UPI payment : UPI ਭੁਗਤਾਨ ਦੇ ਨਿਯਮਾਂ 'ਚ ਹੋਵੇਗਾ ਬਦਲਾਅ! ਪੇਮੈਂਟ ਕਰਨ 'ਚ ਲੱਗਣਗੇ 4 ਘੰਟੇ

By  Amritpal Singh December 3rd 2023 09:45 AM

UPI payment: ਆਨਲਾਈਨ ਧੋਖਾਧੜੀ ਨੂੰ ਰੋਕਣ ਲਈ ਸਰਕਾਰ UPI ਭੁਗਤਾਨ ਦੇ ਤਰੀਕਿਆਂ 'ਚ ਵੱਡਾ ਬਦਲਾਅ ਕਰਨ ਜਾ ਰਹੀ ਹੈ। ਜੇਕਰ ਇਹ ਬਦਲਾਅ ਸੱਚਮੁੱਚ ਹੁੰਦੇ ਹਨ ਤਾਂ ਕੁਝ ਯੂਜ਼ਰਸ ਨੂੰ ਇਸ ਦਾ ਫਾਇਦਾ ਹੋਵੇਗਾ ਜਦਕਿ ਕੁਝ ਯੂਜ਼ਰਸ ਨੂੰ ਇਸ ਤੋਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਵੇਗਾ। ਜੇਕਰ ਤੁਸੀਂ ਵੀ UPI ਰਾਹੀਂ ਪੇਮੈਂਟ ਕਰਦੇ ਹੋ ਤਾਂ ਤੁਹਾਨੂੰ ਇਹ ਖਬਰ ਪਤਾ ਹੋਣੀ ਚਾਹੀਦੀ ਹੈ ਕਿਉਂਕਿ ਆਉਣ ਵਾਲੇ ਕੁਝ ਦਿਨਾਂ 'ਚ ਸਰਕਾਰ UPI ਪੇਮੈਂਟ ਦੇ ਤਰੀਕੇ 'ਚ ਵੱਡਾ ਬਦਲਾਅ ਕਰਨ ਜਾ ਰਹੀ ਹੈ।

ਸਰਕਾਰ ਨੇ ਆਨਲਾਈਨ ਧੋਖਾਧੜੀ ਨੂੰ ਰੋਕਣ ਲਈ ਪ੍ਰਸਤਾਵ ਮੰਗਿਆ ਸੀ, ਜਿਸ 'ਚ ਸਰਕਾਰ ਨੂੰ UPI ਪੇਮੈਂਟ 'ਚ ਬਦਲਾਅ ਕਰਨ ਦਾ ਪ੍ਰਸਤਾਵ ਮਿਲਿਆ ਹੈ।ਜੇਕਰ ਸਰਕਾਰ ਇਸ ਪ੍ਰਸਤਾਵ ਨੂੰ ਸਵੀਕਾਰ ਕਰ ਲੈਂਦੀ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ UPI ਰਾਹੀਂ ਆਨਲਾਈਨ ਭੁਗਤਾਨ ਦਾ ਤਰੀਕਾ ਪੂਰੀ ਤਰ੍ਹਾਂ ਬਦਲ ਜਾਵੇਗਾ। ਜਿਸ ਦਾ ਹੁਣ ਤੁਸੀਂ ਕਿਸੇ ਨੂੰ ਤੁਰੰਤ ਭੁਗਤਾਨ ਨਹੀਂ ਕਰ ਸਕੋਗੇ।

UPI ਭੁਗਤਾਨ ਵਿੱਚ 4 ਘੰਟੇ ਦੀ ਦੇਰੀ

ਸਰਕਾਰ ਨੂੰ ਇੱਕ ਪ੍ਰਸਤਾਵ ਮਿਲਿਆ ਹੈ, ਜਿਸ ਵਿੱਚ UPI ਲੈਣ-ਦੇਣ ਨੂੰ ਸੀਮਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਤਹਿਤ, ਜੇਕਰ ਤੁਸੀਂ ਪਹਿਲੀ ਵਾਰ ਕਿਸੇ ਨੂੰ 2000 ਰੁਪਏ ਤੋਂ ਵੱਧ ਦਾ ਆਨਲਾਈਨ ਭੁਗਤਾਨ ਕਰ ਰਹੇ ਹੋ, ਤਾਂ ਇਸ ਵਿੱਚ 4 ਘੰਟੇ ਦੀ ਦੇਰੀ ਹੋ ਸਕਦੀ ਹੈ। ਇਹ ਧੋਖਾਧੜੀ ਨੂੰ ਹੋਣ ਤੋਂ ਰੋਕ ਸਕਦਾ ਹੈ। ਹਾਲਾਂਕਿ, ਮੰਨਿਆ ਜਾ ਰਿਹਾ ਹੈ ਕਿ 4 ਘੰਟੇ ਦੀ ਦੇਰੀ ਆਨਲਾਈਨ ਭੁਗਤਾਨ ਦੇ ਤਰੀਕੇ ਵਿੱਚ ਇੱਕ ਨਵੀਂ ਸਮੱਸਿਆ ਪੈਦਾ ਕਰ ਸਕਦੀ ਹੈ, ਕਿਉਂਕਿ ਜੇਕਰ ਤੁਸੀਂ 2000 ਰੁਪਏ ਜਾਂ ਇਸ ਤੋਂ ਵੱਧ ਕੀਮਤ ਦੀ ਕਰਿਆਨੇ ਦੀ ਚੀਜ਼ ਜਾਂ ਕੋਈ ਹੋਰ ਚੀਜ਼ ਖਰੀਦਦੇ ਹੋ, ਤਾਂ ਤੁਹਾਨੂੰ 4 ਘੰਟੇ ਦੀ ਦੇਰੀ ਕਰਨੀ ਪਵੇਗੀ। 

ਆਨਲਾਈਨ ਧੋਖਾਧੜੀ ਇੱਕ ਵੱਡੀ ਸਮੱਸਿਆ ਬਣ ਗਈ ਹੈ

ਤੁਹਾਨੂੰ ਦੱਸ ਦੇਈਏ ਕਿ ਮੌਜੂਦਾ ਸਮੇਂ 'ਚ ਪਹਿਲੀ ਵਾਰ 5000 ਰੁਪਏ ਤੋਂ ਜ਼ਿਆਦਾ ਕਿਸੇ ਨੂੰ ਟਰਾਂਸਫਰ ਨਹੀਂ ਕੀਤਾ ਜਾ ਸਕਦਾ ਹੈ। 5000 ਰੁਪਏ ਦੀ ਇੱਕ ਵਾਰੀ ਅਦਾਇਗੀ ਤੋਂ ਬਾਅਦ, ਅਗਲੇ 24 ਘੰਟਿਆਂ ਵਿੱਚ ਵੱਧ ਤੋਂ ਵੱਧ 50000 ਰੁਪਏ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਆਰਬੀਆਈ ਦੀ ਇੱਕ ਰਿਪੋਰਟ ਦੇ ਅਨੁਸਾਰ, ਸਾਲ 2022-23 ਵਿੱਚ ਕੁੱਲ ਭੁਗਤਾਨਾਂ ਵਿੱਚ 13,530 ਧੋਖਾਧੜੀ ਦੇ ਭੁਗਤਾਨ ਸ਼ਾਮਲ ਸਨ। ਇਸ ਦੀ ਕੁੱਲ ਲਾਗਤ 30,252 ਕਰੋੜ ਰੁਪਏ ਹੈ। ਇਸ ਧੋਖਾਧੜੀ ਵਿੱਚ 49 ਫੀਸਦੀ ਜਾਂ 6,659 ਕਰੋੜ ਰੁਪਏ ਦੇ ਡਿਜੀਟਲ ਭੁਗਤਾਨ ਸ਼ਾਮਲ ਹਨ।

Related Post