Tokyo Olympics: ਭਾਰਤੀ ਹਾਕੀ ਟੀਮ ਦੀ ਜ਼ਬਰਦਸਤ ਸ਼ੁਰੂਆਤ, ਪਹਿਲੇ ਮੁਕਾਬਲੇ ‘ਚ 3-2 ਨਾਲ ਨਿਊਜ਼ੀਲੈਂਡ ਨੂੰ ਦਿੱਤੀ ਮਾਤ
ਨਵੀਂ ਦਿੱਲੀ: ਟੋਕੀਓ ਉਲੰਪਿਕਸ (Tokyo Olympic) ਤੋਂ ਭਾਰਤ ਲਈ ਵੱਡੀ ਖੁਸ਼ਖਬਰੀ ਆਈ ਹੈ। ਭਾਰਤੀ ਦਲ ਲਈ ਟੋਕੀਓ ਓਲੰਪਿਕਸ (Tokyo Olympic) ਦਾ ਦੂਸਰਾ ਦਿਨ ਸ਼ਾਨਦਾਰ ਜਾ ਰਿਹਾ ਹੈ। ਭਾਰਤੀ ਹਾਕੀ ਟੀਮ (Indian Hockey Team) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਿਊਜ਼ੀਲੈਂਡ (Newzaland)ਦੀ ਟੀਮ ਨੂੰ ਕਰਾਰੀ ਮਾਤ ਦਿੱਤੀ ਹੈ। ਆਪਣੇ ਪਹਿਲੇ ਮੈਚ 'ਚ ਭਾਰਤੀ ਨੇ ਨਿਊਜ਼ੀਲੈਂਡ 3-2 ਗੋਲਾਂ ਨਾਲ ਹਰਾਇਆ, ਜਿਸ 'ਚ ਹਰਮਨਪ੍ਰੀਤ ਸਿੰਘ ਨੇ 2 ਅਤੇ 1 ਗੋਲ ਰੁਪਿੰਦਰ ਨੇ ਦਾਗ ਕੇ ਵਿਰੋਧੀਆਂ ਦੇ ਛੱਕੇ ਛੁਡਾ ਦਿੱਤੇ ਹਨ। ਭਾਰਤੀ ਹਾਕੀ ਟੀਮ ਦਾ ਅਗਲਾ ਮੁਕਾਬਲਾ ਹੁਣ ਆਸਟ੍ਰੇਲੀਆ ਦੀ ਟੀਮ ਨਾਲ ਹੋਵੇਗਾ।