ਜਿੱਤਣ ਦੇ ਕੁਝ ਦਿਨਾਂ ਬਾਅਦ ਹੀ ਮਹਿਲਾ ਐਥਲੀਟ ਨੇ ਵੇਚਿਆ ਓਲੰਪਿਕ ਮੈਡਲ , ਦਿਲ ਨੂੰ ਛੂਹਣ ਵਾਲੀ ਵਜ੍ਹਾ

By  Shanker Badra August 19th 2021 11:38 AM

ਪੋਲੈਂਡ : ਟੋਕੀਓ ਓਲੰਪਿਕ (Tokyo Olympics) ਵਿੱਚ ਚਾਂਦੀ ਦਾ ਤਗ਼ਮਾ (Silver Medal) ਜਿੱਤਣ ਵਾਲੀ ਇੱਕ ਮਹਿਲਾ ਅਥਲੀਟ ਨੇ ਉਸਨੂੰ ਕੁਝ ਦਿਨਾਂ ਬਾਅਦ ਹੀ ਨਿਲਾਮ ਕਰ ਦਿੱਤਾ ਹੈ। ਇਸ ਔਰਤ ਨੇ ਜੈਵਲਿਨ ਥ੍ਰੋਅ (Javelin Throw) ਵਿੱਚ ਇਹ ਮੈਡਲ ਜਿੱਤਿਆ ਸੀ। ਹਾਲਾਂਕਿ, ਮੈਡਲ ਦੀ ਨਿਲਾਮੀ (Olympic Medal Auction) ਕਰਨ ਦਾ ਉਸਦਾ ਫੈਸਲਾ ਨਿਸ਼ਚਤ ਤੌਰ 'ਤੇ ਹੈਰਾਨੀਜਨਕ ਹੈ ਪਰ ਇਸ ਦੇ ਪਿੱਛੇ ਦਾ ਕਾਰਨ ਦਿਲ ਜਿੱਤਣ ਵਾਲਾ ਹੈ। ਆਓ ਜਾਣਦੇ ਹਾਂ ਸਾਰਾ ਮਾਮਲਾ ਕੀ ਹੈ।

ਜਿੱਤਣ ਦੇ ਕੁਝ ਦਿਨਾਂ ਬਾਅਦ ਹੀ ਮਹਿਲਾ ਐਥਲੀਟ ਨੇ ਵੇਚਿਆ ਓਲੰਪਿਕ ਮੈਡਲ , ਦਿਲ ਨੂੰ ਛੂਹਣ ਵਾਲੀ ਵਜ੍ਹਾ

ਪੜ੍ਹੋ ਹੋਰ ਖ਼ਬਰਾਂ : ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਵਿਜੀਲੈਂਸ ਵਿਭਾਗ ਨੇ ਕੀਤਾ ਗ੍ਰਿਫ਼ਤਾਰ

ਸਪੱਸ਼ਟ ਹੈ ਕਿ ਓਲੰਪਿਕ ਵਿੱਚ ਮੈਡਲ ਜਿੱਤਣਾ ਹਰ ਖਿਡਾਈ ਦਾ ਸੁਪਨਾ ਹੁੰਦਾ ਹੈ ਪਰ ਕੁਝ ਹੀ ਲੋਕਾਂ ਦਾ ਇਹ ਸੁਪਨਾ ਸੱਚ ਹੁੰਦਾ ਹੈ। ਟੋਕੀਓ ਓਲੰਪਿਕ 2020 ਵਿੱਚ ਵੀ ਬਹੁਤ ਸਾਰੇ ਅਥਲੀਟਾਂ ਨੇ ਆਪਣੇ ਸੁਪਨੇ ਨੂੰ ਸੱਚ ਕੀਤਾ। ਪੋਲੈਂਡ (Poland) ਦੀ ਜੈਵਲਿਨ ਥ੍ਰੋਅਰ ਪੋਲੈਂਡ ਦੀ ਮਾਰੀਆ ਆਂਦਰੇਜਿਕ (Javelin Thrower, Maria Andrejczyk) ਵੀ ਉਨ੍ਹਾਂ ਵਿੱਚੋਂ ਇੱਕ ਹੈ।

ਜਿੱਤਣ ਦੇ ਕੁਝ ਦਿਨਾਂ ਬਾਅਦ ਹੀ ਮਹਿਲਾ ਐਥਲੀਟ ਨੇ ਵੇਚਿਆ ਓਲੰਪਿਕ ਮੈਡਲ , ਦਿਲ ਨੂੰ ਛੂਹਣ ਵਾਲੀ ਵਜ੍ਹਾ

ਕੈਂਸਰ ਤੋਂ ਠੀਕ ਹੋਣ ਤੋਂ ਬਾਅਦ 25 ਸਾਲਾ ਮਾਰੀਆ ਆਂਦਰੇਜਿਕ ਨੇ ਟੋਕੀਓ ਓਲੰਪਿਕਸ ਦੇ ਜੈਵਲਿਨ ਥ੍ਰੋ ਈਵੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਪਰ ਕੁਝ ਦਿਨਾਂ ਦੇ ਅੰਦਰ ਉਸਨੇ ਆਪਣਾ ਪਹਿਲਾ ਓਲੰਪਿਕ ਮੈਡਲ (Olympic Medal) ਨੀਲਾਮ ਕਰ ਦਿੱਤਾ। ਮਾਰੀਆ ਆਂਦਰੇਜਿਕ ਨੇ ਬੱਚੇ ਦੇ ਇਲਾਜ ਲਈ ਫੰਡ ਜੁਟਾਉਣ ਲਈ ਆਪਣਾ ਓਲੰਪਿਕ ਮੈਡਲ ਆਨਲਾਈਨ ਨਿਲਾਮ ਕੀਤਾ ਹੈ। ਇਸਦੇ ਨਾਲ ਉਸਨੇ ਇੱਕ ਵੱਡੀ ਰਕਮ ਇਕੱਠੀ ਕੀਤੀ, ਜੋ ਪੋਲੈਂਡ ਦੇ ਇੱਕ 8 ਮਹੀਨਿਆਂ ਦੇ ਬੱਚੇ ਮਿਓਜ਼ੇਕ ਮਯੇਸਾ (Miłoszek Małysa) ਦੇ ਇਲਾਜ 'ਤੇ ਖਰਚ ਕੀਤੀ ਜਾਏਗੀ।

ਜਿੱਤਣ ਦੇ ਕੁਝ ਦਿਨਾਂ ਬਾਅਦ ਹੀ ਮਹਿਲਾ ਐਥਲੀਟ ਨੇ ਵੇਚਿਆ ਓਲੰਪਿਕ ਮੈਡਲ , ਦਿਲ ਨੂੰ ਛੂਹਣ ਵਾਲੀ ਵਜ੍ਹਾ

ਰਿਪੋਰਟਾਂ ਦੇ ਅਨੁਸਾਰ ਮਿਲੋਸ਼ਕ ਨੂੰ ਦਿਲ ਦੀ ਗੰਭੀਰ ਸਥਿਤੀ ਹੈ ਅਤੇ ਉਸਦਾ ਇਲਾਜ ਇੱਕ ਯੂਐਸ ਹਸਪਤਾਲ ਵਿੱਚ ਕੀਤਾ ਜਾ ਸਕਦਾ ਹੈ। ਦੱਸਿਆ ਗਿਆ ਕਿ ਬੱਚੇ ਦੇ ਇਲਾਜ ਲਈ ਲਗਭਗ 2.86 ਕਰੋੜ ਰੁਪਏ ਦੀ ਲੋੜ ਹੈ। ਅਜਿਹੀ ਸਥਿਤੀ ਵਿੱਚ ਇਸਦੇ ਲਈ ਇੱਕ ਫੰਡਰੇਜ਼ਰ ਚਲਾਇਆ ਜਾ ਰਿਹਾ ਹੈ। ਜਦੋਂ ਮਾਰੀਆ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸਨੇ ਬਿਨਾਂ ਦੇਰੀ ਕੀਤੇ ਇਸ ਮੁਹਿੰਮ ਦੀ ਮਦਦ ਕਰਨ ਦਾ ਫੈਸਲਾ ਕੀਤਾ। ਉਸ ਨੇ ਆਪਣੀ ਫੇਸਬੁੱਕ ਪੋਸਟ 'ਤੇ ਲਿਖਿਆ ਕਿ ਉਹ ਇਸ ਦੀ ਮਦਦ ਲਈ ਓਲੰਪਿਕ ਮੈਡਲ ਦੀ ਨਿਲਾਮੀ ਕਰ ਰਹੀ ਹੈ।

ਜਿੱਤਣ ਦੇ ਕੁਝ ਦਿਨਾਂ ਬਾਅਦ ਹੀ ਮਹਿਲਾ ਐਥਲੀਟ ਨੇ ਵੇਚਿਆ ਓਲੰਪਿਕ ਮੈਡਲ , ਦਿਲ ਨੂੰ ਛੂਹਣ ਵਾਲੀ ਵਜ੍ਹਾ

ਪੜ੍ਹੋ ਹੋਰ ਖ਼ਬਰਾਂ : ਛੁੱਟੀ ਆਏ 3 ਫ਼ੌਜੀ ਦੋਸਤਾਂ ਨਾਲ ਵਾਪਰਿਆ ਦਰਦਨਾਕ ਹਾਦਸਾ , ਭਾਖੜਾ ਨਹਿਰ 'ਚ ਡਿੱਗੀ ਕਾਰ

ਉਸਦੇ ਮੈਡਲ ਲਈ ਨਲਾਈਨ 92 ਲੱਖ 85 ਹਜ਼ਾਰ ਰੁਪਏ ਦੀ ਬੋਲੀ ਲਗਾਈ ਗਈ ਸੀ। ਬੋਲੀ ਦੇ ਨਾਲ ਹੀ ਮਾਰੀਆ ਨੇ ਆਪਣੀ ਤਰਫੋਂ ਮੈਡਲ ਦਾਨ ਕੀਤਾ ਤਾਂ ਜੋ ਤਕਰੀਬਨ ਡੇੜ ਕਰੋੜ ਰੁਪਏ ਜੁਟਾਏ ਜਾ ਸਕਣ। ਮਾਰੀਆ ਕਹਿੰਦੀ ਹੈ ਕਿ "ਮੈਡਲ ਸਿਰਫ ਇੱਕ ਚੀਜ਼ ਹੈ ਪਰ ਇਹ ਦੂਜਿਆਂ ਲਈ ਬਹੁਤ ਮਹੱਤਵਪੂਰਨ ਸਾਬਤ ਹੋ ਸਕਦੀ ਹੈ। ਇਸ ਚਾਂਦੀ ਨੂੰ ਅਲਮਾਰੀ ਵਿੱਚ ਰੱਖਣ ਦੀ ਬਜਾਏ, ਇਹ ਕਿਸੇ ਦੀ ਜਾਨ ਬਚਾ ਸਕਦੀ ਹੈ। ਇਸ ਲਈ ਮੈਂ ਬਿਮਾਰ ਬੱਚੇ ਦੀ ਮਦਦ ਲਈ ਇਸ ਦੀ ਨਿਲਾਮੀ ਕਰਨ ਦਾ ਫੈਸਲਾ ਕੀਤਾ। ਖਾਸ ਗੱਲ ਇਹ ਹੈ ਕਿ ਪੈਸੇ ਇਕੱਠੇ ਕਰਨ ਤੋਂ ਬਾਅਦ ਜੇਤੂ ਕੰਪਨੀ ਨੇ ਮਾਰੀਆ ਨੂੰ ਆਪਣਾ ਓਲੰਪਿਕ ਮੈਡਲ ਵਾਪਸ ਕਰ ਦਿੱਤਾ।

-PTCNews

Related Post