ਹੁਣ ਟਮਾਟਰਾਂ ਦੀਆਂ ਕੀਮਤਾਂ ਵਿਚ ਆਇਆ ਉਛਾਲ, ਲੋਕ ਹੋਏ ਪ੍ਰੇਸ਼ਾਨ

By  Riya Bawa November 24th 2021 01:02 PM -- Updated: November 24th 2021 01:17 PM

ਨਵੀਂ ਦਿੱਲੀ: ਪੈਟਰੋਲ ਡੀਜ਼ਲ ਦੀਆਂ ਵਧੀਆ ਕੀਮਤਾਂ ਤੋਂ ਬਾਅਦ ਲੋਕਾਂ'ਨੂੰ ਇਕ ਹੋਰ ਵੱਡਾ ਝਟਕਾ ਲੱਗਿਆ ਹੈ। ਹੁਣ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਹੁਣ ਟਮਾਟਰਾਂ ਦੀਆਂ ਵਧਦੀਆਂ ਕੀਮਤਾਂ ਨੇ ਇੱਕ ਵਾਰ ਫਿਰ ਲੋਕਾਂ ਦੇ ਗੁੱਸੇ ਨਾਲ ਲਾਲ ਕੀਤਾ ਹੋਇਆ ਹੈ। ਜੇਕਰ ਟਮਾਟਰ ਦੀ ਕੀਮਤ ਦੀ ਗੱਲ ਕਰੀਏ ਹੁਣ ਟਮਾਟਰ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਦੇ ਪਾਰ ਪਹੁੰਚ ਗਈ ਹੈ।

tomato

ਰਾਜਾਂ ਵਿੱਚ ਜਾਣੋ ਟਮਾਟਰ ਦੀ ਕੀਮਿਤ

ਸਰਕਾਰੀ ਅੰਕੜਿਆਂ ਅਨੁਸਾਰ ਜ਼ਿਆਦਾ ਮੀਂਹ ਕਾਰਨ ਕੁਝ ਦੱਖਣੀ ਰਾਜਾਂ ਵਿੱਚ ਪ੍ਰਚੂਨ ਮੁੱਲ 120 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਚੇਨਈ ਵਿੱਚ ਟਮਾਟਰ ਦੀ ਪ੍ਰਚੂਨ ਕੀਮਤ 100 ਰੁਪਏ ਪ੍ਰਤੀ ਕਿਲੋ, ਪੁਡੂਚੇਰੀ ਵਿੱਚ 90 ਰੁਪਏ ਪ੍ਰਤੀ ਕਿਲੋ, ਬੈਂਗਲੁਰੂ ਵਿੱਚ 88 ਰੁਪਏ ਪ੍ਰਤੀ ਕਿਲੋ ਤੇ ਹੈਦਰਾਬਾਦ ਵਿੱਚ 65 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।

tomato

ਦੱਸਣਯੋਗ ਹੈ ਕਿ ਇਸ ਸੀਜ਼ਨ 'ਚ ਟਮਾਟਰ ਦਾ ਭਾਅ 20 ਤੋਂ 30 ਰੁਪਏ ਪ੍ਰਤੀ ਕਿਲੋ 'ਤੇ ਹੁੰਦਾ ਹੈ, ਪਰ ਇਹ 100 ਰੁਪਏ ਪ੍ਰਤੀ ਕਿਲੋ ਤੋਂ ਉੱਪਰ ਵਿਕ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਟਮਾਟਰ ਦੀ ਜ਼ਿਆਦਾਤਰ ਸਪਲਾਈ ਦੱਖਣੀ ਰਾਜਾਂ ਤੋਂ ਆ ਰਹੀ ਹੈ ਤੇ ਇਨ੍ਹਾਂ ਰਾਜਾਂ 'ਚ ਬਾਰਿਸ਼ ਕਾਰਨ ਫਸਲ ਨੂੰ ਕਾਫੀ ਨੁਕਸਾਨ ਹੋਇਆ ਹੈ। ਇਸ ਕਾਰਨ ਟਮਾਟਰਾਂ ਦੀਆਂ ਕੀਮਤਾਂ ਵਿੱਚ ਉਛਾਲ ਆਇਆ ਹੈ।

Tomato Price Hike

-PTC News

Related Post