ਟਰੂਡੋ ਸਰਕਾਰ ਲੋਕਾਂ ਨੂੰ ਡਿਪੋਰਟ ਕਰਨ 'ਚ ਕਰ ਰਹੀ ਹੈ ਢਿੱਲ, ਜਾਣੋ ਕਿਸਨੇ ਕਿਹਾ ਇੰਝ! 

By  Joshi March 23rd 2018 01:15 PM

Trudeau failing to remove dangerous criminals from Canada Conservatives: ਇਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜ਼ਨਸ਼ਿਪ ਲਈ ਸ਼ੇਡੋ ਮੰਤਰੀ ਮਿਸ਼ੇਲ ਰੈਂਪਲ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ, ਜਿਸ 'ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਪਬਲਿਕ ਸੁਰੱਖਿਆ ਅਤੇ ਸਕਿਓਰਿਟੀ ਕਾਰਨਾਂ ਨੂੰ ਨਜ਼ਰਅੰਦਾਜ਼ ਕਰਕੇ ਡਿਪੋਰਟੇਸ਼ਨ ਦਾ ਕੰਮ ਸਹੀ ਢੰਗ ਨਾਲ ਨਹੀਂ ਕਰ ਰਹੀ।

ਉਨ੍ਹਾਂ ਇਸ ਬਿਆਨ ਵਿੱਚ ਆਖਿਆ ਕਿ ਜਸਟਿਨ ਟਰੂਡੋ ਖਤਰਨਾਕ ਮੁਜਰਮਾਂ ਤੱਕ ਨੂੰ ਕੈਨੇਡਾ ਤੋਂ ਉਨ੍ਹਾਂ ਦੇ ਅਸਲ ਮੁਲਕ ਰਵਾਨਾ ਕਰਨ ਵਿੱਚ ਅਸਫਲ ਰਹਿ ਰਹੇ ਹਨ। ਪਿਛਲੇ ਕੁੱਝ ਸਾਲਾਂ ਵਿੱਚ ਅਜਿਹੇ ਲੋਕਾਂ ਨੂੰ ਡੀਪੋਰਟ ਕਰਨ ਭਾਵ ਉਹਨਾਂ ਦੇ ਮੁਲਕ ਵਾਪਿਸ ਭੇਜਣ ਦੇ ਹੁਕਮਾਂ ਦਾ ਭਾਵੇਂ ਢੇਰ ਲੱਗ ਗਿਆ ਹੈ ਪਰ ਸਰਕਾਰ ਇਸ ਪਾਸੇ ਧਿਆਨ ਹੀ ਨਹੀਂ ਦੇ ਰਹੀ। ਇਸ ਗੱਲ ਦੀ ਪੁਸ਼ਟੀ ਅਧਿਕਾਰੀਆਂ ਵੱਲੋਂ ਵੀ ਕੀਤੀ ਗਈ ਹੈ ਕਿ ਥੋੜ੍ਹਾ ਸਮਾਂ ਪੈਣ ਮਗਰੋਂ ਅਜਿਹੇ ਲੋਕ ਮੁੜਕੇ ਭੀੜ ਵਿੱਚ ਰਲ ਜਾਂਦੇ ਹਨ ਅਤੇ ਉਨ੍ਹਾਂ ਦਾ ਪਤਾ ਵੀ ਨਹੀਂ ਲੱਗ ਪਾਉਂਦਾ।

ਰੈਂਪਲ ਮੁਤਾਬਕ ਕੈਨੇਡਾ ਦੇ ਕੰਜ਼ਰਵੇਟਿਵ ਰਹਿਮਦਿਲੀ ਵਾਲੇ ਇਮੀਗ੍ਰੇਸ਼ਨ ਸਿਸਟਮ ਵਿੱਚ ਯਕੀਨ ਕਰਦੇ ਹਨ ਜਿੱਥੇ ਦੁਨੀਆ ਦੇ ਕਮਜ਼ੋਰ ਲੋਕਾਂ ਨੂੰ ਸੱਦਣ ਵਿੱਚ ਤਰਜੀਹ ਦਿੱਤੀ ਜਾਂਦੀ ਹੋਵੇ। ਉਹਨਾਂ ਕਿਹਾ ਕਿ ਅਸੀਂ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਵਾਲਿਆਂ ਨੂੰ ਵੀ ਬਖਸ਼ਿਆ ਜਾਵੇ, ਜਿਸ ਲਈ ਜਸਟਿਨ ਟਰੂਡੋ ਆਪਣੀ ਇਸ ਅਸਫਲਤਾ ਲਈ ਜਵਾਬਦੇਹ ਹਨ।

Trudeau failing to remove dangerous criminals from Canada Conservatives—PTC News

Related Post