ਟੋਰਾਂਟੋ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਅੱਗ ਲੱਗਣ ਕਾਰਨ ਅਮਰੀਕਾ ਜਾਣ ਵਾਲੀਆਂ ਕਈ ਉਡਾਣਾਂ ਹੋਈਆਂ ਰੱਦ

By  Shanker Badra March 18th 2019 01:44 PM -- Updated: March 18th 2019 03:37 PM

ਟੋਰਾਂਟੋ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਅੱਗ ਲੱਗਣ ਕਾਰਨ ਅਮਰੀਕਾ ਜਾਣ ਵਾਲੀਆਂ ਕਈ ਉਡਾਣਾਂ ਹੋਈਆਂ ਰੱਦ:ਟੋਰਾਂਟੋ : ਕੈਨੇਡੀਅਨ ਸ਼ਹਿਰ ਟੋਰਾਂਟੋ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ 'ਤੇ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਦੌਰਾਨ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਟਰਮੀਨਲ 1 ਤੋਂ ਅਮਰੀਕਾ ਜਾਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ।

Toronto International Airport fire Due US Going Many flights canceled
ਟੋਰਾਂਟੋ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਅੱਗ ਲੱਗਣ ਕਾਰਨ ਅਮਰੀਕਾ ਜਾਣ ਵਾਲੀਆਂ ਕਈ ਉਡਾਣਾਂ ਹੋਈਆਂ ਰੱਦ

ਇਸ ਸਬੰਧੀ ਪੁਲਿਸ ਕਾਂਸਟੇਬਲ ਅਖਿਲ ਮੂਕੇਨ ਨੇ ਕੈਨੇਡੀਅਨ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਅੱਗ ਸਥਾਨਕ ਸਮੇਂ ਮੁਤਾਬਕ ਸ਼ਾਮੀਂ 6.30 ਵਜੇ ਲੱਗੀ ਅਤੇ ਜਲਦੀ ਹੀ ਇਸ 'ਤੇ ਕਾਬੂ ਪਾ ਲਿਆ ਗਿਆ।

Toronto International Airport fire Due US Going Many flights canceled
ਟੋਰਾਂਟੋ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਅੱਗ ਲੱਗਣ ਕਾਰਨ ਅਮਰੀਕਾ ਜਾਣ ਵਾਲੀਆਂ ਕਈ ਉਡਾਣਾਂ ਹੋਈਆਂ ਰੱਦ

ਉਨ੍ਹਾਂ ਦੱਸਿਆ ਕਿ ਇਸ ਹਾਦਸੇ 'ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਪੁਲਿਸ ਕਾਂਸਟੇਬਲ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਟਰਮੀਨਲ 'ਤੇ ਧੂੰਏਂ ਤੇ ਪਾਣੀ ਕਾਰਨ ਅਮਰੀਕਾ ਜਾਣ ਵਾਲੀ ਉਡਾਣਾਂ ਨੂੰ ਰੱਦ ਕੀਤਾ ਗਿਆ ਹੈ।

ਹੋਰ ਪੜ੍ਹੋ: ਜੰਮੂ-ਕਸ਼ਮੀਰ ‘ਚ ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ ‘ਚ ਭਾਰਤੀ ਫੌਜ ਦਾ ਜਵਾਨ ਕਰਮਜੀਤ ਸਿੰਘ ਸ਼ਹੀਦ , 3 ਜ਼ਖਮੀ

-PTCNews

Related Post