Toolkit case : ਪਟਿਆਲਾ ਹਾਊਸ ਅਦਾਲਤ ਵੱਲੋਂ ਦਿਸ਼ਾ ਰਵੀ ਨੂੰ ਭੇਜਿਆ ਜੇਲ੍ਹ, ਜ਼ਮਾਨਤ ਦੀ ਲਾਈ ਅਰਜੀ

By  Jagroop Kaur February 19th 2021 06:55 PM

ਦਿੱਲੀ ਦੀ ਇਕ ਅਦਾਲਤ ਨੇ ਕਿਸਾਨ ਪ੍ਰਦਰਸ਼ਨ ਨਾਲ ਸੰਬੰਧਤ "Toolkit" ਸੋਸ਼ਲ ਮੀਡੀਆ 'ਤੇ ਸਾਂਝੀ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਜਲਵਾਯੂ ਵਰਕਰ ਦਿਸ਼ਾ ਰਵੀ ਨੂੰ ਸ਼ੁੱਕਰਵਾਰ ਨੂੰ ਤਿੰਨ ਦਿਨ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ। ਦਿੱਲੀ ਪੁਲਿਸ ਨੇ 5 ਦਿਨ ਦੀ ਹਿਰਾਸਤ ਮਿਆਦ ਖ਼ਤਮ ਹੋਣ ਤੋਂ ਬਾਅਦ ਰਵੀ ਨੂੰ ਐਡੀਸ਼ਨਲ ਮੁੱਖ ਮੈਟਰੋਪੋਲਿਟਨ ਮੈਜਿਸਟਰੇਟ ਆਕਾਸ਼ ਜੈਨ ਦੇ ਸਾਹਮਣੇ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ।

Image result for disha ravi READ MORE | Japan finds more than 90 cases of new Covid-19 virus variant

ਪੁਲਿਸ ਨੇ ਕਿਹਾ ਕਿ ਫ਼ਿਲਹਾਲ ਰਵੀ ਦੀ ਹਿਰਾਸਤ ਦੀ ਜ਼ਰੂਰਤ ਨਹੀਂ ਹੈ ਅਤੇ ਇਸ ਮਾਮਲੇ 'ਚ ਸਹਿ-ਦੋਸ਼ੀ ਸ਼ਾਂਤਨੂੰ ਮੁਕੁਲ ਅਤੇ ਨਿਕਿਤਾ ਜ਼ੈਕਬ ਦੇ ਜਾਂਚ 'ਚ ਸ਼ਾਮਲ ਹੋਣ ਤੋਂ ਬਾਅਦ ਰਵੀ ਤੋਂ ਅੱਗੇ ਦੀ ਪੁੱਛ-ਗਿੱਛ ਦੀ ਜ਼ਰੂਰਤ ਹੋ ਸਕਦੀ ਹੈ। ਪੁਲਿਸ ਨੇ ਕਿਹਾ ਕਿ ਹਿਰਾਸਤ 'ਚ ਪੁੱਛ-ਗਿੱਛ ਦੌਰਾਨ ਵੀ ਟਾਲ-ਮਟੋਲ ਭਰਿਆ ਰਵੱਈਆ ਅਪਣਾਉਂਦੀ ਰਹੀ ਅਤੇ ਸਹਿ-ਦੋਸ਼ੀਆਂ 'ਤੇ ਦੋਸ਼ ਲਗਾਉਣ ਦੀ ਕੋਸ਼ਿਸ਼ ਕੀਤੀ।

ਹੋਰ ਪੜ੍ਹੋ : ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਭਲਵਾਨ ਦਾ ਦਿਨ ਦਿਹਾੜੇ ਕੀਤਾ

ਇਸ ਲਈ Delhi Police ਆਹਮਣੇ-ਸਾਹਮਣੇ ਬਿਠਾ ਕੇ ਪੁੱਛ-ਗਿੱਛ ਕਰਵਾਉਣਾ ਚਾਹੁੰਦੀ ਹੈ। ਸ਼ਾਂਤਨੂੰ ਨੂੰ ਦਿੱਲੀ ਪੁਲਿਸ ਨੇ ਨੋਟਿਸ ਭੇਜ ਕੇ ਪੁੱਛ-ਗਿੱਛ 'ਚ ਸ਼ਾਮਲ ਕਰਨ ਹੋਣ ਲਈ ਕਿਹਾ ਹੈ। 22 ਫਰਵਰੀ ਨੂੰ ਪੁਲਸ ਉਨ੍ਹਾਂ ਦਾ ਆਹਮਣਾ-ਸਾਹਮਣਾ ਕਰਵਾਏਗੀ। ਉੱਥੇ ਹੀ ਦਿਸ਼ਾ ਰਵੀ ਦੀ ਵਲੋਂ ਜ਼ਮਾਨਤ ਦੀ ਪਟੀਸ਼ਨ ਦਾਖ਼ਲ ਕੀਤੀ ਗਈ ਹੈ।

ਇਸ ਦੀ ਸੁਣਵਾਈ ਪਟਿਆਲਾ ਹਾਊਸ ਕੋਰਟ ਦੇ ਸੈਸ਼ਨ ਕੋਰਟ 'ਚ ਕੱਲ੍ਹ ਯਾਨੀ ਸ਼ਨੀਵਾਰ ਨੂੰ ਹੈ। ਮਾਮਲੇ 'ਚ ਦੋਸ਼ੀ ਵਕੀਲ ਨਿਕਿਤਾ ਜ਼ੈਕਬ ਅਤੇ ਸ਼ਾਂਤਨੂੰ ਮੁਲੁਕ ਨੂੰ ਮਹਾਰਾਸ਼ਟਰ 'ਚ ਹਾਈ ਕੋਰਟ ਤੋਂ ਪੇਸ਼ਗੀ ਜ਼ਮਾਨਤ ਮਿਲ ਚੁਕੀ ਹੈ।

Related Post