ਕਠੂਆ ਜਬਰ-ਜਨਾਹ ਕੇਸ ਸੁਪਰੀਮ ਕੋਰਟ ਨੇ ਹੁਣ ਪਠਾਨਕੋਟ ਅਦਾਲਤ ਦੇ ਹਵਾਲੇ ਕੀਤਾ

By  Shanker Badra May 7th 2018 05:13 PM

ਕਠੂਆ ਜਬਰ-ਜਨਾਹ ਕੇਸ ਸੁਪਰੀਮ ਕੋਰਟ ਨੇ ਹੁਣ ਪਠਾਨਕੋਟ ਅਦਾਲਤ ਦੇ ਹਵਾਲੇ ਕੀਤਾ:ਕਠੂਆ ਜਬਰ ਜਨਾਹ ਕੇਸ ਦੀ ਸੁਣਵਾਈ ਹੁਣ ਪੰਜਾਬ ਦੇ ਪਠਾਨਕੋਟ ਦੀ ਅਦਾਲਤ 'ਚ ਹੋਵੇਗੀ।ਸੁਪਰੀਮ ਕੋਰਟ ਨੇ ਇਸ ਕੇਸ ਨੂੰ ਅੱਜ ਪਠਾਨਕੋਟ ਅਦਾਲਤ 'ਚ ਤਬਦੀਲ ਕਰ ਦਿੱਤਾ ਹੈ। Trial in Kathua Rape-Murder Held Pathankot,Says Supreme Courtਹਾਲਾਂਕਿ ਜੰਮੂ-ਕਸ਼ਮੀਰ ਸਰਕਾਰ ਨੇ ਸੂਬੇ ਤੋਂ ਬਾਹਰ ਕੇਸ ਤਬਦੀਲ ਕੀਤੇ ਜਾਣ 'ਤੇ ਇਸ ਦਾ ਵਿਰੋਧ ਵੀ ਕੀਤਾ ਸੀ।ਸੁਪਰੀਮ ਕੋਰਟ ਨੇ ਕਿਹਾ ਕਿ ਪਠਾਨਕੋਟ ਅਦਾਲਤ 'ਚ ਇਸ ਮਾਮਲੇ ਦੀ ਸੁਣਵਾਈ ਰੋਜ਼ਾਨਾ ਅਤੇ ਕੈਮਰੇ ਦੇ ਸਾਹਮਣੇ ਹੋਵੇਗੀ।ਇਸ ਮਾਮਲੇ ਦੀ ਅਗਲੀ ਸੁਣਵਾਈ ਸੁਪਰੀਮ ਕੋਰਟ 'ਚ 9 ਜੁਲਾਈ ਨੂੰ ਹੋਵੇਗੀ। Trial in Kathua Rape-Murder Held Pathankot,Says Supreme Courtਮਾਮਲਾ ਹੈ ਕਿ ਜੰਮੂ ਦੇ ਕਠੂਆ ‘ਚ 8 ਸਾਲਾ ਬੱਚੀ ਨਾਲ ਸਮੂਹਿਕ ਜਬਰ ਜਨਾਹ ਕਰਨ ਤੋਂ ਬਾਅਦ ਉਸਦੀ ਹੱਤਿਆ ਕਰ ਦਿੱਤੀ ਗਈ ਸੀ।ਦੱਸਿਆ ਕਿ ਲੜਕੀ ਨੂੰ 10 ਜਨਵਰੀ ਨੂੰ ਅਗਵਾ ਕੀਤਾ ਗਿਆ ਸੀ ਤੇ ਉਸੇ ਦਿਨ ਜਬਰ ਜਨਾਹ ਕੀਤਾ ਜਦਕਿ 14 ਜਨਵਰੀ ਨੂੰ ਉਸ ਦੀ ਹੱਤਿਆ ਕਰ ਦਿੱਤੀ ਗਈ।Trial in Kathua Rape-Murder Held Pathankot,Says Supreme Courtਜਾਂਚ ਅਧਿਕਾਰੀ ਨੇ ਦੱਸਿਆ ਕਿ ਬੱਚੀ ਨੂੰ ਇਕ ਛੋਟੇ ਮੰਦਿਰ ‘ਦੇਵੀਸਥਾਨ’ ‘ਚ ਰੱਖਿਆ ਗਿਆ,ਜਿਥੇ ਦੋਸ਼ੀ ਸਾਂਜੀ ਰਾਮ ਸੇਵਾਦਾਰ ਸੀ।ਲੜਕੀ ਦੀ ਲਾਸ਼ 17 ਜਨਵਰੀ ਨੂੰ ਇਕ ਜੰਗਲ ‘ਚੋਂ ਮਿਲੀ ਸੀ। -PTCNews

Related Post