ਟਵਿੱਟਰ ਨੇ ਡੋਨਾਲਡ ਟਰੰਪ ਦੇ ਅਕਾਊਂਟ ਨੂੰ ਪੱਕੇ ਤੌਰ 'ਤੇ ਕੀਤਾ ਬੰਦ ,ਜਾਣੋਂ ਕਿਉਂ

By  Shanker Badra January 9th 2021 12:10 PM -- Updated: January 9th 2021 12:43 PM

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਟਵਿੱਟਰ ਨੇ ਉਸ ਦੇ ਖਾਤੇ ਨੂੰ ਪੱਕੇ ਤੌਰ 'ਤੇ ਮੁਅੱਤਲ ਕਰ ਦਿੱਤਾ ਹੈ, ਕਿਉਂਕਿ ਉਨ੍ਹਾਂ ਉੱਤੇ ਹਿੰਸਾ ਨੂੰ ਲਗਾਤਾਰ ਭੜਕਾਉਣ ਦਾ ਦੋਸ਼ ਲੱਗਾ ਹੈ। ਟਵਿੱਟਰ ਨੇ ਘੋਸ਼ਣਾ ਕੀਤੀ ਹੈ ਕਿ ਹਿੰਸਾ ਨੂੰ ਹੋਰ ਭੜਕਾਉਣ ਦੇ ਜੋਖਮ' ਕਾਰਨ ਟਰੰਪ ਦੇ ਖਾਤੇ ਨੂੰ ਪੱਕੇ ਤੌਰ 'ਤੇ ਮੁਅੱਤਲ ਕਰ ਦਿੱਤਾ ਹੈ। ਕੈਪਿਟਲ ਬਿਲਡਿੰਗ ਵਿਚ ਹਿੰਸਾ ਤੋਂ ਬਾਅਦ ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਅਕਾਊਂਟ ਨੂੰ ਪੱਕੇ ਤੌਰ 'ਤੇ ਬੰਦ ਕਰ ਦਿੱਤਾ ਹੈ।

Twitter permanently suspends Trump's account, suspends campaign account ਟਵਿੱਟਰ ਨੇਡੋਨਾਲਡ ਟਰੰਪ ਦੇ ਅਕਾਊਂਟ ਨੂੰ ਪੱਕੇ ਤੌਰ 'ਤੇ ਕੀਤਾ ਬੰਦ ,ਜਾਣੋਂ ਕਿਉਂ

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਅਤੇ ਸਰਕਾਰ ਵਿਚਾਲੇ ਮੀਟਿੰਗ ਰਹੀ ਬੇਸਿੱਟਾ , ਕੇਂਦਰ ਨੇ ਕਾਨੂੰਨਾਂ ਨੂੰ ਰੱਦ ਕਰਨ ਤੋਂ ਕੀਤੀ ਕੋਰੀ ਨਾਂਹ

ਦਰਅਸਲ 'ਚ ਤਿੰਨ ਦਿਨ ਪਹਿਲਾਂ ਟਰੰਪ ਦੇ ਸਮਰਥਕ ਕੈਪੀਟਲ ਭਵਨ ਵਿੱਚ ਦਾਖਲ ਹੋਏ ਸਨ ਅਤੇ ਹਿੰਸਾ ਕੀਤੀ ਸੀ ,ਜਿਸ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਸੀ। ਟਵਿੱਟਰ ਨੇ ਕਿਹਾ ਕਿ ਭਵਿੱਖ ਵਿਚ ਹੋਰ ਹਿੰਸਾ ਦਾ ਸ਼ੱਕ ਜਤਾਉਂਦੇ ਹੋਏ ਉਸ ਨੇ ਇਹ ਕਦਮ ਚੁੱਕਿਆ ਹੈ। ਨਿੱਜੀ ਅਕਾਊਂਟ ਬੰਦ ਹੋਣ ਦੇ ਕੁਝ ਦੇਰ ਬਾਅਦ ਹੀ ਟਰੰਪ ਨੇ ਰਾਸ਼ਟਰਪਤੀ ਦੇ ਅਧਿਕਾਰਤ ਅਕਾਊਂਟ ਤੋਂ ਟਵੀਟ ਕੀਤਾ ਪਰ ਇਸ ਨੂੰ ਕੁੱਝ ਹੀ ਮਿੰਟਾਂ ਵਿਚ ਹਟਾ ਦਿੱਤਾ ਗਿਆ। ਇਸ ਤੋਂ ਇਲਾਵਾ ਟਵਿੱਟਰ ਨੇ ਟੀਮ ਟਰੰਪ ਨਾਂ ਦੇ ਇੱਕ ਅਕਾਊਂਟ ਨੂੰ ਵੀ ਬੰਦ ਕਰ ਦਿੱਤਾ ਹੈ।

Twitter permanently suspends Trump's account, suspends campaign account ਟਵਿੱਟਰ ਨੇਡੋਨਾਲਡ ਟਰੰਪ ਦੇ ਅਕਾਊਂਟ ਨੂੰ ਪੱਕੇ ਤੌਰ 'ਤੇ ਕੀਤਾ ਬੰਦ ,ਜਾਣੋਂ ਕਿਉਂ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਟਵਿੱਟਰ ਨੇ ਟਰੰਪ ਦੇ ਅਕਾਊਂਟ ਨੂੰ 12 ਘੰਟੇ ਦੇ ਲਈ ਬਲੌਕ ਕਰ ਦਿੱਤਾ ਸੀ। ਨਾਲ ਹੀ ਚਿਤਾਵਨੀ ਦਿੱਤੀ ਸੀ ਕਿ ਜੇਕਰ ਭਵਿੱਖ ਵਿਚ ਟਰੰਪ ਨੇ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਉਨ੍ਹਾਂ ਦੇ ਅਕਾਊਂਟ ਨੂੰ ਪੱਕੇ ਤੌਰ 'ਤੇ ਬਲੌਕ ਕਰ ਦਿੱਤਾ ਜਾਵੇਗਾ। ਕੈਪਿਟਨ ਭਵਨ ਵਿਚ ਹਿੰਸਾ ਵਾਲੇ ਦਿਨ ਟਵਿੱਟਰਨੇ ਟਰੰਪ ਨੂੰ ਉਹ ਤਿੰਨ ਟਵੀਟ ਵੀ ਡਿਲੀਟ ਕਰਨ ਨੂੰ ਕਿਹਾ ਸੀ, ਜਿਨ੍ਹਾਂ ਇਸ ਹਿੰਸਾ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਸੀ।

ਪੜ੍ਹੋ ਹੋਰ ਖ਼ਬਰਾਂ :ਮਹਾਰਾਸ਼ਟਰ : ਭੰਡਾਰਾ ਦੇ ਜ਼ਿਲ੍ਹਾ ਹਸਪਤਾਲ 'ਚ ਅੱਗ ਲੱਗਣ ਕਾਰਨ 10 ਨਵਜੰਮੇ ਬੱਚਿਆਂ ਦੀ ਹੋਈ ਮੌਤ

Twitter permanently suspends Trump's account, suspends campaign account ਟਵਿੱਟਰ ਨੇਡੋਨਾਲਡ ਟਰੰਪ ਦੇ ਅਕਾਊਂਟ ਨੂੰ ਪੱਕੇ ਤੌਰ 'ਤੇ ਕੀਤਾ ਬੰਦ ,ਜਾਣੋਂ ਕਿਉਂ

ਟਵਿੱਟਰ ਨੇ ਟਰੰਪ ਦਾ ਇੱਕ ਵੀਡੀਓ ਵੀ ਹਟਾ ਦਿੱਤਾ ਸੀ। ਜਿਸ ਵਿਚ ਉਹ ਅਪਣੇ ਸਮਰਥਕਾਂ ਨੂੰ ਸੰਬੋਧਨ ਕਰ ਰਹੇ ਸੀ। ਹਿੰਸਾ ਵਾਲੇ ਦਿਨ ਦਿੱਗਜ ਸੋਸ਼ਲ ਮੀਡੀਆ ਕੰਪਨੀ ਫੇਸਬੁਕ ਨੇ ਵੀ ਰਾਸ਼ਟਰਪਤੀ ਟਰੰਪ ਦੇ ਅਕਾਊਟ 'ਤੇ ਅਣਮਿੱਥੇ ਸਮੇਂ ਦੇ ਲਈ ਬੈਨ ਲਗਾ ਦਿਤਾ ਸੀ। ਫੇਸਬੁੱਕ ਦੇ ਪ੍ਰਮੁੱਖ ਜ਼ੁਕਰਬਰਗ ਨੇ ਕਿਹਾ ਸੀ ਕਿ ਇਹ ਫੈਸਲਾ ਅਮਰੀਕਾ ਦੀ ਰਾਜਧਾਨੀ ਵਿਚ ਇਸ ਹਫਤੇ ਹਿੰਸਾ ਨੂੰ ਬੜਾਵਾ ਦੇਣ ਦੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਕਾਰਨ ਲਿਆ ਗਿਆ ਹੈ।

-PTCNews

Related Post