ ਨਹੀਂ ਦੇਖਣਾ ਚਾਹੀਦਾ।

5. ਗ੍ਰਹਿਣ ਦੌਰਾਨ ਮਾਸਾਹਾਰੀ ਭੋਜਨ, ਸ਼ਰਾਬ ਅਤੇ ਜ਼ਿਆਦਾ ਪ੍ਰੋਟੀਨ ਨਾਲਾ ਖਾਣਾ ਖਾਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਸ ਸਾਰੀਆਂ ਚੀਜ਼ਾਂ ਭਾਰੀਆਂ ਹੁੰਦੀਆਂ ਹਨ ਅਤੇ ਇਸ ਨਾਲ ਸਿਹਤ ਸਬੰਧੀ ਬੀਮਾਰੀਆਂ ਹੋ ਸਕਦੀਆਂ ਹਨ।

Related Post