ਮੰਦਿਰ 'ਚੋਂ 2 ਲਾਸ਼ਾਂ ਬਰਾਮਦ, ਪ੍ਰਬੰਧਕਾਂ 'ਤੇ ਹੋਏ ਸਵਾਲ ਖੜ੍ਹੇ

By  Ravinder Singh May 11th 2022 01:22 PM -- Updated: May 11th 2022 01:29 PM

ਪਟਿਲਆ : ਪਟਿਆਲਾ ਦੇ ਹਨੂਮਾਨ ਮੰਦਿਰ ਵਿਚੋਂ 2 ਲਾਸ਼ਾਂ ਮਿਲਣ ਨਾਲ ਇਲ਼ਾਕੇ ਵਿੱਚ ਸਨਸਨੀ ਫੈਲ ਗਈ। ਮੰਦਿਰ ਵਿੱਚ ਲਾਸ਼ਾਂ ਬਰਾਮਦ ਹੋਣ ਨਾਲ ਪ੍ਰਬੰਧਕਾਂ ਉਪਰ ਸਵਾਲ ਖੜ੍ਹੇ ਹੋ ਗਏ ਹਨ। ਮੰਦਿਰ ਦੇ ਅੰਦਰ ਹੀ ਕਬਰ ਪੁੱਟ ਕੇ ਲਾਸ਼ਾਂ ਨੂੰ ਦੱਬਿਆ ਜਾ ਰਿਹਾ ਸੀ। ਇਸ ਦੌਰਾਨ ਮੌਕੇ ਉਤੇ ਪੁਲਿਸ ਪੁੱਜ ਗਈ। ਮੰਦਿਰ 'ਚੋਂ 2 ਲਾਸ਼ਾਂ ਬਰਾਮਦ, ਪ੍ਰਬੰਧਕਾਂ 'ਤੇ ਕੀਤੇ ਸਵਾਲ ਖੜ੍ਹੇਪਟਿਆਲਾ ਦੇ ਸਰਹੱਦੀ ਗੇਟ ਦੇ ਨਜ਼ਦੀਕ ਹਨੂਮਾਨ ਮੰਦਿਰ ਵਿਚ ਪਿਛਲੇ 15 ਤੋਂ 20 ਸਾਲ ਤੋਂ ਸੇਵਾ ਨਿਭਾ ਰਹੇ 2 ਸੰਨਿਆਸੀ ਦੀ ਅਚਾਨਕ ਮੌਤ ਹੋ ਗਈ। ਮੰਦਿਰ ਦੇ ਕਰਮਚਾਰੀਆਂ ਵੱਲੋਂ ਮੰਦਿਰ ਦੇ ਅੰਦਰ ਹੀ ਮਿੱਟੀ ਪੁੱਟ ਕੇ ਲਾਸ਼ਾਂ ਦੱਬੀਆਂ ਜਾ ਰਹੀਆਂ ਸਨ। ਇਸ ਦੌਰਾਨ ਮੌਕੇ ਉਤੇ ਪੁਲਿਸ ਪੁੱਜ ਗਈ। ਪੁਲਿਸ ਨੇ ਮੌਕੇ ਉਤੇ ਪੁੱਜ ਕੇ ਇਸ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ।

ਮੰਦਿਰ 'ਚੋਂ 2 ਲਾਸ਼ਾਂ ਬਰਾਮਦ, ਪ੍ਰਬੰਧਕਾਂ 'ਤੇ ਕੀਤੇ ਸਵਾਲ ਖੜ੍ਹੇਇਸ ਤੋਂ ਇਲਾਵਾ ਫੋਰੈਂਸਿਕ ਦੀ ਟੀਮ ਨੇ ਮੌਕੇ ਤੋਂ ਨਮੂਨੇ ਭਰੇ। ਡੀਐੱਸਪੀ ਮੋਹਿਤ ਅਗਰਵਾਲ ਦਾ ਕਹਿਣਾ ਸੀ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇਸ ਸਥਾਨ ਦੇ ਉੱਪਰ 2 ਵਿਅਕਤੀਆਂ ਦੀ ਮੌਤ ਹੋਈ ਹੈ ਜਦ ਅਸੀਂ ਮੌਕੇ ਉਤੇ ਪਹੁੰਚੇ ਤਾਂ ਇਥੇ ਮਿੱਟੀ ਪੁੱਟੀ ਹੋਈ ਸੀ ਅਤੇ ਲਾਸ਼ਾਂ ਦੱਬਣ ਦੇ ਲਈ ਲੋਕ ਤਿਆਰ ਸਨ ਅਤੇ ਅਸੀਂ ਜਦੋਂ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ ਪਰ ਅਸੀਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਇਨ੍ਹਾਂ ਦੋਵਾਂ ਵਿਅਕਤੀਆਂ ਦਾ ਪੋਸਟਮਾਰਟਮ ਕਰਵਾਇਆ ਜਾਵੇ।

ਮੰਦਿਰ 'ਚੋਂ 2 ਲਾਸ਼ਾਂ ਬਰਾਮਦ, ਪ੍ਰਬੰਧਕਾਂ 'ਤੇ ਕੀਤੇ ਸਵਾਲ ਖੜ੍ਹੇਉਨ੍ਹਾਂ ਨੇ ਪੁਲਿਸ ਟੀਮ ਦੀ ਗੱਲ ਮੰਨ ਲਈ ਅਤੇ ਤੁਰੰਤ ਹੀ ਫੋਰੈਂਸਿਕ ਟੀਮ ਨੂੰ ਮੌਕੇ ਉਤੇ ਬੁਲਾਇਆ ਗਿਆ ਅਤੇ ਦੋਵਾਂ ਹੀ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਮੋਰਚਰੀ ਵਿੱਚ ਪੋਸਟਮਾਰਟਮ ਲਈ ਭਿਜਵਾ ਦਿੱਤਾ ਗਿਆ ਹੈ। ਹਾਲੇ ਤੱਕ ਕੁਝ ਵੀ ਸਪੱਸ਼ਟ ਨਹੀਂ ਦੱਸ ਸਕਦੇ ਕੀ ਇਹ ਮੌਤਾਂ ਕਿਸ ਤਰ੍ਹਾਂ ਹੋਈਆਂ ਹਨ। ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਜਾਂਚ ਚੱਲ ਰਹੀ ਹੈ।

ਇਹ ਵੀ ਪੜ੍ਹੋ : ਉੱਤਰਾਖੰਡ 'ਚ ਇਕ ਵਾਰ ਫਿਰ ਭੂਚਾਲ ਦੇ ਝਟਕੇ

Related Post